Farmer Protest: ਤਿੰਨ ਕੇਂਦਰੀ ਮੰਤਰੀ ਅੱਜ ਮੁੜ ਅੰਦੋਲਨਕਾਰੀ ਕਿਸਾਨ ਆਗੂਆਂ ਨਾਲ ਚੰਡੀਗੜ੍ਹ ਪਹੁੰਚ ਕੇ ਕਰਨਗੇ ਗੱਲਬਾਤ
Published : Feb 15, 2024, 7:51 am IST
Updated : Feb 15, 2024, 8:03 am IST
SHARE ARTICLE
Three Union Ministers will again meet with farmer leaders Farmer Protest news in punjabi
Three Union Ministers will again meet with farmer leaders Farmer Protest news in punjabi

Farmer Protest:ਕੇਂਦਰ ਪੈਰਾ ਮਿਲਟਰੀ ਫ਼ੋਰਸ ਰਾਹੀ ਕਿਸਾਨਾਂ ਨੂੰ ਜਾਣਬੁਝ ਕੇ ਉਕਸਾ ਰਿਹੈ ਪਰ ਅਸੀਂ ਇਸ ਸਥਿਤੀ ਵਿਚ ਵੀ ਗਲਬਾਤ ਕਰਾਂਗੇ : ਸਰਵਣ ਸਿੰਘ ਪੰਧੇਰ

Three Union Ministers will again meet with farmer leaders Farmer Protest news in punjabi : ਕੇਂਦਰ ਸਰਕਾਰ ਵਲੋਂ ਦਿੱਲੀ ਕੂਚ ਨੂੰ ਖ਼ਤਮ ਕਰਵਾਉਣ ਲਈ ਮੁੜ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ। ਹੁਣ ਕੇਂਦਰ ਸਰਕਾਰ ਨੇ ਅੱਜ 15 ਫ਼ਰਵਰੀ ਸ਼ਾਮ 5 ਵਜੇ ਕਿਸਾਨ ਆਗੂਆਂ ਨੂੰ ਗਲਬਾਤ ਲਈ ਸੱਦਿਆ ਹੈ। ਕਿਸਾਨ ਆਗੂਆਂ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ  ਕਿ ਤਿੰਨ ਕੇਂਦਰੀ ਮੰਤਰੀ, ਅਰਜਨ ਮੁੰਡਾ, ਪਿਊਸ਼ ਗੋਇਲ ਤੇ ਨਿਤਿਆਨੰਦ ਤੀਜੇ ਗੇੜ ਦੀ ਗਲਬਾਤ ਲਈ ਚੰਡੀਗੜ੍ਹ ਪਹੁੰਚਣਗੇ।

ਇਹ ਵੀ ਪੜ੍ਹੋ: Rohit Sharma News: ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਹੋਣਗੇ ਭਾਰਤ ਦੇ ਕਪਤਾਨ, ਜੈ ਸ਼ਾਹ ਨੇ ਕੀਤਾ ਐਲਾਨ

ਇਸ ਤੋਂ ਪਹਿਲਾਂ ਵੀ ਇਹ ਮੰਤਰੀ ਦੋ ਗੇੜ ਦੀ ਗਲਬਾਤ ਖ਼ੁਦ ਚੰਡੀਗੜ੍ਹ ਆ ਕੇ ਕਰ ਚੁਕੇ ਹਨ ਪਰ ਗਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਅਪਣੇ ਤੈਅ ਪ੍ਰੋਗਰਾਮ ਤਹਿਤ ਦਿੱਲੀ ਵਲ ਹਜ਼ਾਰਾਂ ਟਰੈਕਟਰਾਂ ਸਮੇਤ ਚਾਲੇ ਪਾ ਦਿਤੇ ਸਨ। ਦੋ ਦਿਨ ਤੋਂ ਬਾਰਡਰਾਂ ’ਤੇ ਟਕਰਾਅ ਅਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਅਰਜਨ ਮੁੰਡਾ ਨੇ ਵੀ ਅੱਜ ਮੁੜ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਮਸਲੇ ਹਲ ਕਰਨ ਲਈ ਯਤਨਸ਼ੀਲ ਹੈ ਅਤੇ ਗਲਬਾਤ ਲਈ ਹਮੇਸ਼ਾਂ ਤਿਆਰ ਹੈ।

ਇਹ ਵੀ ਪੜ੍ਹੋ: CBSE Board Exams News: ਅੱਜ ਤੋਂ ਸ਼ੁਰੂ ਹੋ ਰਹੇ CBSE 10ਵੀਂ ਅਤੇ 12ਵੀਂ ਦੇ ਪੇਪਰ, ਦਿਸ਼ਾ-ਨਿਰਦੇਸ਼ ਜਾਰੀ

ਇਸ ਤੋਂ ਬਾਅਦ ਕਿਸਾਨ ਆਗੂਆਂ ਦੇ ਹੁੰਗਾਰੇ ਤੋਂ ਬਾਅਦ ਮੀਟਿੰਗ ਤੈਅ ਹੋਈ ਹੈ। ਪਿਛਲੀਆਂ ਦੋਵੇਂ ਮੀਟਿੰਗਾਂ ਐਮ.ਐਸ.ਪੀ. ਦੀ ਗਾਰੰਟੀ ਦੀ ਮੰਗ ਦੇ ਮੁੱਦੇ ’ਤੇ ਬੇਨਤੀਜਾ ਰਹੀਆਂ। ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਅੰਦੋਲਨਕਾਰੀ ਆਗੂਆਂ, ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਨਾਲ ਰਾਜਪੁਰਾ ਵਿਚ ਇਕ ਮੀਟਿੰਗ ਕਰ ਕੇ ਪੁਛਿਆ ਸੀ ਕਿ ਕਿਹੜੀਆਂ ਮੰਗਾਂ ’ਤੇ ਸਹਿਮਤੀ ਹੋ ਸਕਦੀ ਹੈ। ਇਸ ਤੋਂ ਬਾਅਦ ਕੇਂਦਰ ਨੂੰ ਜਾਣਕਾਰੀ ਦਿਤੀ ਤੇ ਇਸ ਤੋਂ ਬਾਅਦ ਕੇਂਦਰ ਸਰਕਾਰ ਦਾ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦਾ ਆਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  Three Union Ministers will again meet with farmer leaders s news in punjabi , stay tuned to Rozana Spokesman

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement