Punjab News: ਮੁਤਕਸਰ ਸਾਹਿਬ ਨੇੜੇ ਦੋਦਾ ਰਜਬਾਹੇ ’ਚ ਪਾੜ ਪਿਆ, ਖੇਤਾਂ ’ਚ ਪਾਣੀ ਭਰਿਆ
Published : Apr 15, 2024, 7:30 am IST
Updated : Apr 15, 2024, 11:20 am IST
SHARE ARTICLE
Water filled in mukhtsar village fields
Water filled in mukhtsar village fields

ਕਿਸਾਨਾਂ ਦਾ ਕਹਿਣਾ ਸੀ ਕਿ ਰਜਬਾਹੇ ਵਿਚ ਪਾੜ ਪੂਰਨ ਲਈ ਕੋਈ ਅਧਿਕਾਰੀ ਜਾਂ ਕੋਈ ਹੋਰ ਨਹੀਂ ਪੁੱਜਿਆ।

Punjab News:  ਇਥੋਂ ਨਾਲ ਦੇ ਪਿੰਡ ਕਾਉਣੀ ਰਕਬੇ ਵਿਚ ਲੰਘਦਾ ਦੋਦਾ ਰਜਬਾਹੇ ਵਿਚ ਬੀਤੀ ਸਵੇਰੇ ਦਿਨ ਚੜਨ ਸਾਰ ਪਾਣੀ ਜ਼ਿਆਦਾ ਆਉਣ ਕਾਰਨ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਟਾਈ ਲਈ ਤਿਆਰ ਕਣਕ ਦੀ ਫ਼ਸਲ ਵਿਚ ਪਾਣੀ ਭਰ ਗਿਆ। ਕਿਸਾਨਾਂ ਨੇ ਭਾਰੀ ਨੁਕਸਾਨ ਖ਼ਦਸ਼ਾ ਜ਼ਾਹਰ ਕਰਦਿਆਂ।

ਹਾਜ਼ਰ ਪੀੜਤ ਕਿਸਾਨ ਆਗੂ ਅੰਗਰੇਜ ਸਿੰਘ ਕਾਉਣੀ, ਡੀ ਸੀ ਚੀਮਾਂ, ਗੋਲਡੀ ਬਰਾੜ, ਰਵਿੰਦਰ ਸਿੰਘ ਮੈਂਬਰ, ਰਛਪਾਲ ਸਿੰਘ, ਖੁਸ਼ਹਾਲ ਸਿੰਘ, ਮਿੱਠੂ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਬੂਟਾ ਸਿੰਘ, ਕੁਲਜੀਤ ਸਿੰਘ, ਕਰਮਜੀਤ ਕੰਗ ਆਦਿ ਨੇ ਨਹਿਰੀ ਵਿਭਾਗ ਦੀ ਅਣਗਹਿਲੀ ਦਸਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਰਜਬਾਹੇ ਵਿਚ ਪਾੜ ਪੂਰਨ ਲਈ ਕੋਈ ਅਧਿਕਾਰੀ ਜਾਂ ਕੋਈ ਹੋਰ ਨਹੀਂ ਪੁੱਜਿਆ।

ਸਗੋਂ ਕਿਸਾਨਾਂ ਵਲੋਂ ਅਪਣੇ ਪੱਧਰ ਹੀ ਪਾੜ-ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਹੀ ਰਜਬਾਹੇ ਵਿਚ ਪਿੰਡ ਦੋਦਾ ਦੇ ਰਕਬੇ ਵਿਚ ਵੀ ਪਾੜ ਪੈਣ ਕਾਰਨ 50 ਏਕੜ ਤੋਂ ਵਧ ਕਣਕ ਦੇ ਖੇਤਾਂ ਵਿਚ ਪਾਣੀ ਭਰ ਗਿਆ। ਇਥੋਂ ਦੇ ਕਿਸਾਨਾਂ ਨੇ ਵੀ ਰਜਬਾਹੇ ਵਿਚ ਪਾੜ ਦਾ ਕਾਰਨ ਵਿਭਾਗ ਦੀ ਅਣਗਹਿਲੀ ਅਤੇ ਪਾਣੀ ਓਵਰਫਲੋਅ ਦਸਿਆ ਹੈ।

ਨਹਿਰੀ ਵਿਭਾਗ ਦੇ ਸਬੰਧਤ ਐਸ ਡੀ ਓ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪਾਣੀ ਦੀ ਘੱਟ ਵਰਤੋਂ ਹੋਣ ਕਰ ਕੇ ਪਿਛਲੇ ਮੋਘੇ ਬੰਦ ਕੀਤੇ ਜਾਣ ਕਾਰਨ ਰਜਬਾਹਾ ਟੁੱਟਿਆ ਹੈ, ਜਦਕਿ ਇਨ੍ਹਾਂ ਦਿਨਾਂ ਵਿਚ ਰਜਬਾਹੇ ਵਿਚ ਪਾਣੀ ਅੱਧੇ ਤੋਂ ਵੀ ਘੱਟ ਛੱਡਿਆ ਜਾਂਦਾ ਹੈ।

 (For more Punjabi news apart from Water filled in mukhtsar village fields, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement