Ajanala News : ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਇਆ ਕਤਲ, ਖੇਤਾਂ ’ਚ ਮਿਲੀ ਲਾਸ਼ 

By : BALJINDERK

Published : Apr 9, 2024, 12:56 pm IST
Updated : Apr 9, 2024, 12:56 pm IST
SHARE ARTICLE
 ਮ੍ਰਿਤਕ  ਸੰਦੀਪ ਸਿੰਘ
ਮ੍ਰਿਤਕ ਸੰਦੀਪ ਸਿੰਘ

Ajanala News : 26 ਫਰਵਰੀ ਨੂੰ ਕੁਝ ਮੁਲਜ਼ਮ ਸਿਵਲ ਵਰਦੀ ਸੰਦੀਪ ਨੂੰ ਕੇਸ ’ਚ ਪੁੱਛ ਪੜਤਾਲ ਲੈ ਗਏ ਸੀ ਘਰੋਂ, ਪੁਲਿਸ ਜਾਂਚ ’ਚ ਜੁਟੀ

Ajanala News :ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾਂ ਦਾ ਬੀਤੀ ਰਾਤ ਥਾਣਾ ਅਜਨਾਲਾ ਦੇ ਅਧੀਨ ਆਉਦੇ ਪਿੰਡ ਨਾਨੋਕੇ ਕਣਕ ਦੇ ਖੇਤਾਂ ਵਿੱਚ ਸ਼ੱਕੀ ਹਲਾਤ ਵਿਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦ ਇਸ ਮਸਲੇ ਬਾਰੇ ਮ੍ਰਿਤਕ ਦੀ ਸੱਸ ਨਾਲ ਗੱਲ-ਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕੁਝ ਮੁਲਜ਼ਮ ਸਿਵਲ ਵਰਦੀ ਵਿਚ 26 ਫ਼ਰਵਰੀ ਨੂੰ ਮ੍ਰਿਤਕ ਸੰਦੀਪ ਉਰਫ ਸ਼ੇਰਾਂ ਨੂੰ ਉਹਨਾਂ ਦੇ ਘਰ ਤੋਂ ਇਹ ਕਹਿ ਕੇ ਲੈ ਗਏ ਕਿ ਕਿਸੇ ਕੇਸ ਵਿਚ ਪੁੱਛ ਪੜਤਾਲ ਕਰਨੀ ਹੈ। ਉਸ ਤੋਂ ਬਾਅਦ ਸੰਦੀਪ ਫ਼ੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖ਼ਬਰ ਮਿਲਦੀ ਹੈ।

ਇਹ ਵੀ ਪੜੋ:Chandigarh Police News: ਤਨਖ਼ਾਹ ਘਪਲੇ ’ਚ ਲਟਕੀਆਂ 200 ਪੁਲਿਸ ਮੁਲਾਜ਼ਮਾਂ ਦੀਆਂ ਤਰੱਕੀਆਂ

ਜਿਸ ਤੋਂ ਬਾਅਦ ਅਜਨਾਲਾ ਪੁਲਿਸ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਦੀ ਹੈ ਜਿੱਥੇ ਮ੍ਰਿਤਕ ਸੰਦੀਪ ਦਾ ਪੋਸਟ-ਮਾਰਟਮ ਕਰਨ ਉਪਰੰਤ ਦੇਰ ਸ਼ਾਮ ਲਾਸ਼ ਮ੍ਰਿਤਕ ਦੇ ਪਿੰਡ ਡੇਰਾ ਬਾਬਾ ਨਾਨਕ ਪਹੁੰਚੀ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।ਜਦ ਪੁਲਿਸ ਨਾਲ ਗੱਲ ਕਰਨੀ ਚਾਹੀ ਤੇ ਉਨ੍ਹਾਂ ਕਿਹਾ ਹਾਲੇ ਜਾਂਚ ਚੱਲ ਰਹੀ ਹੈ, ਜਲਦ ਹੀ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਓਧਰ ਇਸ ਕਤਲ ਦੀ ਜ਼ੁਮੇਵਾਰੀ ਵਿਦੇਸ਼ ਬੈਠੇ ਹੈਪੀ ਪਛੀਆ ਨਾਮ ਦੇ ਵਿਅਕਤੀ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇੇ ਲਈ ਹੈ।

ਇਹ ਵੀ ਪੜੋ:Bank Closed News: ਇਨ੍ਹਾਂ 8 ਸੂਬਿਆਂ ’ਚ ਇਸ ਹਫਤੇ ਸਿਰਫ 3 ਦਿਨ ਹੀ ਖੁੱਲ੍ਹੇ ਰਹਿਣਗੇ ਬੈਂਕ

 (For more news apart from youth was killed in Dera Baba Nanak, body was found in fields News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement