ਅਬੋਹਰ ਮੰਡੀ ਵਿਚ ਨਵੀਂ ਫ਼ਸਲ ਦਾ ਪੁਜਿਆ 24500 ਕੁਇੰਟਲ ਨਰਮਾ

By : GAGANDEEP

Published : Sep 15, 2023, 11:25 am IST
Updated : Sep 15, 2023, 11:32 am IST
SHARE ARTICLE
photo
photo

ਇਸ ਸਾਲ ਅਜੇ ਤਕ ਨਰਮਾ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ।

 

ਅਬੋਹਰ: ਨਰਮੇ ਦੀ ਫ਼ਸਲ ਤੋਂ ਇਸ ਵਾਰ ਕਿਸਾਨਾਂ ਨੂੰ ਆਸ ਜਾਗੀ ਹੈ। ਨਰਮੇ ਦੀ ਪਹਿਲੀ ਚੁਗਾਈ ਦਾ ਨਰਮਾ ਮੰਡੀ ਵਿਚ ਆਉਣ ਲੱਗਾ ਹੈ। ਅਬੋਹਰ ਮੰਡੀ (ਜੋ ਕਿ ਚਿੱਟੇ ਸੋਨੇ ਦੀ ਰਾਜ ਦੀ ਪ੍ਰਮੁੱਖ ਮੰਡੀ ਹੈ) ਵਿਚ ਹੁਣ ਤਕ ਨਵੀਂ ਫ਼ਸਲ ਦਾ 24500 ਕੁਇੰਟਲ ਨਰਮਾ ਆ ਚੁੱਕਾ ਹੈ। ਜਦਕਿ ਇਸ ਸਾਲ ਅਜੇ ਤਕ ਨਰਮਾ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਹੈ ਕਿ ਕਿਸਾਨਾਂ ਵਲੋਂ ਕੀਤੀ ਸਖ਼ਤ ਮਿਹਨਤ ਅਤੇ ਸਰਕਾਰ ਵਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਦਿਤੇ ਗਏ ਪਾਣੀ ਕਾਰਨ ਨਰਮੇ ਦੀ ਫ਼ਸਲ ਦੀ ਚੰਗੀ ਪੈਦਾਵਾਰ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਚੰਨੂ ਦੇ ਨਸ਼ਾ ਤਕਸਰ ਦਾ ਘਰ ਕੀਤਾ ਸੀਲ

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਹੁਣ ਅਬੋਹਰ ਦੀ ਮੰਡੀ ਵਿਚ ਰੋਜ਼ਾਨਾ ਲਗਭਗ 2000 ਕੁਇੰਟਲ ਤੋਂ ਜ਼ਿਆਦਾ ਨਰਮਾ ਆ ਰਿਹਾ ਹੈ ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਮਨਦੀਪ ਕਾਮਰਾ ਨੇ ਦਸਿਆ ਹੈ ਕਿ 1 ਅਪ੍ਰੈਲ ਤੋਂ ਬਾਅਦ ਹੁਣ ਤਕ 70 ਹਜ਼ਾਰ ਕੁਇੰਟਲ ਨਰਮਾ ਅਬੋਹਰ ਮੰਡੀ ਵਿਚ ਆਇਆ ਹੈ ਅਤੇ ਇਸ ਵਿਚੋਂ 24500 ਕੁਇੰਟਲ ਨਰਮਾ ਨਵੀਂ ਫ਼ਸਲ ਦਾ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ‘ਆਪ’ ਨਾਲ ਗਠਜੋੜ ਬਾਰੇ ਰਵਨੀਤ ਬਿੱਟੂ ਦੇ ਬਿਆਨ ਬਾਅਦ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁਲ

ਭਾਅ ਦੀ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸਮੇਂ ਐਵਰੇਜ ਭਾਅ 7330 ਰੁਪਏ ਹੈ ਜਦਕਿ ਵੀਰਵਾਰ ਨੂੰ ਅਬੋਹਰ ਮੰਡੀ ਵਿਚ ਸੱਭ ਤੋਂ ਉਚਾ ਨਰਮਾ 7415 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ। ਪਿਛਲੇ ਸਾਲ ਦੇ ਇਸੇ ਵਕਤ ਤਕ ਦੇ ਮੁਕਾਬਲੇ ਵੀ ਅਬੋਹਰ ਦੀ ਮੰਡੀ ਵਿਚ ਦੁਗਣੇ ਤੋਂ ਜ਼ਿਆਦਾ ਦੀ ਨਰਮੇ ਦੀ ਆਮਦ ਹੋ ਚੁੱਕੀ ਹੈ। ਅਬੋਹਰ ਤੋਂ ਇਲਾਵਾ ਫ਼ਾਜ਼ਿਲਕਾ ਦੀ ਮੰਡੀ ਵਿਚ ਵੀ ਕੁੱਝ ਨਰਮੇ ਦੀ ਆਮਦ ਹੁੰਦੀ ਹੈ ਅਤੇ ਇਥੇ ਵੀ ਆਮਦ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ। ਉਧਰ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦਸਿਆ ਕਿ ਕਿਸਾਨ ਇਸ ਵੇਲੇ ਨਰਮੇ ਦੀ ਪਹਿਲੀ ਚੁਗਾਈ ਕਰ ਰਹੇ ਹਨ। ਪਹਿਲੀ ਚੁਗਾਈ ਦਾ 1 ਤੋਂ 4 ਕੁਇੰਟਲ ਤਕ ਝਾੜ ਮਿਲ ਰਿਹਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM