
ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ। ਇਸਨੂੰ ਰਸੋਈ ਦੇ ਕੰਮਾਂ ਲਈ ਵਰਤਿਆਂ ਜਾਂਦਾ ਹੈ।
ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ। ਇਸਨੂੰ ਰਸੋਈ ਦੇ ਕੰਮਾਂ ਲਈ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਇਸਦੇ ਕੌੜੇ ਰਸ ਕਾਰਨ ਇਸਨੂੰ ਕੀੜਿਆਂ ਦੀ ਰੋਕਥਾਮ, ਕੱਚ ਅਤੇ ਪਿੱਤਲ ਦੇ ਭਾਂਡਿਆਂ ਨੂੰ ਸਾਫ ਕਰਨ ਲਈ ਅਤੇ ਪਿਆਜ਼ ਦੇ ਘੋਲ ਨੂੰ ਕੀਟ-ਰੋਧੀ ਦੇ ਤੌਰ ਤੇ ਪੌਦਿਆਂ ਤੇ ਸਪਰੇਅ ਕਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ ਪਿਆਜ਼ ਦੀ ਖੇਤੀ ਦੇ ਖੇਤਰ ਪੱਖੋਂ ਪਹਿਲੇ ਦਰਜੇ ਅਤੇ ਉੱਤਪਾਦਨ ਪੱਖੋਂ ਚੀਨ ਤੋਂ ਬਾਅਦ ਦੂਜੇ ਦਰਜੇ ਤੇ ਹੈ।
Onion Cultivation
ਮਿੱਟੀ - ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਅਤੇ ਘੱਟ ਉਪਜਾਊ-ਪਨ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।
Onion Cultivation
ਖੇਤ ਦੀ ਤਿਆਰੀ - ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ। ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ। ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ।
ਬਿਜਾਈ ਦਾ ਸਮਾਂ - ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।
Onion Cultivation
ਫਾਸਲਾ - ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।
ਬੀਜ ਦੀ ਡੂੰਘਾਈ - ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ 'ਤੇ ਬੀਜੋ।
ਬਿਜਾਈ ਦਾ ਢੰਗ - ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ।
Onion Cultivation
ਬੀਜ ਦੀ ਮਾਤਰਾ - ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ।
ਬੀਜ ਦੀ ਸੋਧ - ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ+ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬੱਚ ਜਾਂਦੇ ਹਨ।
ਖਾਦਾਂ(ਕਿਲੋ ਪ੍ਰਤੀ ਏਕੜ)
UREA SSP MURIATE OF POTASH
90 125 35
Onion Cultivation
ਤੱਤ(ਕਿਲੋ ਪ੍ਰਤੀ ਏਕੜ)
NITROGEN PHOSPHORUS POTASH
40 20 20
ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।
ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।
Onion Cultivation
ਨਦੀਨਾਂ ਦੀ ਰੋਕਥਾਮ - ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।
Onion Cultivation
ਸਿੰਚਾਈ - ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।
ਕੀੜੇ ਮਕੌੜੇ ਤੇ ਰੋਕਥਾਮ
Onion Cultivation
ਥਰਿੱਪ: ਜੇਕਰ ਇਨ੍ਹਾਂ ਨੂੰ ਨਾ ਰੋਕਿਆ ਜਾਂਵੇ ਤਾਂ ਇਹ ਪੈਦਾਵਾਰ ਨੂੰ 50% ਤੱਕ ਨੁਕਸਾਨ ਪਹੁੰਚਾਉਂਦੇ ਹਨ। ਇਹ ਜ਼ਿਆਦਾਤਰ ਖੁਸ਼ਕ ਮੌਸਮ ਵਿੱਚ ਪਾਏ ਜਾਂਦੇ ਹਨ। ਇਹ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਕਾਰਨ ਪੱਤੇ ਮੁੜ ਜਾਂਦੇ ਹਨ, ਕੱਪ ਦੇ ਆਕਾਰ ਦੇ ਹੋ ਜਾਂਦੇ ਹਨ ਜਾਂ ਉੱਪਰ ਵੱਲ ਮੁੜ ਜਾਂਦੇ ਹਨ।
ਥਰਿੱਪ ਦੇ ਹਮਲੇ ਦੀ ਜਾਂਚ ਲਈ 6-8 ਨੀਲੇ ਚਿਪਕਵੇਂ ਕਾਰਡ ਪ੍ਰਤੀ ਏਕੜ ਲਾਓ। ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਫਿਪਰੋਨਿਲ(ਰੀਜ਼ੈਂਟ) 30 ਮਿ.ਲੀ. ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਜਾਂ ਪ੍ਰੋਫੈੱਨੋਫੋਸ 10 ਮਿ.ਲੀ. ਨੂੰ ਪ੍ਰਤੀ 10 ਲੀਟਰ ਦੀ ਸਪਰੇਅ 8-10 ਦਿਨਾਂ ਦੇ ਫਾਸਲੇ 'ਤੇ ਕਰੋ।
Onion Cultivation
ਫਸਲ ਦੀ ਕਟਾਈ - ਸਹੀ ਸਮੇਂ ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ। ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ ਤੇ ਨਿਰਭਰ ਕਰਦਾ ਹੈ। 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ। ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ।
ਕਟਾਈ ਤੋਂ ਬਾਅਦ - ਪੁਟਾਈ ਅਤੇ ਪੂਰੀ ਤਰ੍ਹਾਂ ਸੁੱਕਣ ਤੋਂ ਬਾਅਦ ਗੰਢਿਆਂ ਨੂੰ ਆਕਾਰ ਅਨੁਸਾਰ ਛਾਂਟ ਲਓ।