
ਰਾਕੇਸ਼ ਟਿਕੈਤ ਨੇ ਕਿਹਾ ਕਿ ਪੀਐਮ ਦੇ ਜਨਮ ਦਿਨ ਮੌਕੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਤੇ ਨਾ ਹੀ ਸਾਨੂੰ ਕੋਈ ਤੋਹਫਾ ਚਾਹੀਦਾ ਹੈ। ਬਸ ਸਾਨੂੰ ਅਪਣਾ ਹੱਕ ਚਾਹੀਦਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਅੱਜ ਇਕ ਸਾਲ ( 1 year of farm laws) ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Birthday) ਦਾ 71ਵਾਂ ਜਨਮ ਦਿਨ ਵੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
Rakesh Tikait
ਹੋਰ ਪੜ੍ਹੋ: MS Dhoni ਤੇ ਆਨੰਦ ਮਹਿੰਦਰਾ ਨੂੰ ਸਰਕਾਰ ਵਿਚ ਮਿਲੀ ਵੱਡੀ ਜ਼ਿੰਮੇਵਾਰੀ, ਇਸ ਕਮੇਟੀ ’ਚ ਮਿਲੀ ਥਾਂ
ਉਹਨਾਂ ਕਿਹਾ ਕਿ ਕਿਸਾਨ ਅੰਦੋਲਨ (Farmers Protest) ਨੂੰ ਚਾਹੇ 10 ਸਾਲ ਹੋ ਜਾਣ, ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਕਿਸਾਨ ਆਗੂ ਨੇ ਕਿਹਾ ਕਿ ਜਨਮ ਦਿਨ ਮੌਕੇ ਪੀਐਮ ਮੋਦੀ ਨੂੰ ਸ਼ਹੀਦ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ।
PM Narendra Modi
ਹੋਰ ਪੜ੍ਹੋ: PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'
ਰਾਕੇਸ਼ ਟਿਕੈਤ (Rakesh Tikait ) ਨੇ ਕਿਹਾ ਕਿ ਪੀਐਮ ਮੋਦੀ ਦੇ ਜਨਮ ਦਿਨ ਮੌਕੇ ਅਸੀਂ ਉਹਨਾਂ ਕੋਲੋਂ ਕੋਈ ਭੀਖ ਨਹੀਂ ਮੰਗ ਰਹੇ ਤੇ ਨਾ ਹੀ ਸਾਨੂੰ ਉਹਨਾਂ ਦਾ ਕੋਈ ਤੋਹਫਾ ਚਾਹੀਦਾ ਹੈ। ਬਸ ਸਾਨੂੰ ਅਪਣਾ ਹੱਕ ਚਾਹੀਦਾ ਹੈ। ਉਹਨਾਂ ਕਿਹਾ ਕਿ ਜਨਮ ਦਿਨ ਮੌਕੇ ਪੀਐਮ ਮੋਦੀ ਨੂੰ ਘੱਟੋ ਘੱਟ ਉਹਨਾਂ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ।
Rakesh Tikait
ਹੋਰ ਪੜ੍ਹੋ: ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਗੱਪ ਨਿਕਲੀ? ਪੱਤਰਕਾਰਾਂ ’ਤੇ ਵਰ੍ਹੇ ਰੰਧਾਵਾ
ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ 18 ਮਹੀਨਿਆਂ ਤੱਕ ਅਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ ਤਾਂ ਅਸੀਂ ਹੋਰ 6 ਮਹੀਨੇ ਇੰਤਜ਼ਾਰ ਕਰ ਲੈਂਦੇ ਹਾਂ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਪਿੰਡਾਂ ਵਿਚ ਮੰਡੀਆਂ ਵਿਕਣ ਲੱਗੀਆਂ ਹਨ ਅਤੇ ਐਮਐਸਪੀ ਦੀ ਗਰੰਟੀ ਨਹੀਂ ਹੈ ਅਤੇ ਅਨਾਜ ਬਹੁਤ ਸਸਤਾ ਵਿਕ ਰਿਹਾ ਹੈ।