
ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਤਹਿਤ ਇਸ ਸਾਲ ਦੀ ਦੂਜੀ ਕਿਸ਼ਤ ਭੇਜਣ ਜਾ ਰਹੀ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਚੱਲ ਰਹੀ ਹੈ। ਇਸ ਸੰਕਟ ਦੇ ਸਮੇਂ ਵਿਚ ਹੁਣ ਕਿਸਾਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਤਹਿਤ ਇਸ ਸਾਲ ਦੀ ਦੂਜੀ ਕਿਸ਼ਤ ਭੇਜਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਵਿਚ ਦਿੱਤੀ ਗਈ ਸੀ। ਇਸ ਯੋਗਨਾ ਅਧੀਨ ਹਰ ਸਾਲ ਚਾਰ ਮਹੀਨਿਆਂ ਚ ਕਰੋੜਾਂ ਕਿਸਾਨਾਂ ਨੂੰ 2000 ਰੁਪਏ ਸਰਕਾਰ ਵੱਲੋਂ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਜਾਂਦੇ ਹਨ। ਦੱਸ ਦੱਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਤਹਿਤ ਕਿਸਾਨ ਨੂੰ ਇਕ ਸਾਲ ਵਿਚ ਛੇ ਹਜ਼ਾਰ ਰੁਪਏ ਮਿਲਦੇ ਹਨ।
Farmers
ਦੇਸ਼ ਦੇ 9.85 ਕਰੋੜ ਕਿਸਾਨ ਇਸ ਸਕੀਮ ਵਿਚ ਲਾਭ ਲੈ ਰਹੇ ਹਨ। ਹੁਣ ਤੱਕ ਇਸ ਯੋਜਨਾ ਦੀਆਂ ਪੰਜ ਕਿਸ਼ਤਾਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਦੇਸ਼ ਵਿਚ ਲਗਭਗ 1.3 ਕਰੋੜ ਕਿਸਾਨ ਹਨ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਬਿਨੈ ਕੀਤਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਕਿਸੇ ਗੜਬੜੀ ਕਾਰਨ ਲਾਭ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਕਿਸਾਨੀ ਦੀ ਰਾਸ਼ੀ ਸਿੱਧੀ ਡੀਬੀਟੀ ਰਾਹੀਂ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਵਿਚ ਕਿਸਾਨਾਂ ਦੇ ਲਈ ਇਹ ਗੱਲ ਨੂੰ ਸਮਝਣਾ ਬਹੁਤ ਜਰੂਰੀ ਹੈ ਕਿ ਜੇਕਰ ਬੈਂਕ ਖਾਤੇ ਤੇ ਆਧਾਰ ਤੇ ਨਾਂ ਵੱਖਰਾ ਹੈ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ।
photo
ਇਸ ਦੇ ਨਾਲ ਹੀ ਅਧਾਰ ਕਾਰਡ ਵਿਚ ਰਜਿਸਟਰਡ ਮੋਬਾਇਲ ਨੰਬਰ ਤੇ ਬੈਂਕ ਵਿਚ ਰਜਿਸਟਰਡ ਮੋਬਾਇਲ ਨੰਬਰ ਵੱਖਰੇ ਹੋਣ ਦੇ ਕਾਰਨ ਤੁਹਾਨੂੰ ਖਾਤੇ ਦੀ ਅੱਪਡੇਟ ਨਹੀਂ ਮਿਲਦੀ। ਇਸ ਤੋਂ ਇਲਾਵਾ ਤੁਹਾਡਾ ਬੈਂਕ ਖਾਤਾ, ਆਧਾਰ ਨਾਲ ਨਹੀਂ ਜੁੜਿਆ ਤਾਂ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਜਿਸ ਨੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਹੈ ਉਸ ਲਈ ਬਿਨੈ-ਪੱਤਰ ਵਿਚ ਮੁੱਖ ਤੌਰ ਤੇ ਮੋਬਾਇਲ ਨੰਬਰ, ਆਧਾਰ ਅਤੇ ਬੈਂਕ ਖਾਤੇ ਦਾ ਵੇਰਵਾ ਭਰਨਾ ਹੁੰਦਾ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਆਧਾਰ ਤਸਦੀਕ ਕਰਨਾ ਵੀ ਜਰੂਰੀ ਹੈ। ਇਸ ਤੋਂ ਬਿਨਾ ਆਧਾਰ ਵੈਰੀਫਿਕੇਸ਼ਨ ਲਈ ਅਪਡੇਟ ਕੀਤਾ ਮੋਬਾਇਲ ਨੰਬਰ ਹੋਣਾ ਵੀ ਲਾਜ਼ਮੀ ਹੈ।
FARMER
ਬਿਨੈ ਪੱਤਰ ਫਾਰਮ ਅਤੇ ਆਧਾਰ ਦੇ ਵੱਖੋ-ਵੱਖਰੇ ਨਾਂ ਹੋਣ ਤਾਂ ਇਸ ਨੂੰ ਠੀਕ ਕਰਨਾ ਪਵੇਗਾ। ਇਸ ਲ਼ਈ (https://pmkisan.gov.in/BeneficiaryStatus.aspx) ਤੇ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਐਪਲੀਕੇਸ਼ਨ ਫਾਰਮ ਦਾ ਨਾਂ ਆਧਾਰ ਦੇ ਮੁਤਾਬਕ ਹੋਵੇ। ਇਸ ਤੋਂ ਇਲਾਵਾ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਬੈਂਕ ਖਾਤੇ ਨਾਲ ਆਪਣੇ ਅਧਾਰ ਕਾਰਡ ਨੂੰ ਲਿੰਕ ਕਰਵਾਉ।
farmer
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।