ਮੁਨਾਫ਼ਾ ਕਮਾਉਣ ਲਈ ਕਰੋ ਡਰੇਕ ਦੀ ਖੇਤੀ, ਪੜ੍ਹੋ ਪੂਰੀ ਜਾਣਕਾਰੀ 
Published : Aug 18, 2020, 4:49 pm IST
Updated : Aug 18, 2020, 4:49 pm IST
SHARE ARTICLE
Chinaberry
Chinaberry

ਇਹ ਇੱਕ ਈਰਾਨੀ ਜਾਂ ਭਾਰਤੀ ਰੁੱਖ ਹੈ, ਜਿਸਨੂੰ ਡਰੇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਸੰਸਕ੍ਰਿਤ ਵਿੱਚ ਮਹਾਂਨਿੰਬਾ, ਹਿਮਰੁਦਰਾ ਅਤੇ ਹਿੰਦੀ ਵਿੱਚ

ਇਹ ਇੱਕ ਈਰਾਨੀ ਜਾਂ ਭਾਰਤੀ ਰੁੱਖ ਹੈ, ਜਿਸਨੂੰ ਡਰੇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਸੰਸਕ੍ਰਿਤ ਵਿੱਚ ਮਹਾਂਨਿੰਬਾ, ਹਿਮਰੁਦਰਾ ਅਤੇ ਹਿੰਦੀ ਵਿੱਚ ਬਕੇਨ ਵੀ ਕਿਹਾ ਜਾਂਦਾ ਹੈ। ਇਹ ਦਿਖਣ ਵਿੱਚ ਨਿੰਮ ਵਰਗਾ ਹੁੰਦਾ ਹੈ। ਇਹ ਈਰਾਨ ਅਤੇ ਪੱਛਮੀ ਹਿਮਾਲਿਆ ਦੇ ਕੁੱਝ ਖੇਤਰਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ।

ChinaberryChinaberry

ਇਹ ਮਿਲੀਆਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਸ ਪ੍ਰਜਾਤੀ ਦਾ ਮੂਲ ਸਥਾਨ ਪੱਛਮੀ ਏਸ਼ੀਆ ਹੈ। ਇਹ ਪੱਤੇ ਝੜਨ ਵਾਲਾ ਰੁੱਖ ਹੈ ਅਤੇ 45 ਮੀਟਰ ਤੱਕ ਵੱਧਦਾ ਹੈ। ਡੇਕ ਨੂੰ ਆਮ ਤੌਰ ਤੇ ਟਿੰਬਰ ਦੇ ਕੰਮ ਲਈ ਵਰਤਿਆ ਜਾਂਦਾ ਹੈ (ਪਰ ਇਸਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਹੁੰਦੀ)। ਇਸ ਤੋਂ ਇਲਾਵਾ ਇਸਦੀਆਂ ਜੜ੍ਹਾਂ, ਸੱਕ, ਫਲ, ਬੀਜ, ਫੁੱਲ ਅਤੇ ਗੂੰਦ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ।

ChinaberryChinaberry

ਇਸਦੇ ਤਾਜ਼ੇ ਅਤੇ ਸੁੱਕੇ ਪੱਤਿਆਂ, ਤੇਲ ਅਤੇ ਸੁਆਹ ਨੂੰ ਖੰਘ, ਬੈਕਟੀਰੀਆ ਦੀ ਲਾਗ, ਮਰੋੜ, ਜਲ਼ੇ, ਸਿਰ-ਦਰਦ ਅਤੇ ਕੈਂਸਰ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਘੱਟ ਸਮੇਂ(ਲਗਭਗ 20 ਸਾਲ ਤੱਕ) ਵਾਲੀ ਫਸਲ ਹੈ ਅਤੇ ਇਹ ਜ਼ਿਆਦਾ ਤੇਜ਼ ਹਵਾ ਵਾਲੇ ਖੇਤਰਾਂ ਲਈ ਉਚਿੱਤ ਨਹੀਂ ਹਨ।

ChinaberryChinaberry

ਮਿੱਟੀ - ਇਹ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਵਧੀਆ ਵਿਕਾਸ ਲਈ ਇਸਨੂੰ ਸੰਘਣੀ, ਉਪਜਾਊ ਰੇਤਲੀ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ।
ਖੇਤ ਦੀ ਤਿਆਰੀ - ਖੇਤ ਨੂੰ  2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ।
ਬਿਜਾਈ ਦਾ ਸਮਾਂ - ਇਹ ਤੇਜ਼ੀ ਨਾਲ ਵਧਣ ਵਾਲੀ ਫਸਲ ਹੈ ਅਤੇ ਇਸਨੂੰ ਜੜ੍ਹਾਂ, ਬੀਜਾਂ, ਸ਼ਾਖਾਂ ਅਤੇ ਤਣੇ ਦੁਆਰਾ ਮੁੜ ਤਿਆਰ ਕੀਤਾ ਜਾ ਸਕਦਾ ਹੈ। ਬਿਜਾਈ ਲਈ, ਸੰਜਮੀ ਜਲਵਾਯੂ ਵਾਲੇ ਖੇਤਰਾਂ ਵਿੱਚ ਇੱਕ ਸਾਲ ਪੁਰਾਣਾ ਪੌਦਾ ਅਤੇ ਊਸ਼ਣ ਕਟ-ਬੰਧੀ ਖੇਤਰਾਂ ਵਿੱਚ ਛੇ ਮਹੀਨੇ ਪੁਰਾਣਾ ਪੌਦਾ ਲਗਾਓ। ਮਾਨਸੂਨ ਸਮੇਂ ਬੀਜ ਬੀਜੋ। ਇਸਦੇ ਫੁੱਲ ਅੱਧ-ਬਸੰਤ ਤੱਕ ਨਿਕਲਦੇ ਹਨ। ਇਸਦੇ ਫੁੱਲ ਜਾਮਨੀ ਰੰਗ ਦੇ ਹੁੰਦੇ ਹਨ।

ChinaberryChinaberry

ਫਾਸਲਾ - ਪੌਦਿਆਂ ਵਿੱਚ 9-12 ਮੀਟਰ ਦਾ ਫਾਸਲਾ ਰੱਖੋ।
ਬੀਜ ਦੀ ਡੂੰਘਾਈ - ਬੀਜ 5-8 ਸੈ.ਮੀ. ਡੂੰਘਾਈ ਤੇ ਬੀਜੋ।
ਬਿਜਾਈ ਦਾ ਢੰਗ - ਇਸਨੂੰ ਸਿੱਧਾ ਟੋਇਆ ਪੁੱਟ ਕੇ ਬੀਜ ਲਗਾ ਕੇ  ਲਗਾਇਆ ਜਾ ਸਕਦਾ ਹੈ।

ChinaberryChinaberry

ਬੀਜ ਦੀ ਸੋਧ - ਪੁੰਗਰਣ ਸ਼ਕਤੀ ਵਧਾਉਣ ਲਈ, ਬੀਜਾਂ ਨੂੰ ਬਿਜਾਈ ਤੋਂ 24 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਦਿਓ।
ਖਾਦਾਂ - ਇਸ ਫਸਲ ਲਈ ਖਾਦਾਂ ਦੀ ਲੋੜ ਨਹੀਂ ਹੁੰਦੀ ਹੈ।
ਨਦੀਨਾਂ ਦੀ ਰੋਕਥਾਮ - ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਕਰੋ, ਇਸ ਨਾਲ ਨਦੀਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਨੂੰ ਵੀ ਸੰਭਾਲਿਆ ਜਾ ਸਕਦਾ ਹੈ।

ChinaberryChinaberry

ਸਿੰਚਾਈ - ਗਰਮੀਆਂ ਵਿੱਚ ਸਿੰਚਾਈ 15 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਵਿੱਚ ਅਕਤੂਬਰ-ਦਸੰਬਰ ਮਹੀਨੇ ਹਰ ਰੋਜ਼ ਤੁਪਕਾ ਸਿੰਚਾਈ ਦੁਆਰਾ 25-30 ਲੀਟਰ ਪਾਣੀ ਪ੍ਰਤੀ ਪੌਦਾ ਦਿਓ। ਮਾਨਸੂਨ ਵਾਲੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਫੁੱਲ ਨਿਕਲਣ ਸਮੇਂ ਸਿੰਚਾਈ ਨਾ ਕਰੋ।
ਕੀੜੇ ਮਕੌੜੇ ਤੇ ਰੋਕਥਾਮ
ਡੇਕ ਦੀ ਫਸਲ ਤੇ ਕੋਈ ਵੀ ਗੰਭੀਰ ਕੀੜਾ ਨਹੀਂ ਪਾਇਆ ਜਾਂਦਾ ਹੈ, ਪਰ ਚਿੱਟੀ ਸ਼ਾਖ ਦੀ ਮੱਖੀ ਅਤੇ ਲਾਲ ਮਕੌੜਾ ਜੂੰ ਕਈ ਵਾਰ ਇਸ ਤੇ ਹਮਲਾ ਕਰ ਸਕਦੀ ਹੈ।

ChinaberryChinaberry

ਪੱਤਿਆਂ ਦੇ ਧੱਬੇ
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਪੱਤਿਆਂ ਦੇ ਧੱਬੇ: ਇਸ ਬਿਮਾਰੀ ਨਾਲ ਪੱਕਣ ਦੇ ਸਮੇਂ ਤੋਂ ਪਹਿਲਾਂ ਹੀ ਪੱਤੇ ਝੜ ਜਾਂਦੇ ਹਨ। ਜੇਕਰ ਇਸਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਫੰਗਸਨਾਸ਼ੀ ਦੀ ਸਪਰੇਅ ਕਰੋ।

ChinaberryChinaberry

ਪੱਤਿਆਂ ਤੇ ਸਫੇਦ ਧੱਬੇ - ਪੱਤਿਆਂ ਤੇ ਸਫੇਦ ਧੱਬੇ: ਜੇਕਰ ਇਸਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਘੁਲਣਸ਼ੀਲ ਸਲਫਰ ਦੀ ਸਪਰੇਅ ਕਰੋ।
ਫਸਲ ਦੀ ਕਟਾਈ - ਇਸ ਰੁੱਖ ਦਾ ਸੱਕ ਗੂੜੇ ਸਲੇਟੀ ਰੰਗ ਦਾ ਹੁੰਦਾ ਹੈ। ਇਸਨੂੰ ਸਜਾਵਟੀ ਰੁੱਖ ਦੇ ਤੌਰ ਤੇ ਵੀ ਉਗਾਇਆ ਜਾਂਦਾ ਹੈ। ਇਸਦੇ ਫੁੱਲ ਗਰਮੀਆਂ ਵਿੱਚ ਨਿਕਲਦੇ ਹਨ ਅਤੇ ਇਸਦੇ ਫਲ (nimolia) ਸਰਦੀਆਂ ਜਾਂ ਠੰਡੇ ਸਮੇਂ ਵਿੱਚ ਪੱਕਦੇ ਹਨ। ਇਸਦੇ ਪੱਤਿਆਂ, ਨਿਮੋਲੀਆਂ, ਬੀਜਾਂ ਅਤੇ ਫਲਾਂ ਦੇ ਅਰਕ ਨੂੰ ਫਸਲ ਦੇ ਵੱਖ-ਵੱਖ ਤਰ੍ਹਾਂ ਦੇ ਕੀੜਿਆਂ  ਜਿਵੇਂ ਕਿ ਸਿਉਂਕ, ਘਾਹ ਦਾ ਟਿੱਡਾ, ਟਿੱਡੀਆਂ ਆਦਿ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement