
ਕਿਸਾਨਾਂ ਨੂੰ ਆਪਣੀ ਜੀਰੀ ਵੇਚਣ 'ਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ
ਮੁਹਾਲੀ: ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਰੋਸ ਜਾਰੀ ਹੈ। ਕਿਸਾਨਾਂ ਵੱਲੋ ਲਗਾਤਾਰ ਧਰਨੇ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।
farmers protest
ਇਸਦੇ ਵਿਚਾਲੇ ਹੀ ਤਪਾ ਤਾਜੋ ਕੈਂਚੀਆਂ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਾਹਰੋਂ ਜੀਰੀ ਮੰਗਵਾਏ ਜਾ ਰਹੇ ਜੀਰੀ ਦੇ ਟਰੱਕ ਰੋਕ ਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
farmers protest
ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਮੋਰਚਿਆਂ 'ਤੇ ਬੈਠੇ ਹਨ ਪਰ ਸਰਕਾਰ ਉਹਨਾਂ ਦੀ ਜੀਰੀ ਨੂੰ ਪਹਿਲ ਦੇਣ ਦੀ ਬਜਾਏ ਬਾਹਰੋਂ ਸਸਤੇ ਰੇਟਾਂ 'ਤੇ ਜੀਰੀ ਲਿਆ ਕੇ ਆਪਣੇ ਸ਼ੈਲਰਾਂ 'ਚ ਲਗਾ ਰਹੀ ਹੈ।
ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਆਪਣੀ ਜੀਰੀ ਵੇਚਣ 'ਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।