ਜਵਾਰ ਦੀ ਫਸਲ , ਜਾਣੋ ਪੂਰੀ ਜਾਣਕਾਰੀ 
Published : Jul 19, 2020, 3:04 pm IST
Updated : Jul 19, 2020, 3:04 pm IST
SHARE ARTICLE
jowar Crop
jowar Crop

ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ ਹੁੰਦੀ ਹੈ। 

ਜਵਾਰ ਉੱਤਰੀ ਅਫਰੀਕਾ ਅਤੇ ਮਿਸਰੀ ਸੁਦਨੀਸ ਸਰਹੱਦ ਤੇ 5000-8000 ਸਾਲ ਪਹਿਲਾਂ ਦੀ ਜਮਪਲ ਫਸਲ ਹੈ।ਇਹ ਭਾਰਤ ਦੇ ਅਨਾਜ ਵਿੱਚ ਤੀਜੀ ਮਹੱਤਵਪੂਰਨ ਫਸਲ ਹੈ।ਇਹ ਫਸਲ ਚਾਰੇ ਲਈ ਅਤੇ ਕਈ ਫੈਕਟਰੀਆਂ ਵਿੱਚ ਕੱਚੇ ਮਾਲ ਵਿੱਚ ਵਰਤੀ ਜਾਂਦੀ ਹੈ।

jowar Crop jowar Crop

ਯੂ ਐੱਸ ਏ ਅਤੇ ਹੋਰ ਕਈ ਦੇਸ਼ਾਂ ਵਿੱਚ ਇਸਦੀ ਵਰਤੋਂ ਹੁੰਦੀ ਹੈ।ਯੂ ਐੱਸ ਏ ਜਵਾਰ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ।ਭਾਰਤ ਵਿੱਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਇਸ ਫਸਲ ਦੇ ਮੁੱਖ ਪ੍ਰਾਂਤ ਹਨ। ਇਹ ਸਾਉਣੀ ਰੁੱਤ ਦੀ ਚਾਰੇ ਦੀ ਮੁੱਖ ਫਸਲ ਹੈ।

jowar Crop jowar Crop

 ਜਵਾਰ ਦੀ ਫਸਲ ਬਹੁਤ ਤਰ੍ਹਾਂ ਦੀਆਂ ਮਿੱਟੀਆਂ 'ਤੇ ਉਗਾਈ ਜਾ ਸਕਦੀ ਹੈ, ਪਰ ਰੇਤਲੀਆਂ ਮਿੱਟੀਆਂ ਅਤੇ ਪਾਣੀ ਨਿਕਾਸ ਵਾਲੀਆਂ ਵਿੱਚ ਵਧੀਆ ਉੱਗਦੀ ਹੈ। 6-7.5 pH ਫਸਲ ਦੇ ਵਿਕਾਸ ਅਤੇ ਵਾਧੇ ਲਈ ਢੁਕਵੀਂ ਹੈ।

jowar Crop jowar Crop

ਸਾਲ ਵਿੱਚ ਇੱਕ ਵਾਰ ਡੂੰਘਾਈ ਤੱਕ ਵਾਹੀ ਕਰੋ। ਸਲੀਬ ਹੈਰੋ ਤੋਂ ਬਾਅਦ 1-2 ਵਾਰ ਵਾਹੀ ਕਰੋ। ਖੇਤ ਇਸ ਤਰ੍ਹਾਂ ਤਿਆਰ ਕਰੋ ਕਿ ਇਸ ਵਿਚ ਪਾਣੀ ਨਾ ਖੜੇ। ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ।

jowar Crop jowar Crop

ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਉੱਤਰੀ ਭਾਰਤ ਵਿੱਚ ਜਵਾਰ ਦੀ ਬਿਜਾਈ ਛਿੱਟਾ ਦੇ ਕੇ ਜਾਂ ਹਲ਼ਾਂ ਦੁਆਰਾ ਕਤਾਰਾਂ ਵਿੱਚ ਬੀਜੀ ਜਾਂਦੀ ਹੈ । ਬਿਜਾਈ ਲਈ,  ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ ਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement