KCC ਰਾਹੀਂ ਲਾਭਪਾਤਰੀਆਂ ਨੂੰ ਮਿਲੇਗਾ 3-3 ਲੱਖ ਰੁਪਏ ਦਾ ਸਭ ਤੋਂ ਸਸਤਾ Loan
Published : Jun 20, 2020, 10:01 am IST
Updated : Jun 20, 2020, 11:02 am IST
SHARE ARTICLE
Pradhan mantri kisan samman nidhi scheme link to kcc kisan credit card
Pradhan mantri kisan samman nidhi scheme link to kcc kisan credit card

ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਮੁਤਾਬਕ ਆਉਣ ਵਾਲੇ...

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (Pradhan Mantri Kisan Samman Nidhi Scheme) ਦੇ ਸਾਰੇ ਲਾਭਪਾਤਰੀਆਂ ਨੂੰ ਖੇਤੀ-ਕਿਸਾਨੀ ਲਈ ਸਭ ਤੋਂ ਸਸਤਾ ਲੋਨ ਦੇਣ ਦੀ ਯੋਜਨਾ ਬਣਾਈ ਹੈ ਤਾਂ ਕਿ ਪੈਸੇ ਦੀ ਕਮੀ ਕਾਰਨ ਕਿਸਾਨ ਖੇਤੀ ਕਰਨਾ ਨਾ ਛੱਡਣ।

FarmersFarmers

ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਮੁਤਾਬਕ ਆਉਣ ਵਾਲੇ ਦਿਨਾਂ ਵਿਚ  2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (KCC-Kisan Credit Card) ਦੇ ਮਾਧਿਅਮ ਰਾਹੀਂ 2 ਲੱਖ ਕਰੋੜ ਰੁਪਏ ਦਾ ਕਰਜ਼ ਉਪਲੱਬਧ ਕਰਵਾਇਆ ਜਾਵੇਗਾ। ਇਹ ਪੈਸਾ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਇਸ ਵਿਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ।

FarmerFarmer

ਚੌਧਰੀ ਨੇ ਦਸਿਆ ਕਿ 1 ਮਾਰਚ ਤੋਂ ਲੈ ਕੇ ਹੁਣ ਤਕ ਦੇਸ਼ ਦੇ 3 ਕਰੋੜ ਕਿਸਾਨਾਂ ਨੂੰ 4.22 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ (Agri Loan) ਦਿੱਤਾ ਗਿਆ ਹੈ। ਜਿਸ ਵਿਚ 3 ਮਹੀਨਿਆਂ ਦੀ ਵਿਆਜ਼ ਮੁਆਫ਼ ਹੈ। ਇਹੀ ਨਹੀਂ ਪੀਐਮ ਕਿਸਾਨ ਸਕੀਮ ਨਾਲ ਜੁੜੇ 25 ਲੱਖ ਨਵੇਂ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਇਸ ਦੀ ਲਿਮਿਟ 25 ਹਜ਼ਾਰ ਕਰੋੜ ਰੁਪਏ ਹਨ।

FarmerFarmer

ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਦੇ ਸੀਈਓ ਵਿਵੇਕ ਅਗਰਵਾਲ ਨੇ ਦਸਿਆ ਕਿ ਪੀਐਮ ਕਿਸਾਨ ਸਕੀਮ ਅਤੇ ਕੇਸੀਸੀ ਦੇ ਲਾਭਪਾਤਰੀਆਂ ਵਿਚ 2.5 ਤੋਂ 3 ਕਰੋੜ ਦਾ ਗੈਪ ਹੈ। 24 ਫਰਵਰੀ ਤੋਂ ਚਲਾਏ ਗਏ ਇਸ ਵਿਸ਼ੇਸ਼ ਅਭਿਆਨ ਵਿਚ 75 ਲੱਖ ਆਏ ਸਨ ਜਿਸ ਵਿਚ 45 ਲੱਖ ਲੋਕਾਂ ਦੇ ਕਾਰਡ ਬਣਾਉਣ ਲਈ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ।

FarmerFarmer

ਇਸ ਸਮੇਂ ਕਰੀਬ 7 ਕਰੋੜ ਕਿਸਾਨਾਂ ਕੋਲ ਕੇਸੀਸੀ ਹਨ ਜਦਕਿ 9.87 ਕਰੋੜ ਕਿਸਾਨਾਂ ਕੋਲ ਕੇਸੀਸੀ ਹੈ ਜਦਕਿ 9.87 ਕਰੋੜ ਕਿਸਾਨਾਂ ਨੂੰ ਪੀਐਮ ਕਿਸਾਨ ਨਿਧੀ ਦੇ ਤਹਿਤ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ। ਪੀਐਮ ਕਿਸਾਨ ਸਕੀਮ ਦੇ ਲਾਭਪਾਤਰੀਆਂ ਨੂੰ ਲੋਨ ਲੈਣਾ ਇਸ ਲਈ ਆਸਾਨ ਹੋਵੇਗਾ ਕਿਉਂ ਕਿ ਉਹਨਾਂ ਦੇ ਰੇਵੇਨਿਊ ਰਿਕਾਰਡ, ਬੈਂਕ ਅਕਾਉਂਟ ਅਤੇ ਆਧਾਰ ਕਾਰਡ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਅਪਰੂਵਡ ਕਰ ਚੁੱਕੀ ਹੈ।

Narendra ModiNarendra Modi

ਦਰਅਸਲ ਸਰਕਾਰ ਦਾ ਉਦੇਸ਼ ਪੀਐਮ ਕਿਸਾਨ ਨਾਲ ਜੁੜੇ ਸਾਰੇ ਕਿਸਾਨਾਂ ਨੂੰ ਸਸਤੀ ਦਰ ਤੇ ਖੇਤੀ-ਕਿਸਾਨੀ ਨੂੰ ਅੱਗੇ ਵਧਾਉਣ ਲਈ ਕਰਜ਼ ਉਪਲੱਬਧ ਕਰਵਾਉਣਾ ਹੈ। ਇਸ ਲਈ ਇਸ ਵਾਰ ਬਜਟ ਵਿਚ ਰਿਕਾਰਡ 15 ਲੱਖ ਕਰੋੜ ਦਾ ਖੇਤੀ ਕਰਜ਼ ਵੰਡਣ ਦੀ ਯੋਜਨਾ ਬਣਾਈ ਗਈ ਹੈ। ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ ਦੀ ਦਰ ਤੇ ਸਿਕਿਊਰਿਟੀ ਤੋਂ ਬਿਨਾਂ 1.60 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹਨ। ਸਮੇਂ ਤੇ ਭੁਗਤਾਨ ਕਰਨ ਤੇ, ਲੋਨ ਰਾਸ਼ੀ ਨੂੰ 3 ਲੱਖ ਰੁਪਏ ਤਕ ਵਧਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਬਣਵਾਓ ਅਪਣਾ ਕਿਸਾਨ ਕ੍ਰੈਡਿਟ ਕਾਰਡ

ਪਹਿਲਾਂ ਤੁਹਾਨੂੰ https://pmkisan.gov.in/ ਤੇ ਜਾਣਾ ਪਏਗਾ। ਇਸ ਵੈੱਬਸਾਈਟ ਵਿੱਚ ਕੇਸੀਸੀ ਫਾਰਮ ਨੂੰ ਡਾਉਨਲੋਡ ਕਰਨ ਦਾ ਵਿਕਲਪ ਫਾਰਮ ਟੈਬ ਦੇ ਸੱਜੇ ਪਾਸੇ ਦਿੱਤਾ ਗਿਆ ਹੈ।

Bank AccountBank Account

ਇਸ ਦੇ ਜ਼ਰੀਏ ਕਿਸਾਨ ਕਰੈਡਿਟ ਕਾਰਡ ਪ੍ਰਾਪਤ ਕਰਨ ਲਈ ਫਾਰਮ ਡਾਊਨਲੋਡ ਕਰ ਸਕਦੇ ਹਨ। ਫਾਰਮ ਛਾਪਣ ਤੋਂ ਬਾਅਦ ਇਸ ਨੂੰ ਭਰਨਾ ਪਏਗਾ।

ਇਸ ਤੋਂ ਬਾਅਦ ਕਿਸਾਨ ਇਹ ਫਾਰਮ ਭਰ ਸਕਦਾ ਹੈ ਅਤੇ ਇਸ ਨੂੰ ਆਪਣੇ ਨੇੜੇ ਦੇ ਵਪਾਰਕ ਬੈਂਕ ਵਿੱਚ ਜਮ੍ਹਾ ਕਰਵਾ ਸਕਦਾ ਹੈ। ਇੱਕ ਵਾਰ ਕਾਰਡ ਤਿਆਰ ਹੋ ਜਾਣ 'ਤੇ ਬੈਂਕ ਕਿਸਾਨ ਨੂੰ ਸੂਚਿਤ ਕਰੇਗਾ। ਫਿਰ ਇਹ ਉਸ ਦੇ ਪਤੇ ਤੇ ਭੇਜਿਆ ਜਾਵੇਗਾ।

Bank AccountBank Account

ਨਵਾਂ ਕ੍ਰੈਡਿਟ ਕਾਰਡ ਬਣਾਉਣ ਲਈ ਅਰਜ਼ੀ ਦੇਣ ਤੋਂ ਇਲਾਵਾ ਇਸ ਫਾਰਮ ਦੀ ਵਰਤੋਂ ਮੌਜੂਦਾ ਕਾਰਡ ਦੀ ਸੀਮਾ ਵਧਾਉਣ ਅਤੇ ਬੰਦ ਕ੍ਰੈਡਿਟ ਕਾਰਡ ਨੂੰ ਸ਼ੁਰੂ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਇਸ ਇੱਕ ਪੰਨੇ ਦੇ ਫਾਰਮ ਨੂੰ ਭਰਨਾ ਕਾਫ਼ੀ ਅਸਾਨ ਹੈ। ਇਸ ਵਿੱਚ ਕਿਸਾਨ ਨੂੰ ਪਹਿਲਾਂ ਉਸ ਬੈਂਕ ਦਾ ਨਾਮ ਭਰਨਾ ਪਏਗਾ ਜਿਸ ਵਿੱਚ ਉਹ ਅਰਜ਼ੀ ਦੇ ਰਿਹਾ ਹੈ ਉਸ ਵਿਚ ਉਸ ਦੀ ਜਾਣਕਾਰੀ ਤੇ ਅਤੇ ਸ਼ਾਖਾ ਦਾ ਨਾਮ ਦੇਣਾ ਪਵੇਗਾ।

ਨਵਾਂ ਕ੍ਰੈਡਿਟ ਕਾਰਡ ਬਣਾਉਣ ਲਈ ਕਿਸੇ ਨੂੰ "ਇਸ਼ੂ ਆਫ ਫ੍ਰੈਸ਼ ਕੇਕੇਸੀ" ਤੇ ਟਿਕ ਕਰਨਾ ਪਵੇਗਾ। ਇਸ ਤੋਂ ਇਲਾਵਾ ਬਿਨੈਕਾਰ ਦਾ ਨਾਮ ਅਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਕਿਸਾਨਾਂ ਨੂੰ ਦਿੱਤੇ ਗਏ ਬੈਂਕ ਖਾਤੇ ਦਾ ਨਾਮ ਵੀ ਭਰਨਾ ਪਵੇਗਾ।

ਹੋਰ ਸਭ ਲੋੜੀਂਦੀ ਜਾਣਕਾਰੀ (ਕੇਵਾਈਸੀ) ਬੈਂਕ ਖੁਦ ਪ੍ਰਧਾਨ ਮੰਤਰੀ ਕਿਸਾਨ ਦੇ ਖਾਤੇ ਨਾਲ ਖੁਦ ਮੇਲ ਕਰ ਲੈਣਗੇ। ਇਸ ਲਈ ਕੇਵਾਈਸੀ ਨੂੰ ਨਵੇਂ ਸਿਰਿਓਂ ਕਰਵਾਉਣਾ ਜ਼ਰੂਰੀ ਨਹੀਂ ਹੈ।

FarmerFarmer

ਜੇ ਤੁਸੀਂ ਪਹਿਲਾਂ ਹੀ ਖੇਤੀਬਾੜੀ ਕਰਜ਼ਾ ਚਲ ਰਿਹਾ ਹੈ ਤਾਂ ਇਸ ਬਾਰੇ ਜਾਣਕਾਰੀ ਦੇਣਾ ਮਹੱਤਵਪੂਰਨ ਹੈ। ਤੁਹਾਡੇ ਨਾਮ ਕਿੰਨੀ ਜ਼ਮੀਨ ਹੈ।
 ਪਿੰਡ ਦਾ ਨਾਮ, ਸਰਵੇ/ਖਸਰਾ ਨੰਬਰ. ਕਿੰਨੀ ਏਕੜ ਜ਼ਮੀਨ ਹੈ ਅਤੇ ਕਿਹੜੀਆਂ ਫਸਲਾਂ ਦੀ ਬਿਜਾਈ ਹੋਣ ਜਾ ਰਹੀ ਹੈ ਅਰਥਾਤ ਹਾੜ੍ਹੀ, ਸਾਉਣੀ ਜਾਂ ਹੋਰਾਂ ਨੂੰ ਇਸ ਫਾਰਮ ਵਿਚ ਜਾਣਕਾਰੀ ਦੇਣੀ ਪਏਗੀ।

ਨਾਲ ਹੀ ਇਹ ਘੋਸ਼ਣਾ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਹੋਰ ਬੈਂਕ ਜਾਂ ਬ੍ਰਾਂਚ ਤੋਂ ਕੋਈ ਹੋਰ ਕਿਸਾਨ ਕ੍ਰੈਡਿਟ ਕਾਰਡ ਨਹੀਂ ਬਣਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement