
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਆਲੂ ਦੀ ਖੇਤੀ ਲਈ ਮਸ਼ਹੂਰ ਇੰਦੌਰ ਜ਼ਿਲ੍ਹੇ ਦਾ ਹਰਸੋਲਾ ਪਿੰਡ ਪਿਛਲੇ ਪੰਜ ਸਾਲਾਂ ਤੋਂ ਕੈਂਸਰ ਕਾਰਨ ਚਰਚਾ ਵਿਚ ਹੈ। ਪਿੰਡ ਵਿਚ ਪਿਛਲੇ ...
ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਆਲੂ ਦੀ ਖੇਤੀ ਲਈ ਮਸ਼ਹੂਰ ਇੰਦੌਰ ਜ਼ਿਲ੍ਹੇ ਦਾ ਹਰਸੋਲਾ ਪਿੰਡ ਪਿਛਲੇ ਪੰਜ ਸਾਲਾਂ ਤੋਂ ਕੈਂਸਰ ਕਾਰਨ ਚਰਚਾ ਵਿਚ ਹੈ। ਪਿੰਡ ਵਿਚ ਪਿਛਲੇ ਪੰਜ ਸਾਲ ਵਿਚ ਕੈਂਸਰ ਦੇ 25 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਮਿਲਣ ਨਾਲ ਚੌਕਸ ਪ੍ਰਸ਼ਾਸਨ ਨੇ ਕਰੀਬ 9200 ਦੀ ਆਬਾਦੀ ਵਾਲੇ ਪਿੰਡ ਦਾ ਵਿਸ਼ੇਸ਼ ਸਰਵੇਖਣ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇੰਦੌਰ ਤੋਂ ਕਰੀਬ 20 ਕਿਲੋਮੀਟਰ ਦੂਰ ਵਸਿਆ ਹਰਸੋਲਾ ਪਿੰਡ ਘੱਟ ਸਟਾਰਚ ਵਾਲੇ ਆਲੂ ਦੀ ਖੇਤੀ ਲਈ ਮਸ਼ਹੂਰ ਹੈ।
Cancerਗ਼ੈਰ ਸਰਕਾਰੀ ਖੇਤਰ ਦੇ ਇੰਦੌਰ ਕੈਂਸਰ ਫਾਊਂਡੇਸ਼ਨ ਦੀ ਮਦਦ ਨਾਲ ਕੈਂਸਰ ਮਰੀਜ਼ਾਂ ਦੀ ਪਛਾਣ ਲਈ ਕੀਤਾ ਜਾਣ ਵਾਲਾ ਇਹ ਸਰਵੇਖਣ 20 ਦਿਨਾਂ ਤਕ ਚੱਲੇਗਾ।
ਫਾਊਂਡੇਸ਼ਨ ਦੇ ਆਨਰੇਰੀ ਸਕੱਤਰ ਦਿਗਪਾਲ ਧਾਰਕਰ ਨੇ ਦਸਿਆ ਕਿ ਸਾਡੇ ਦੁਆਰਾ ਸਰਕਾਰੀ ਸਰੋਤਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਹਰਸੋਲਾ ਪਿੰਡ ਵਿਚ ਪਿਛਲੇ ਪੰਜ ਸਾਲ ਦੌਰਾਨ ਅਲੱਗ-ਅਲੱਗ ਅੰਗਾਂ ਦੇ ਕੈਂਸਰ ਤੋਂ ਪੀੜਤ 25 ਮਰੀਜ਼ ਪਾਏ ਗਏ, ਜਿਨ੍ਹਾਂ ਵਿਚ ਨੌਂ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਪੰਜ ਔਰਤਾਂ ਸਮੇਤ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
Potato Farming Harsola villageਦੇਸ਼ ਵਿਚ ਕੈਂਸਰ ਦੀ ਸਥਿਤੀ ਨੂੰ ਲੈ ਕੇ ਕੀਤੇ ਗਏ ਵੱਖ-ਵੱਖ ਅਧਿਐਨਾਂ ਦੇ ਆਧਾਰ 'ਤੇ ਸੀਨੀਅਰ ਕੈਂਸਰ ਸਰਜਨ ਨੇ ਕਿਹਾ ਕਿ ਕੋਈ 1800 ਘਰਾਂ ਵਾਲੇ ਹਰਸੋਲਾ ਪਿੰਡ ਵਿਚ ਪਿਛਲੇ ਪੰਜ ਸਾਲ ਵਿਚ ਸਾਹਮਣੇ ਆਏ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਮੇਰੇ ਅਨੁਮਾਨ ਮੁਤਾਬਕ ਆਮ ਪੱਧਰ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ। ਮਾਲਵਾ ਦੇ ਪਠਾਰ 'ਤੇ ਸਥਿਤ ਇਹ ਇਲਾਕਾ ਘੱਟ ਸਟਾਰਚ ਵਾਲੇ ਉਸ ਆਲੂ ਦੀ ਖੇਤੀ ਲਈ ਮਸ਼ਹੂਰ ਹੈ ਜੋ ਦੇਸੀ-ਵਿਦੇਸ਼ੀ ਚਿਪਸ ਕੰਪਨੀਆਂ ਖ਼ਰੀਦਦੀਆਂ ਹਨ।
Potatos In Mandi Madhya Pradeshਧਾਰਕਰ ਨੇ ਦਸਿਆ ਕਿ ਹਰਸੋਲਾ ਵਿਚ ਪਿਛਲੇ ਪੰਜ ਸਾਲ ਵਿਚ ਕੈਂਸਰ ਦੇ ਜੋ 25 ਮਾਮਲੇ ਸਾਹਮਣੇ ਆਏ, ਉਨ੍ਹਾਂ ਵਿਚ ਮੂੰਹ ਅਤੇ ਗਲੇ ਦੇ ਕੈਂਸਰ ਦੇ ਅੱਠ, ਪੇਟ ਸਬੰਧੀ ਕੈਂਸਰ ਦੇ ਤਿੰਨ, ਔਰਤਾਂ ਦੇ ਗਰਭ ਨਾਲ ਜੁੜੇ ਕੈਂਸਰ ਦੇ ਪੰਜ ਅਤੇ ਔਰਤਾਂ ਦੀ ਛਾਤੀ ਵਾਲੇ ਕੈਂਸਰ ਦੇ ਤਿੰਨ ਮਾਮਲੇ ਸ਼ਾਮਲ ਹਨ। ਇਸ ਦੌਰਾਨ ਇੰਦੌਰ ਖੇਤੀ ਕਮਿਸ਼ਨਰ ਰਾਘਵੇਂਦਰ ਸਿੰਘ ਨੇ ਦਸਿਆ ਕਿ ਮੈਨੂੰ ਹਰਸੋਲਾ ਪਿੰਡ ਦੇ ਹੀ ਇਕ ਵਿਅਕਤੀ ਨੇ ਦਸਿਆ ਕਿ ਉਥੇ ਕੈਂਸਰ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਸੀਂ ਇਸ ਪਿੰਡ ਦਾ ਵਿਸ਼ੇਸ਼ ਸਰਵੇਖਣ ਕਰਵਾਉਣ ਜਾ ਰਹੇ ਹਾਂ ਤਾਕਿ ਕੈਂਸਰ ਦੇ ਹੋਰ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ ਜਾ ਸਕੇ।
Potato Farmingਉਥੇ ਹੀ ਜ਼ਿਲ੍ਹਾ ਪੰਚਾਇਤ ਦੀ ਮੁੱਖ ਕਾਰਜ ਅਧਿਕਾਰੀ (ਸੀਈਓ) ਨੇਹਾ ਮੀਣਾ ਨੇ ਦਸਿਆ ਕਿ ਅਲੱਗ-ਅਲੱਗ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਇੰਦੌਰ ਕੈਂਸਰ ਫਾਊਂਡੇਸ਼ਨ ਦੀ ਮਦਦ ਨਾਲ ਹਰਸੋਲਾ ਪਿੰਡ ਵਿਚ ਕੈਂਸਰ ਦੇ ਮਰੀਜ਼ਾਂ ਦੀ ਪਛਾਣ ਲਈ ਵਿਸ਼ੇਸ਼ ਸਰਵੇਖਣ ਸ਼ੁਰੂ ਕਰਨਗੇ। ਇਹ ਸਰਵੇਖਣ 20 ਦਿਨ ਤਕ ਚੱਲੇਗਾ। ਸਰਵੇਖਣ ਦੀ ਰਿਪੋਰਟ ਦੇ ਆਧਾਰ 'ਤੇ ਕੈਂਸਰ ਤੋਂ ਬਚਾਅ ਦੀ ਰਣਨੀਤੀ ਬਣਾਈ ਜਾਵੇਗੀ। ਮੀਣਾ ਨੇ ਦਸਿਆ ਕਿ ਅਸੀਂ ਛਾਤੀ ਕੈਂਸਰ ਦੇ ਪ੍ਰਤੀ ਹਰਸੋਲਾ ਦੀਆਂ ਦਿਹਾਤੀ ਔਰਤਾਂ ਦੇ ਵਿਚਕਾਰ ਜਾਗਰੂਕਤਾ ਵੀ ਵਧਾ ਰਹੇ ਹਾਂ।