
ਹਾਲ ਹੀ ਵਿਚ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਫ਼ਲਾਂ ‘ਤੇ ਕਸਟਮ ਡਿਊਟੀ ਵਧਾ ਦਿੱਤਾ ਹੈ...
ਨਵੀਂ ਦਿੱਲੀ: ਹਾਲ ਹੀ ਵਿਚ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਫ਼ਲਾਂ ‘ਤੇ ਕਸਟਮ ਡਿਊਟੀ ਵਧਾ ਦਿੱਤਾ ਹੈ, ਜਿਸ ਦਾ ਖ਼ਾਸਾ ਅਸਰ ਅਮਰੀਕੀ ਸੇਬ ਇੰਡਸਟਰੀ ‘ਤੇ ਪਿਆ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਜਦੋਂ ਕੋਈ ਭਰੋਸੇਯੋਗ ਅਤੇ ਸਥਾਪਤ ਬਾਜ਼ਾਰ ਤੁਹਾਡੇ ਕੰਟਰੋਲ ਤੋਂ ਬਾਅਹ ਹੋ ਜਾਂਦਾ ਹੈ ਤਾਂ ਹੋਰ ਬਾਜ਼ਾਰਾਂ ਵਿਚ ਉਤਪਾਦਾਂ ਨੂੰ ਵੇਚਣਾ ਬਹੁਤ ਔਖਾ ਹੁੰਦਾ ਹੈ।
New Zealand Apples
ਤੁਹਾਨੂੰ ਦੱਸ ਦਈਏ ਕਿ ਸਟੀਲ ਅਤੇ ਐਲਮੀਨੀਅਮ ਵਰਗੇ ਭਾਰਤੀ ਉਤਪਾਦਾਂ ‘ਤੇ ਹੋਰ ਅਮਰੀਕਾ ਵੱਲੋਂ ਲਗਾਏ ਗਏ ਉੱਚੇ ਟੈਰਿਫ਼ ਦੇ ਜਵਾਬ ਵਿਚ ਭਾਰਤ ਦੇ ਬਦਾਮ, ਸੇਬ, ਦਾਲ ਤੇ ਅਖ਼ਰੋਟ, ਸਮੇਤ 29 ਅਮਰੀਕੀ ਉਤਪਾਦਾਂ ‘ਤੇ ਕਸਟਮ ਡਿਊਟੀ ਵਿਚ ਵਾਧੇ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਭਾਰਤ ਨੇ 2017 ਵਿਚ 40 ਪਾਊਂਡ ਭਾਰਤ ਵਾਲੇ ਰਿਕਾਰਡ 78 ਲੱਖ ਬਾਕਸ ਵਾਸ਼ਿੰਗਟਨ ਸੇਬ ਦੀ ਦਰਾਮਦ ਕੀਤੀ ਸੀ. ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਵੱਲੋਂ ਅਮਰੀਕੀ ਸੇਬਾਂ ‘ਤੇ 20 ਫ਼ੀਸਦੀ ਡਿਊਟੀ ਲਾਉਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਸੇਬਾਂ ਦਾ ਵਪਾਰ ਮੱਠਾ ਪੈ ਸਕਦਾ ਹੈ।
Chilean Apples
ਉਥੇ ਹੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਅਮਰੀਕੀ ਉਤਪਾਦਾਂ ‘ਤੇ ਕਸਟਮ ਡਿਊਟੀ ਲਾਉਣ ਨਾਲ ਇਸ ਦਾ ਫ਼ਾਇਦਾ ਦੂਜੇ ਸੇਬ ਉਤਪਾਦਕ ਦੇਸ਼ਾਂ ਜਿਵੇਂ ਨਿਊਜ਼ੀਲੈਂਡ ਅਤੇ ਚਿੱਲੀ ਨੂੰ ਪਹੁੰਚੇਗਾ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸੇਬਾਂ ‘ਤੇ ਕਸਟਮ ਡਿਊਟੀ ਲਾਉਣ ਦੀ ਸੂਰਤ ਵਿਚ ਭਾਰਤ ਇਨ੍ਹਾਂ ਦੇਸ਼ਾਂ ਤੋਂ ਸੇਬਾਂ ਦੀ ਦਰਾਮਦ ਕਰੇਗਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਆਪਣੀ ਸੇਬ ਦੀ ਫ਼ਸਲ ਦਾ ਲਗਪਗ 30 ਫ਼ੀਸਦੀ ਬਰਾਮਦ ਕਰਦਾ ਹੈ।