ਵਿਦੇਸ਼ ਨਹੀਂ ਜਾ ਸਕਣਗੇ ਤਰਬੂਜ, ਛਤੀਸਗੜ੍ਹ 'ਚ 10 ਹਜ਼ਾਰ ਏਕੜ ਫਸਲ ਬਰਬਾਦ
Published : Dec 21, 2018, 2:27 pm IST
Updated : Dec 21, 2018, 2:27 pm IST
SHARE ARTICLE
Watermelons crop
Watermelons crop

ਇਸ ਸਾਲ ਲਗਭਗ 10 ਹਜ਼ਾਰ ਏਕੜ ਵਿਚ ਤਰਬੂਜ, ਖਰਬੂਜੇ ਅਤੇ ਕਕੜੀ ਦੀ ਫਸਲ ਲੈਣ ਵਾਲੇ ਕਿਸਾਨਾਂ ਨੇ ਨਦੀ ਵਿਚ ਬੀਜ ਬੀਜੇ ਸਨ ਪਰ ਦੋ ਦਿਨ ਦੇ ਮੀਂਹ ਨੇ ਸੱਭ ਕੁਝ ਬਰਬਾਦ ਕਰ ਦਿਤਾ।

ਮਹਾਂਸਮੁੰਦ, (ਭਾਸ਼ਾ) :  ਮਹਾਨਦੀ ਵਿਚ ਪੈਦਾ ਹੋਣ ਵਾਲੇ ਤਰਬੂਜ ਦੀ ਫਸਲ ਦੀ ਸਪਲਾਈ ਦੁਬਈ ਤੱਕ ਕੀਤੀ ਜਾਂਦੀ ਹੈ। ਇਸ ਸਾਲ ਲਗਭਗ 10 ਹਜ਼ਾਰ ਏਕੜ ਵਿਚ ਤਰਬੂਜ, ਖਰਬੂਜੇ ਅਤੇ ਕਕੜੀ ਦੀ ਫਸਲ ਲੈਣ ਵਾਲੇ ਕਿਸਾਨਾਂ ਨੇ ਨਦੀ ਵਿਚ ਬੀਜ ਬੀਜੇ ਸਨ ਪਰ ਦੋ ਦਿਨ ਦੇ ਮੀਂਹ ਨੇ ਸੱਭ ਕੁਝ ਬਰਬਾਦ ਕਰ ਦਿਤਾ। ਮੀਂਹ ਨਾਲ ਮਹਾਨਦੀ ਵਿਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ। ਜਿਸ ਨਾਲ ਪੌਦੇ ਅਤੇ ਬੀਜ ਵਹਿ ਗਏ। ਹਾਲਾਂਕਿ ਖੇਤੀ ਵਿਗਿਆਨੀਆਂ ਸ਼ੇਖ ਅਲੀ ਹੁਮਾਯੂੰ ਦਾ ਕਹਿਣਾ ਹੈ ਕਿ ਹੁਣ ਤਰਬੂਜ ਲਗਾਉਣ ਦਾ ਸਮਾਂ ਹੈ।

Mahanadi River ChattisgarhMahanadi River Chattisgarh

ਕਿਸਾਨ ਚਾਹੁਣ ਤਾਂ ਫਿਰ ਤੋਂ ਫਸਲ ਲਗਾ ਸਕਦੇ ਹਨ। ਨਦੀ ਕਿਨਾਰੇ ਵਸੇ ਹੋਏ ਪਿੰਡ ਬੜਗਾਂਵ, ਬਰਬਸਪੁਰ, ਘੋੜਾਰੀ ਅਤੇ ਮੁਢੇਨਾ ਸਮਤੇ 10 ਤੋਂ ਵੱਧ ਪਿੰਡਾਂ ਦੇ ਭੂਮੀਹੀਣ ਪਰਵਾਰ ਪਿਛਲੇ 50 ਸਾਲਾਂ ਤੋਂ ਨਦੀ ਦੀ ਰੇਤਾ ਵਿਚ ਰਵਾਇਤੀ ਤਰੀਕੇ ਨਾਲ ਸਬਜੀ, ਕਕੜੀ ਅਤੇ ਤਰਬੂਜ ਦੀ ਖੇਤੀ ਕਰਦੇ ਆ ਰਹੇ ਹਨ। ਅਕਤੂਬਰ ਤੋਂ ਪਾਣੀ ਦਾ ਵਹਾਅ ਜਦ ਘੱਟ ਹੋ ਜਾਂਦਾ ਹੈ ਤਾਂ ਉਸ ਵਹਾਅ ਨੂੰ ਕਿਨਾਰੇ ਵੱਲ ਮੋੜ ਦਿੰਦੇ ਹਨ। ਇਸ ਤੋਂ ਬਾਅਦ ਵਿਚਕਾਰ ਦੇ ਹਿੱਸੇ ਨੂੰ ਫਸਲ ਲਗਾਉਣ ਲਈ ਤਿਆਰ ਕੀਤਾ ਜਾਂਦਾ ਹੈ। ਸਫਾਈ ਤੋਂ ਬਾਅਦ ਗੋਹਾ ਅਤੇ ਖਾਦ ਮਿਲਾਈ ਜਾਂਦੀ ਹੈ

Watermelon farmingWatermelon farming

ਅਤੇ ਫਿਰ ਉਸ ਨੂੰ ਜਾਨਵਰਾਂ ਤੋਂ ਬਚਾਉਣ ਲਈ ਘੇਰਾ ਲਗਾਇਆ ਜਾਂਦਾ ਹੈ। ਨਵੰਬਰ ਦੇ ਪਹਿਲੇ ਹਫਤੇ ਕਿਸਾਨ ਪਰਵਾਰ ਸਮੇਤ ਇਥੇ ਝੌਂਪੜੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਮਈ-ਜੂਨ ਤੱਕ ਇਲਾਕੇ ਵਿਚ ਹਰੀਆਂ ਸਬਜ਼ੀਆਂ, ਤਰਬੂਜ ਅਤੇ ਕਕੜੀ ਬਹੁਤ ਘੱਟ ਕੀਮਤਾਂ 'ਤੇ ਵੇਚਦੇ  ਹਨ। ਘੋੜਾਰੀ ਦੇ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਵੱਡੀ ਮਾਤਰਾ ਵਿਚ ਤਰਬੂਜ ਰਾਇਪੁਰ ਤੋਂ ਮੁੰਬਈ ਦੇ ਰਸਤੇ ਦੁਬਈ ਭੇਜੇ ਜਾਂਦੇ ਹਨ। ਦੁਬਈ ਦੇ ਵੱਡੇ ਹੋਟਲਾਂ ਵਿਚ ਮਹਾਸਮੁੰਦ ਦੇ ਤਰਬੂਜਾਂ ਨੂੰ ਵਰਤਾਇਆ ਜਾਂਦਾ ਹੈ।

watermelon in hotelswatermelon in hotels

ਇਸ ਦੇ ਲਈ ਬਾਕਾਇਦਾ ਵੱਡੇ ਫਲ ਵਪਾਰੀ ਕਿਸਾਨਾਂ ਨਾਲ ਸੰਪਰਕ ਕਰਦੇ ਹਨ। ਪਰ ਇਸ ਸਾਲ ਇਹ ਫਸਲ ਪੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਬਾਗਬਾਨੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਰਐਸ ਵਰਮਾ ਨੇ ਦੱਸਿਆ ਕਿ ਇਹ ਬਹੁਤ ਘੱਟ ਲਾਗਤ ਦੀ ਫਸਲ ਹੈ। ਤਿੰਨ ਮਹੀਨੇ ਦੇ ਮੌਸਮ ਵਾਲੀ ਇਸ ਫਸਲ ਨਾਲ ਕਿਸਾਨ ਘੱਟ ਲਾਗਤ ਵਿਚ ਲਗਭਗ 12 ਗੁਣਾ ਵੱਧ ਆਮਦਨੀ ਕਮਾ ਸਕਦੇ ਹਨ ਪਰ ਇਸ ਵਾਰ ਅਚਾਨਕ ਪਏ ਮੀਂਹ ਕਾਰਨ ਨਦੀ ਤੋਂ ਪੈਦਾਵਾਰ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement