ਕਿਸਾਨ ਨੂੰ ਫ਼ਸਲ ਦਾ ਸਮਰਥਨ ਮੁੱਲ ਨਾ ਮਿਲਣ ‘ਤੇ ਮੁੱਖ ਮੰਤਰੀ ਨੂੰ 6 ਰੁਪਏ ਦਾ ਭੇਜਿਆ ਮਨੀਆਡਰ
Published : Dec 10, 2018, 12:07 pm IST
Updated : Apr 10, 2020, 11:34 am IST
SHARE ARTICLE
Kisan
Kisan

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਕਿਸਾਨ ਨੇ ਪਿਆਜ ਦੀਆਂ ਕੀਮਤਾਂ ਵਿਚ ਆਈ ਜ਼ਬਰਦਸਤ ਗਿਰਾਵਟ ਤੋਂ ਪਰੇਸ਼ਾਨ ਹੋ ਕੇ ਸਥਾਨਕ....

ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਕਿਸਾਨ ਨੇ ਪਿਆਜ ਦੀਆਂ ਕੀਮਤਾਂ ਵਿਚ ਆਈ ਜ਼ਬਰਦਸਤ ਗਿਰਾਵਟ ਤੋਂ ਪਰੇਸ਼ਾਨ ਹੋ ਕੇ ਸਥਾਨਕ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੂੰ ਛੇ ਰੁਪਏ ਦਾ ਮਨੀਆਰਡਰ ਭੇਜਿਆ ਹੈ। ਇਹ ਛੇ ਰੁਪਏ ਕਿਸਾਨ ਨੂੰ 26.5 ਕੁਵੰਟਲ ਪਿਆਜ ਦੇ ਮੁੱਲ ਵਜੋਂ ਮਿਲੇ ਹਨ। ਪਿਆਜ ਵੇਚਣ ਦੀ ਮਾਮੂਲੀ ਰਕਮ ਮਿਲਣ ਕਰਕੇ ਕਿਸਾਨ ਆਪਣਾ ਵਿਰੋਧ ਦਰਜ ਕਰਵਾਉਣ ਲਈ ਕਮਾਈ ਦੀ ਰਕਮ ਲੀਡਰਾਂ ਨੂੰ ਭੇਜ ਰਹੇ ਹਨ।

ਸ਼੍ਰੇਯਸ ਅਭਾਲੇ ਨਾਂ ਦੇ ਕਿਸਾਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸੰਗਮਨੇਰ ਥੋਕ ਬਾਜ਼ਾਰ ਵਿੱਚ 2657 ਕਿੱਲੋ ਪਿਆਜ ਇੱਕ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵੇਚਣ ਤ ਬਾਜ਼ਾਰ ਦੇ ਖਰਚੇ ਕੱਢਣ ਬਾਅਦ ਉਸ ਕੋਲ ਸਿਰਫ ਛੇ ਰੁਪਏ ਬਚੇ। ਉਸ ਨੇ ਕਿਹਾ ਕਿ 2657 ਕਿੱਲੋ ਪਿਆਜ ਵੇਚ ਕੇ ਉਸ ਨੂੰ ਮਹਿਜ਼ 2916 ਰੁਪਏ ਮਿਲੇ। ਪਿਆਜ ਦੀ ਢੋਆ-ਢੁਆਈ ’ਤੇ 2910 ਰੁਪਏ ਦੇਣੇ ਪਏ ਤੇ ਬਾਅਦ ਵਿੱਚ ਸਾਰੀ ਫਸਲ ਦੀ ਕਮਾਈ ਤੋਂ ਉਸ ਦੇ ਹਿੱਸੇ ਮਹਿਜ਼ ਛੇ ਰੁਪਏ ਆਏ।

ਕਿਸਾਨ ਨੇ ਦੱਸਿਆ ਕਿ ਉਹ ਇਸ ਤੋਂ ਕਾਫੀ ਨਿਰਾਸ਼ ਹੋਇਆ ਤੇ ਆਖਰਕਾਰ ਉਸ ਨੇ ਸਾਰੀ ਕਮਾਈ ਮੁੱਖ ਮੰਤਰੀ ਨੂੰ ਮਨੀਆਰਡਰ ਕਰਨ ਦੀ ਫੈਸਲਾ ਕੀਤਾ ਤਾਂ ਕਿ ਮੌਜੂਦਾ ਸਥਿਤੀ ਵੱਲ ਉਨ੍ਹਾਂ ਦਾ ਧਿਆਨ ਵਟਾਇਆ ਜਾ ਸਕੇ। ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਿਆਜ ਦੀ ਕਮਾਈ ਤੋਂ ਮਿਲੀ ਮਾਮੂਲੀ ਰਕਮ ਭੇਜੀ ਸੀ ਤੇ ਮੋਦੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ। ਉਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਕੋਲੋਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਗਈ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement