Balbir Singh Rajewal: ਰਾਜੇਵਾਲ ਨੇ ਪੰਜ ਜਥੇਬੰਦੀਆਂ ਸਮੇਤ ਮੁੜ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਵਲ ਕਦਮ ਵਧਾਇਆ
Published : Nov 22, 2023, 7:20 am IST
Updated : Nov 22, 2023, 7:20 am IST
SHARE ARTICLE
Balbir Singh Rajewal
Balbir Singh Rajewal

ਮੋਰਚੇ ਵਲੋਂ 26 ਨਵੰਬਰ ਨੂੰ ਗਵਰਨਰ ਹਾਊਸ ਵਲ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਹਿੱਸਾ ਲੈਣ ਦਾ ਕੀਤਾ ਐਲਾਨ

Balbir Singh Rajewal News: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅਪਣੇ ਗਰੁਪ ਦੀਆਂ ਪੰਜ ਜਥੇਬੰਦੀਆਂ ਸਮੇਤ ਸੰਯੁਕਤ ਕਿਸਾਨ ਮੋਰਚੇ ਵਿਚ ਮੁੜ ਸ਼ਾਮਲ ਹੋਣ ਵਲ ਕਦਮ ਵਧਾਇਆ ਹੈ। ਰਾਜੇਵਾਲ ਦੀ ਅਗਵਾਈ ਵਾਲੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਕਿਸਾਨ ਮੋਰਚੇ ਦੇ ਸੱਦੇ ਉਪਰ ਕੇਂਦਰ ਸਰਕਾਰ ਵਿਰੁਧ ਪੈਂਡਿੰਗ ਮੰਗਾਂ ਅਤੇ ਪੰਜਾਬ ਸਰਕਾਰ ਵਿਰੁਧ ਪਰਾਲੀ ਦੇ ਮੁੱਦੇ ’ਤੇ 26 ਨਵੰਬਰ ਨੂੰ ਗਵਰਨਰ ਹਾਊਸ ਵਲ ਮਾਰਚ ਕਰ ਕੇ ਚੰਡੀਗੜ੍ਹ ਵਿਚ ਦਿਤੇ ਜਾਣ ਵਾਲੇ ਤਿੰਨ ਦਿਨ ਦੇ ਧਰਨੇ ਦਾ ਸਮਰਥਨ ਕਰਦਿਆਂ ਇਸ ਵਿਚ ਹਿੱਸਾ ਲੈਣ ਦਾ ਐਲਾਨ ਕਰ ਦਿਤਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਮੋਰਚੇ ਦੀ ਸਮਾਪਤੀ ਬਾਅਦ ਚੋਣਾਂ ਵਿਚ ਹਿੱਸਾ  ਲੈਣ ਕਾਰਨ ਮੋਰਚੇ ਨੇ ਰਾਜੇਵਾਲ ਨੂੰ ਪਾਸੇ ਕਰ ਦਿਤਾ ਸੀ। ਇਕ ਦੂਜੇ ’ਤੇ ਇਲਜ਼ਾਮਬਾਜ਼ੀ ਕਾਰਨ ਕਿਸਾਨ ਜਥੇਬੰਦੀਆਂ ਵਿਚ ਮਤਭੇਦ ਪੈਦਾ ਹੋ ਗਏ ਸਨ ਪਰ ਪਿਛਲੇ ਦਿਨਾਂ ਵਿਚ ਕੇਂਦਰ ਦੇ ਰਵਈਏ ਨੂੰ ਦੇਖਦਿਆਂ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਗੱਲ ਤੁਰੀ ਅਤੇ ਕਿਸਾਨ ਜਥੇਬੰਦੀਆਂ ਵਿਚ

ਏਕਤਾ ਲਈ ਯਤਨ ਸ਼ੁਰੂ ਹੋਏ ਹਨ। ਰਾਜੇਵਾਲ ਦੇ ਕਦਮ ਬਾਅਦ ਕਿਸਾਨ ਜਥੇਬੰਦੀਆਂ ਦੇ ਮੁੜ ਇਕਜੁਟ ਹੋਣ ਦਾ ਰਾਹ ਸਾਫ਼ ਹੋਇਆ ਹੈ। ਹੁਣ ਪੰਧੇਰ ਤੇ ਡੱਲੇਵਾਲ ਗਰੁਪ ਵਾਲਾ ਫ਼ਰੰਟ ਵੱਖ ਰਹਿ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਮੁੜ ਸਾਰੇ ਸੰਯੁਕਤ ਕਿਸਾਨ ਮੋਰਚੇ ਹੇਠ ਮੁੜ ਜੁੜ ਸਕਦੇ ਹਨ। ਇਥੇ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕੁਲ ਹਿੰਦ ਕਿਸਾਨ ਫ਼ੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਵਰਚੁਅਲ ਮੀਟਿੰਗ ਅਗਲੇ ਪ੍ਰੋਗਰਾਮਾਂ ਉਤੇ ਵਿਚਾਰ ਕਰਨ ਲਈ ਹੋਈ। ਮੀਟਿੰਗ ਵਿਚ ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ, ਹਰਜਿੰਦਰ ਸਿੰਘ ਟਾਂਡਾ, ਗੁਲਜ਼ਾਰ ਸਿੰਘ ਸਲੇਮਪੁਰ, ਤੇਜਿੰਦਰ ਸਿੰਘ, ਰਜਿੰਦਰ ਸਿੰਘ ਕੋਟਪਨੈਚ, ਬੇਅੰਤ ਸਿੰਘ ਮਹਿਮਾਸਰਜਾ, ਪਵਨ ਕੁਮਾਰ ਸੋਗਲਪੁਰ, ਹਰਵਿੰਦਰ ਸਿੰਘ ਗਿੱਲ ਅਤੇ ਪ੍ਰੋ: ਸਰਤਾਜ ਸਿੰਘ ਸ਼ਾਮਲ ਹੋਏ।

ਪ੍ਰੇਮ ਸਿੰਘ ਭੰਗੂ ਅਤੇ ਕੰਵਲਪ੍ਰੀਤ ਸਿੰਘ ਪੰਨੂ ਨੇ ਮੀਟਿੰਗ ਉਪਰੰਤ ਦਸਿਆ ਕਿ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਬਾਅ ਪਾਉਣ ਲਈ 26 ਤੋਂ 28 ਨਵੰਬਰ ਤਕ ਦਿਤੇ ਜਾ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਸਮੇਂ ਸਹਿਮਤੀ ਦਿਤੀ ਸੀ। ਉਪਰੋਕਤ ਮੰਗਾਂ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਅਤੇ ਉਨ੍ਹਾਂ ਦੀ ਸਮਾਜਕ ਸੁਰੱਖਿਆ ਦੇ ਮੁੱਦੇ ਵੀ ਸ਼ਾਮਲ ਹਨ। ਉਨ੍ਹਾਂ ਸੰਗਠਨਾਂ ਵਿਚ ਏਕਤਾ ਦੀ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਅਤੇ ਸਮਰਥਨ ਕੀਤਾ ਜਿਸ ਦੀ ਫੌਰੀ ਲੋੜ ਹੈ। ਜਥੇਬੰਦੀਆਂ 26 ਤੋਂ 28 ਨਵੰਬਰ ਦੇ ਪ੍ਰੋਗਰਾਮ ਵਿਚ ਸੰਕੇਤਕ ਸ਼ਮੂਲੀਅਤ ਕਰਨਗੀਆਂ।

(For more news apart from Balbir Singh Rajewal News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement