Wheat procurement: ਇਸ ਕਣਕ ਦੇ ਸੀਜ਼ਨ ਲਈ ਖ਼ਰੀਦ ਇਕ ਅਪ੍ਰੈਲ ਤੋਂ; 132 ਲੱਖ ਟਨ ਕਣਕ ਖ਼ਰੀਦ ਦਾ ਟੀਚਾ
Published : Mar 23, 2024, 9:26 am IST
Updated : Mar 23, 2024, 9:26 am IST
SHARE ARTICLE
Punjab Wheat procurement starts on April 1
Punjab Wheat procurement starts on April 1

ਕੁੱਲ 2900 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਕੇਂਦਰ ਨੇ ਮੰਜ਼ੂਰ ਕੀਤੀ

Wheat procurement : ਕੇਂਦਰ ਦੀ ਬੀਜੇਪੀ ਸਰਕਾਰ ਨਾਲ ਦਿਹਾਤੀ ਵਿਕਾਸ ਫ਼ੰਡ ਲਗਭਗ 6000 ਕਰੋੜ ਬਕਾਇਆ ਮਾਮਲਾ ਸੁਪਰੀਮ ਕੋਰਟ ’ਚ ਚਲਣ ਅਤੇ ਹੋਰ ਕਈ ਸਿਆਸੀ ਮੁੱਦਿਆਂ ’ਤੇ ਚੱਲ ਰਹੇ ਟਕਰਾਅ ਦੇ ਬਾਵਜੂਦ, ਪੰਜਾਬ ਦੀ ਦ੍ਰਿੜ ‘ਆਪ’ ਸਰਕਾਰ ਨੇ ਇਸ ਵਾਰ 132 ਲੱਖ ਟਨ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਵੱਡੀ ਤਿਆਰੀ ਕਰ ਲਈ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਵਿਭਾਗ, ਮੰਡੀ ਬੋਰਡ, ਖੇਤੀਬਾੜੀ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਕਣਕ ਦੀ ਇਸ ਵੱਡੀ ਖ਼ਰੀਦ ਵਾਸਤੇ 2200 ਕਰੋੜ ਦੇ ਕਰੀਬ ਪੱਕੀਆਂ ਮੰਡੀਆਂ ਤੇ ਸੈਂਕੜੇ ਹੋਰ ਆਰਜ਼ੀ ਖ਼ਰੀਦ ਕੇਂਦਰਾਂ ’ਚ ਪਾਣੀ, ਬਿਜਲੀ, ਬਾਥਰੂਮ, ਸੜਕਾਂ, ਬਾਰਦਾਨਾ, ਸ਼ੈਡਾਂ ਦਾ ਪ੍ਰਬੰਧ ਕਰਨਾ ਜਾਰੀ ਹੈ ਜੋ ਅਗਲੇ ਹਫ਼ਤੇ ਤਕ ਪੂਰਾ ਕਰ ਦਿਤਾ ਜਾਵੇਗਾ।

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰ ਦੇ ਵਿੱਤ ਵਿਭਾਗ ਨੇ ਰਿਜ਼ਰਵ ਬੈਂਕ ਰਾਹੀਂ ਇਸ ਵੱਡੀ ਖ਼ਰੀਦ ਵਾਸਤੇ ਲੱਖਾਂ ਕਿਸਾਨਾਂ ਨੂੰ ਫ਼ਸਲ ਖ਼ਰੀਦ ਦੀ ਅਦਾਇਗੀ ਕਰਨ ਲਈ ਕੁੱਲ 2900 ਕਰੋੜ ਤੋਂ ਵੱਧ ਦੀ ਕੈਸ਼ ਕ੍ਰੈਡਿਟ ਲਿਮਟ ਮੰਜ਼ੂਰ ਕੀਤੀ ਹੈ ਜਿਸ ’ਚੋਂ 27000 ਕਰੋੜ ਜਾਰੀ ਕਰ ਦਿਤੇ ਹਨ। ਬਾਕੀ ਰਕਮ 2000 ਕਰੋੜ ਮਈ ਮਹੀਨੇ ’ਚ ਪ੍ਰਾਪਤ ਹੋਵੇਗੀ।

ਅਧਿਕਾਰੀ ਨੇ ਦਸਿਆ ਕਿ ਪਨਸਪ, ਪਨਗ੍ਰੇਨ, ਮਾਰਕਫ਼ੈਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਯਾਨੀ 4 ਸਰਕਾਰੀ ਏਜੰਸੀਆਂ ਨੂੰ ਖ਼ਰੀਦ ਦਾ ਕੋਟਾ ਤੇ ਮੰਡੀਆਂ ਦੀ ਅਲਾਟਮੈਂਟ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ 132 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਮਈ 15 ਤਕ ਪ੍ਰਾਪਤ ਕਰਨ ਦੀ ਪੱਕੀ ਉਮੀਦ ਹੈ।

ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਪੰਜਾਬ ’ਚ ‘ਆਪ’ ਪਾਰਟੀ ਦੀ ਸਰਕਾਰ ਨੇ ਝੌਨੇ ਤੇ ਕਣਕ ਦੀ ਸਾਲ 2022-23 ਅਤੇ ਸਾਲ 2023-24 ਦੀਆਂ 2-2 ਫ਼ਸਲਾਂ ਸਫ਼ਲਤਾ ਪੂਰਵਕ ਕੇਂਦਰੀ ਭੰਡਾਰ ਲਈ ਖ਼੍ਰੀਦੀਆਂ ਹਨ ਅਤੇ 5ਵੀਂ ਫ਼ਸਲ ਮੌਜੂਦਾ ਕਣਕ ਦੀ 1 ਅਪ੍ਰੈਲ ਤੋਂ ਵਧਾਈ ਗਈ ਐਮਐਸਪੀ ਦੇ ਰੇਟ ਨਾਲ ਖ਼ਰੀਦੀ ਜਾਵੇਗੀ। ਅਨਾਜ ਸਪਲਾਈ ਵਿਭਾਗ ਤੇ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚਾਲੇ ਪਿਛਲੀਆਂ 6 ਫ਼ਸਲਾਂ ਦੀ ਖ਼ਰੀਦ ਦਾ ਦਿਹਾਤੀ ਵਿਕਾਸ ਫ਼ੰਡ 6000 ਕਰੋੜ ਦਾ ਬਕਾਇਆ ਅਜੇ ਰੇੜਕਾ ਜਾਰੀ ਹੈ, ਮਾਮਲਾ ਸੁਪੀ੍ਰਮ ਕਰੋਟ ’ਚ ਹੈ।

 (For more Punjabi news apart from Punjab Wheat procurement starts on April 1, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement