ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਵਧੇਰੇ ਲਾਹੇਵੰਦ-ਬਰਾੜ
Published : Apr 23, 2018, 5:49 pm IST
Updated : Apr 23, 2018, 5:49 pm IST
SHARE ARTICLE
rice
rice

ਇਹ ਪ੍ਰਗਟਾਵਾ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਐਮ.ਡੀ ਬਰਾੜ ਬੀਜ ਸਟੋਰ ਲੁਧਿਆਣਾ ਹਰਵਿੰਦਰ ਸਿੰਘ ਬਰਾੜ ਨੇ ਕੀਤਾ

ਲੁਧਿਆਣਾ, 23 ਅਪ੍ਰੈਲ (ਆਰ.ਪੀ.ਸਿੰਘ) ਪੰਜਾਬ ਵਿਚ 2016-17 ਦੌਰਾਨ ਝੋਨੇ ਹੇਠ ਕੁੱਲ ਰਕਬਾ 30.46 ਲੱਖ ਹੈਕਟੇਅਰ ਸੀ , ਜਿਸ ਵਿਚੋਂ ਝੋਨੇ ਦੀ ਕੁਲ ਉਪਜ 188.63 ਲੱਖ ਟਨ ਹੋਈ, ਔਸਤ ਝਾੜ 61.93 ਕੁਇੰਟਲ ਪ੍ਰਤੀ ਹੈਕਟੇਅਰ, 24.77 ਕੁਇੰਟਲ ਪ੍ਰਤੀ ਏਕੜ ਰਿਹਾ। ਇਹ ਪ੍ਰਗਟਾਵਾ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਐਮ.ਡੀ ਬਰਾੜ ਬੀਜ ਸਟੋਰ ਲੁਧਿਆਣਾ ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ  ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਲਿਆਂਦੀ ਗਈ ਹੈ, ਇਹ ਇਕ ਰਿਸਰਚ ਵਰਾਇਟੀ ਹੈ, ਇਹ ਕਿਸਮ ਪੂਸਾ-44 ਤੋਂ 5 ਤੋਂ 7 ਦਿਨ ਪਹਿਲਾਂ ਪਕਦੀ ਹੈ। ਇਸ ਨੂੰ ਪੂਸਾ-44 ਦੇ ਮੁਕਾਬਲੇ ਖਾਦ ਵੀ ਘੱਟ ਪਾਉਣੀ ਪੈਂਦੀ ਹੈ। ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਤੇ ਹਰ ਤਰ੍ਹਾਂ ਦੇ ਪਾਣੀ ਵਿਚ ਹੋ ਸਕਦੀ ਹੈ। ਇਹ ਕਿਸਮ ਝੂਲਸ ਰੋਗ ਦੀਆਂ ਪੰਜਾਬ ਵਿਚ ਪਾਈਆਂ ਜਾਂਦੀਆਂ 10 ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਤੇ ਪੂਸਾ-44 ਦੇ ਮੁਕਾਬਲੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਇਸ ਦਾ ਕੱਦ 105 ਸੈ.ਮੀ. ਤੱਕ ਹੁੰਦਾ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ। ਇਸ ਦਾ ਫੁਟਾਰਾ ਬਹੁਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ  ਪਿਛਲੇ ਸਾਲ ਇਸ ਕਿਸਮ ਦਾ ਝਾੜ 32 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ। ਇਹ ਕਿਸਮ 145 ਦਿਨਾਂ ਵਿਚ ਸਮੇਤ ਪਨੀਰੀ ਪੱਕ ਕੇ ਤਿਆਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਕਿਸਾਨਾਂ ਨੇ  ਇਸ ਕਿਸਮ ਬੀਜੀ ਸੀ, ਜਿਨ੍ਹਾਂ ਵਿਚੋਂ ਅਜੈਪਾਲ ਸਿੰਘ ਪਿੰਡ (ਸੁੱਧ ਸਿੰਘ ਵਾਲਾ) ਨੇ 5 ਕਿੱਲੇ ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਲਗਾਈ ਸੀ, ਇਸ ਉਪਰ ਦੂਸਰੀਆਂ ਕਿਸਮਾਂ ਨਾਲੋਂ ਘੱਟ ਖਰਚਾ ਆਇਆ ਹੈ। ਜਗਦੀਪ ਸਿੰਘ ਪਿੰਡ ਚੱਣਨਵਾਲ  ਦੇ ਬੋਰ ਦਾ ਪਾਣੀ 1.5 ਨੰਬਰ ਹੈ, ਫਿਰ ਵੀ ਉਸ ਦਾ 35 ਕੁਇੰਟਲ ਪ੍ਰਤੀ ਏਕੜ ਝਾੜ ਨਿਕਲਿਆ ਹੈ। ਨਿਰਵੈਲ ਸਿੰਘ ਪਿੰਡ ਨਿੱਝਰਪੁਰ ਨੇ ਦੱਸਿਆ ਕਿ  ਇਹ ਕਿਸਮ ਉਸ ਨੇ ਬਹੁਤ ਦੇਰ ਨਾਲ ਬੀਜੀ ਸੀ, ਪਰ ਫਿਰ ਇਸ ਕੁਇੰਟਲ ਦਾ ਝਾੜ 34 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ। ਅਮਨਦੀਪ ਸਿੰਘ ਪਿੰਡ ਸਿਵਿਆਂ ਨੇ ਦੱਸਿਆ ਕਿ  ਜਮੀਨ ਭਾਰੀ ਹੋਣ ਦੇ ਬਾਵਜੂਦ ਇਹ ਕਿਸਮ ਵੱਧ ਗਈ, ਪਰ ਡਿੱਗੀ ਨਹੀਂ। ਜਸਵੰਤ ਸਿੰਘ ਪਿੰਡ (ਸੰਗੋਵਾਲ) ਨੇ ਦੱਸਿਆ ਕਿ  ਮੈਂ ਇਸ ਕਿਸਮ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਸਪਰੇਅ ਨਹੀਂ ਕੀਤਾ ਤੇ ਨਾਂ ਹੀ ਕੋਈ ਬਿਮਾਰੀ ਪਈ, ਇਸ ਦਾ ਮੰਡੀਕਰਨ ਵੀ ਆਸਾਨੀ ਨਾਲ ਹੋ ਗਿਆ। ਇਸ ਤੋਂ ਇਲਾਵਾ ਝੋਨੇ ਦੀਆਂ  ਹੋਰ ਕਿਸਮਾਂ ਬੀ.ਆਰ 132, ਬੀ.ਆਰ 141 ਇਸ ਸਾਲ ਪਾਸ ਕੀਤੀਆਂ ਬਿਲਕੁਲ ਨਵੀਆਂ ਕਿਸਮਾਂ (ਸਮੇਤ ਪਨੀਰੀ 135 ਦਿਨਾਂ ਵਿਚ ਪੱਕਦੀਆਂ ਹਨ), ਇਨ੍ਹਾਂ ਦਾ ਔਸਤਨ ਝਾੜ 32 ਤੋਂ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਪੂਸਾ-44 ਫਾਊਡੇਸ਼ਨ ਬੀਜ਼ ਕਰਨਾਲ ਵਾਲਾ, ਪੀ. ਆਰ. 121, ਪੀ . ਆਰ. 122, ਪੀ. ਆਰ. 123, ਪੀ. ਆਰ-124, ਪੀ. ਆਰ-126 ਵੀ ਲਾਹੇਵੰਦ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਪੀ. ਏ. ਯੂ. ਵੱਲੋਂ ਪਾਸ ਝੋਨੇ ਦੀ ਨਵੀਂ ਕਿਸਮ ਪੀ.ਆਰ.127 ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੂਸਾ ਯੂਨੀਵਰਸਿਟੀ ਦਿੱਲੀ ਵਲੋਂ ਪਾਸ ਇਸ ਸਾਲ ਬਾਸਮਤੀ ਦੀਆਂ ਨਵੀਆਂ ਕਿਸਮਾਂ ਪੀ.ਬੀ-1718 (ਪੀ.ਬੀ 1121 ਦੀ ਸੋਧ), ਪੀ.ਬੀ 1637 (ਪੀ.ਬੀ 1 ਦੀ ਸੋਧ) ਤੇ ਪੀ. ਬੀ 1728 (ਪੀ.ਬੀ 1401 ਦੀ ਸੋਧ) ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ  ਮੁਨਾਫਾ ਲੈ ਸਕਦੇ ਹਨ। ਇਸ ਮੌਕੇ ਕਮਲ ਸ਼ਰਮਾ, ਪ੍ਰੀਤ ਮੋਹਨ ਸਿੰਘ ਗਿੱਲ, ਜਗਤਾਰ ਸਿੰਘ, ਬਸੰਤਪਾਲ, ਮੁਹੰਮਦ ਅਸ਼ਰਫ, ਮੰਗੂ ਬਰਾੜ, ਅਮਰਜੀਤ ਸਿੰਘ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਗੁਰਭਜਨੀਕ ਸਿੰਘ ਗੁਰੀ, ਕਾਲਾ ਭੱਠਲ, ਗਗਨ  ਤੇ ਰਾਮ ਕਰਨ ਆਦਿ ਹਾਜਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement