ਕਿਸਾਨਾਂ ਨੇ ਮੰਨਿਆ ਕਿ ਅਣਗਹਿਲੀ ਹੋ ਜਾਣ ਕਾਰਨ ਅਜਿਹਾ ਕਰਨਾ ਪਿਆ
Published : Jul 23, 2020, 9:11 am IST
Updated : Jul 23, 2020, 9:11 am IST
SHARE ARTICLE
Paddy
Paddy

ਝੋਨੇ ਦੀ ਸਿਧੀ ਬਿਜਾਈ ਮਗਰੋਂ ਖੇਤ ਵਾਹੁਣ ਦਾ ਮਾਮਲਾ

ਚੰਡੀਗੜ੍ਹ (ਐਸ.ਐਸ. ਬਰਾੜ) : ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਵਿਚ ਫ਼ਸਲ ਵਾਹ ਕੇ ਦੁਬਾਰਾ ਝੋਨਾ ਲਾਇਆ ਹੈ, ਇਹ ਉਨ੍ਹਾਂ ਦੀ ਮਰਜ਼ੀ ਕਾਰਨ ਹੋਇਆ ਹੈ। ਕਿਸਾਨਾਂ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ 24 ਮੰਟਿਆਂ ਦੇ ਅੰਦਰ ਅੰਦਰ ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਹੈ, ਜਿਨ੍ਹਾਂ ਕਿਸਾਨਾਂ ਨੇ ਦਵਾਈ ਦੇ ਛਿੜਕਾ ਵਿਚ ਦੇਰੀ ਕੀਤੀ ਉਨ੍ਹਾਂ ਦੇ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਅਤੇ ਫਿਰ ਕਾਬੂ ਵਿਚ ਨਹੀਂ ਆਉਂਦਾ।

FarmerFarmer

ਇਹ ਜਾਣਕਾਰੀ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਪੁਛੇ ਜਾਣ 'ਤੇ ਦਿਤੀ। ਉਨ੍ਹਾਂ ਨੂੰ ਪੁਛਿਆ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਦੀ ਫ਼ਸਲ ਵਾਹ ਕੇ ਦੁਬਾਰਾ ਪੁਰਾਣੇ ਢੰਗ ਨਾਲ ਝੋਨਾ ਬੀਜਿਆ ਹੈ ਉਸ ਦਾ ਕੀ ਕਾਰਨ ਹੈ। ਉਨ੍ਹਾਂ ਮੰਨਿਆ ਕਿ ਕੁੱਝ ਕਿਸਾਨਾਂ ਨੇ ਇਸ ਤਰ੍ਹਾਂ ਕੀਤਾ ਹੈ ਪਰ ਉਨ੍ਹਾਂ ਦੀ ਸੰਖਿਆ ਬਾਹੁਤ ਥੋਹੜੀ ਹੈ। ਸਾਰੇ ਪੰਜਾਬ ਵਿਚ ਮੁਸ਼ਕਲ ਨਾਲ 25-30 ਹਜ਼ਾਰ ਏਕੜ ਵਿਚ ਦੁਬਾਰਾ ਬਿਜਾਈ ਹੋਈ ਹੈ।

farmer Farmer

ਪਰ ਸਿਧੀ ਬਿਜਾਈ ਰਾਹੀ ਬੀਜਿਆ ਗਿਆ ਝੋਨਾ ਇਸ ਸਮੇਂ 5 ਲੱਖ 50 ਹਜ਼ਾਰ ਹੈਕਟੇਅਰ ਵਿਚ ਖੜ੍ਹਾ ਹੈ ਅਤੇ ਇਹ ਫ਼ਸਲ ਬਾਹੁਤ ਹੀ ਵਧੀਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਜ਼ਮੀਨ ਵਿਚ ਝੋਨਾ ਦੁਬਾਰਾ ਲਾਇਆ ਗਿਆ ਉਹ ਕਿਸਾਨਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਸ. ਪੰਨੂੰ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਲਾਏ ਝੋਨੇ ਦੀ ਫ਼ਸਲ ਬਾਹੁਤ ਵਧੀਆ ਹੈ ਕਿ ਭਵਿਖ ਵਿਚ ਕਿਸਾਨ ਇਸ ਦੀ ਵਰਤੋਂ ਪਹਿਲ ਦੇ ਆਧਾਰ 'ਤੇ ਕਰਨਗੇ।

FarmerFarmer

ਸਪੋਕਸਮੈਨ ਦੇ ਪੱਤਰਕਾਰ ਨੇ ਫ਼ਰੀਦਕੋਟ ਅਤੇ ਮੁਕਤਸਰ ਦੇ ਕੁੱਝ ਕਿਸਾਨਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਣਗਹਿਲੀ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕੁੱਝ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿਖ ਵਿਚ ਖੇਤ ਨੂੰ ਦੋ ਵਾਰ ਰਾਉਣੀ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਕਰਨਗੇ।

K S PannuKahan Singh Pannu

ਇਸ ਤਰ੍ਹਾਂ ਕਰਨ ਨਾਲ ਇਕ ਤਾਂ ਨਦੀਨ ਨਹੀਂ ਰਹੇਗਾ ਅਤੇ ਤਿੰਨ ਹਫ਼ਤਿਆਂ ਲਈ ਪਾਣੀ ਦੇਣ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਕਿਸਾਨਾਂ ਨੇ ਸਿਧੀ ਬਿਜਾਈ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ 6 ਹਜ਼ਾਰ ਰੁਪਏ ਪਰ ਏਕੜ ਦੀ ਬਚਤ ਹੋਈ ਹੈ ਅਤੇ ਪਾਣੀ ਦੀ ਬਚਤ ਹੋਈ ਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement