ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਦੱਸੇ ਖੇਤੀ ਦੇ ਨੁਸਖ਼ੇ
Published : Oct 23, 2018, 6:25 pm IST
Updated : Oct 23, 2018, 6:25 pm IST
SHARE ARTICLE
Best Farming
Best Farming

ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਿਸਾਨੀ ਦੇ ਨੁਸਖੇ ਦੱਸੇ। ਸਬਮਿਸ਼ਨ ਆਨ ਐਗਰੀਕਲਚਰ ਐਕਸ ਵੇਸਨ ਯੋਜਨਾ ਅਧੀਨ ਬੈਠਕ ਵਿਚ ਮਾਹਿਰਾਂ ਨੇ ਮਹੱਤਵਪੂਰਨ ਜਾਣਕਾਰੀ ਸਾਂਝਾ ਕੀਤੀ।

ਬਰੌਰ,  ( ਭਾਸ਼ਾ) : ਖੇਤੀ ਜਾਣਕਾਰੀ ਸਿਸਟਮ ਲਾਗੂ ਕਰਨ ਅਤੇ ਕਿਸਾਨਾਂ ਦੀ ਜਾਗਰੂਕਤਾ ਮੁਹਿੰਮ ਅਧੀਨ ਵਿਕਾਸਖੰਡ ਦਫਤਰ ਮਲਾਸਾ ਕੈਂਪਸ ਵਿਖੇ ਰਬੀ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਿਸਾਨੀ ਦੇ ਨੁਸਖੇ ਦੱਸੇ। ਸਬਮਿਸ਼ਨ ਆਨ ਐਗਰੀਕਲਚਰ ਐਕਸ ਵੇਸਨ ਯੋਜਨਾ ਅਧੀਨ ਬੈਠਕ ਵਿਚ ਮਾਹਿਰਾਂ ਨੇ ਮਹੱਤਵਪੂਰਨ ਜਾਣਕਾਰੀ ਸਾਂਝਾ ਕੀਤੀ। ਖੰਡ ਵਿਕਾਸ ਅਧਿਕਾਰੀ ਮੰਗਲ ਸਿੰਘ ਨਿਰੰਜਨ ਨੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ।

Best Quality WheatBest Quality Wheat

ਵਿਗਿਆਨੀ ਅਭਿਮਨਯੂ ਯਾਦਵ ਨੇ ਕੀੜੇ ਅਤੇ ਜੰਗਲੀ ਬੂਟੀ ਪ੍ਰਬੰਧਨ ਦੀ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਪੌਦਿਆਂ ਨੂੰ ਕੋਈ ਬੀਮਾਰੀ ਨਾ ਲੱਗੇ ਇਸ ਲਈ ਪੰਜ ਗ੍ਰਾਮ ਟ੍ਰਾਈਕੋਡਰਮਾ ਪਾਊਡਰ, ਕਾਰਬੈਂਡੇਜ਼ਿਮ ਥੀਓਫਿਨੈਟ ਮਿਥਾਈਲ ਦੀਆਂ 2 ਜਾਂ 2.5 ਗ੍ਰਾਮ ਪ੍ਰਤੀ ਕਿਲੋਗ੍ਰਾਮ ਮਿਲਾ ਕੇ ਬੀਜ ਨੂੰ ਸੋਧ ਲਵੋ। ਸਰੋਂ ਅਤੇ ਆਲੂ ਜਿਹੀਆਂ ਫਸਲਾਂ ਵਿਚ ਅਲਸਾ ਰੋਗ ਦੀ ਰੋਕਥਾਮ ਲਈ ਇਕ ਲੀਟਰ ਪਾਣੀ 2.5 ਮੈਂਕੋਜੇਬ ਘੋਲ ਬਣਾ ਕੇ ਛਿੜਕਾਅ ਕਰਨਾ ਚਾਹੀਦਾ ਹੈ।

Green PeasGreen Peas

ਚੰਦਰਸ਼ੇਖਰ ਅਜ਼ਾਦ ਖੇਤੀਬਾੜੀ ਅਤੇ ਤਕਨੀਕੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਡਾ.ਜੇ.ਆਰ.ਯਾਦਵ ਨੇ ਸਬਜ਼ੀਆਂ ਅਤੇ ਉਦਯੋਗਿਕ ਫਸਲਾਂ ਦੀ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ ਮਟਰ ਦੀ ਅਗੇਤੀ ਫਸਲ ਪੈਦਾ ਕਰ ਕੇ ਚੰਗੀਆਂ ਕੀਮਤਾਂ ਤੇ ਵੇਚਿਆ ਜਾ ਸਕਦਾ ਹੈ। ਉਥੇ ਹੀ ਕਣਕ ਦੀ ਕਿਸਮ ਮਾਹੀ ਸ਼ਤਾਬਦੀ ਐਚਡੀ 2967 ਦਾ ਬੀਜ ਬੀਜਣ ਨਾਲ ਕਿਸਾਨ ਚੰਗਾ ਲਾਭ ਲੈ ਸਕਦੇ ਹਨ। ਚਣੇ ਦੀ ਉਦੈ ਕਿਸਮ ਬੀਜ ਕੇ ਲਾਭ ਕਮਾ ਸਕਦੇ ਹਨ। ਵੈਟਨਰੀ ਸੈਂਟਰ ਬਰੌਰ ਦੇ ਡਾਕਟਰ ਰਾਜੇਸ਼ ਕਟਿਆਰ ਨੇ ਪਸ਼ੂਪਾਲਣ, ਪਸ਼ੂਧਨ ਵਿਕਾਸ ਅਤੇ ਬੀਮਾ ਯੋਜਨਾ ਦੀ ਜਾਣਕਾਰੀ ਦਿਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement