
ਇਸ ਨੂੰ ਹਲਾਉਣ ਸਮੇਂ ਇਸ ਦਾ ਫੁਹਾਰਾ ਲਗਭਗ 40 ਤੋਂ 50 ਸੈਂਟੀਮੀਟਰ ਤਕ ਉਪਰ ਰੱਖਣਾ ਚਾਹੀਦਾ ਹੈ।
ਜਲੰਧਰ: ਅੱਜ ਅਸੀਂ ਕਿਸਾਨ ਵੀਰਾਂ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ। ਜੀ ਹਾਂ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਕਣਕ ਵਿਚ ਨਦੀਨਾਂ ਤੇ ਘਾਹ-ਫੂਸ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਜਿਸ ਕਾਰਨ ਉਹ ਉਹਨਾਂ ਨੂੰ ਰੇਹਾਂ-ਸਪਰੇਆਂ ਤੋਂ ਬਾਅਦ ਵੀ ਖਤਮ ਨਹੀਂ ਕਰ ਪਾਉਂਦੇ ਜਿਸ ਕਰਕੇ ਅੱਜ ਅਸੀਂ ਤੁਹਾਨੂੰ ਇਸਦਾ ਪੱਕਾ ਹੱਲ ਦੱਸਣ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕਣਕ ਦੇ ਨਦੀਨ ਉਹ ਕਣਕ ਦਾ ਪ੍ਰਤੀ ਕਿੱਲਾ 10 ਤੋਂ ਲੈ ਕੇ 20 ਮਣ ਤਕ ਝਾੜ ਘਟਾ ਦਿੰਦੇ ਹਨ।
Wheat ਪਿਛਲੇ ਸਾਲ ਸੋਸ਼ਲ ਮੀਡੀਆ ਤੇ ਵੀਡੀਉ ਵਾਇਰਲ ਹੋਈਆਂ ਸੀ ਕਿ ਕਿਸਾਨ ਕਣਕ ਵੱਢ ਕੇ ਪਸ਼ੂਆਂ ਨੂੰ ਪਾ ਰਹੇ ਹਨ। ਇਹ ਹਾਲਾਤ ਹੁਣ ਨਾ ਬਣਨ ਇਸ ਦੇ ਲਈ ਕੁੱਝ ਸਾਵਧਾਨੀਆਂ ਵਰਤੀਆਂ ਪੈਣਗੀਆਂ। ਇਸ ਸਬੰਧੀ ਇਹ ਪਤਾ ਕਰਨਾ ਹੋਵੇਗਾ ਕਿ ਨਦੀਨ ਦੀ ਸਾਈਜ਼ ਕੀ ਹੈ ਤੇ ਉਸ ਦੀ ਉਮਰ ਕੀ ਹੈ। ਗੁੱਲੀ-ਡੰਡਾ, ਮੰਡੋਸੀ ਜੇ ਤਿੰਨ ਪੱਤਿਆਂ ਤੋਂ ਉਪਰ ਹੋ ਜਾਂਦੇ ਹਨ ਤਾਂ ਉਸ ਦਾ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ।
Wheat ਕਣਕ ਨੂੰ ਸਮੇਂ ਤੇ ਪਾਣੀ ਦੇਣਾ ਚਾਹੀਦਾ ਹੈ ਨਹੀਂ ਤਾ ਉਸ ਨਾਲ ਉੱਗਿਆ ਹੋਇਆ ਨਦੀਨ ਹੋਰ ਵੀ ਵੱਡਾ ਹੋ ਸਕਦਾ ਹੈ। ਵੱਡਾ ਹੋਇਆ ਨਦੀਨ ਮਰਦਾ ਨਹੀਂ। ਇਸ ਲਈ ਪਹਿਲਾ ਪਾਣੀ ਸਹੀ ਸਮੇਂ ਤੇ ਦੇਣਾ ਚਾਹੀਦਾ ਹੈ। ਅਕਤੂਬਰ ਵਿਚ 21 ਤੋਂ 25 ਦਿਨਾਂ ਦੇ ਵਿਚ ਤੇ ਬਾਅਦ ਵਿਚ 25 ਤੋਂ 30 ਦਿਨਾਂ ਦੇ ਵਿਚ ਪਾਣੀ ਦੇਣਾ ਚਾਹੀਦਾ ਹੈ। ਬਾਕੀ ਅਪਣੀ ਜ਼ਮੀਨ ਦੇ ਹਿਸਾਬ ਨਾਲ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਹੈ।
Wheat ਸਪ੍ਰੇਅ ਕਰਨ ਤੋਂ ਬਾਅਦ ਨਦੀਨ ਖਤਮ ਤਾਂ ਹੋ ਜਾਂਦੇ ਹਨ ਪਰ ਜਦੋਂ ਅਸੀਂ ਪਾਣੀ ਲਗਾਉਂਦੇ ਹਾਂ ਇਹ ਉਦੋਂ ਜ਼ਿੰਦਾ ਹੋ ਜਾਂਦੇ ਹਨ। ਦੂਜੀ ਵਾਰ ਵੀ ਪਾਣੀ ਹਲਕਾ ਲਗਾਉਣਾ ਚਾਹੀਦਾ ਹੈ। ਭਾਰਾ ਪਾਣੀ ਲਾਉਣ ਨਾਲ ਨਦੀਨ ਨਾਸ਼ਕਾਂ ਤੇ ਕੀਤੀ ਸਪ੍ਰੇਅ ਦਾ ਅਸਰ ਘਟ ਜਾਂਦਾ ਹੈ। ਫਲੈਟ ਫੈਨ ਨੌਜ਼ਲ ਸਭ ਤੋਂ ਵਧੀਆ ਮੰਨੀ ਗਈ ਹੈ। ਇਸ ਸਪ੍ਰੇਅ ਕਰਨ ਲਈ ਸਭ ਤੋਂ ਵਧੀਆ ਮੰਨੀ ਗਈ ਹੈ। ਕੋਨ ਵਾਲੀ ਨੌਜ਼ਲ ਨਾਲ ਪਾੜੇ ਰਹਿ ਜਾਂਦੇ ਹਨ ਤੇ ਉਸ ਨਾਲ ਨਦੀਨ ਨਹੀਂ ਮਰਦਾ।
Wheat ਉਸ ਦਾ ਫੁਹਾਰਾ ਛੋਟਾ ਹੁੰਦਾ ਹੈ ਤੇ ਉਹ ਕਣਕ ਤੇ ਹੀ ਸਪ੍ਰੇਅ ਹੁੰਦੀ ਤੇ ਨਦੀਨ ਤੇ ਕੋਈ ਅਸਰ ਨਹੀਂ ਹੁੰਦਾ। ਸਪ੍ਰੇਅ ਕਰਨ ਸਮੇਂ ਨੌਜ਼ਲ ਨੂੰ ਜ਼ਿਆਦਾ ਹਲਾਉਣਾ ਨਹੀਂ ਚਾਹੀਦਾ। ਇਸ ਨਾਲ ਵੀ ਨਦੀਨ ਨਹੀਂ ਮਰਦਾ। ਇਸ ਨੂੰ ਹਲਾਉਣ ਸਮੇਂ ਇਸ ਦਾ ਫੁਹਾਰਾ ਲਗਭਗ 40 ਤੋਂ 50 ਸੈਂਟੀਮੀਟਰ ਤਕ ਉਪਰ ਰੱਖਣਾ ਚਾਹੀਦਾ ਹੈ। ਸਪ੍ਰੇਅ ਕਰਨ ਦਾ ਸਮਾਂ ਧੁੱਪ ਵਿਚ ਸਭ ਤੋਂ ਵਧੀਆ ਮੰਨਿਆ ਗਿਆ ਹੈ। ਧੁੰਦ ਵਿਚ ਇਸ ਦਾ ਕੋਈ ਅਸਰ ਨਹੀਂ ਹੋਣਾ।
ਇਸ ਨੂੰ ਦਿਨ ਦੇ ਵਿਚ ਵਿਚ 3 ਤੋਂ 4 ਘੰਟੇ ਤਕ ਹੀ ਕੀਤਾ ਜਾ ਸਕਦਾ ਹੈ। ਜੇ ਜ਼ਮੀਨ ਗਿੱਲੀ ਹੈ ਤਾਂ ਉਸ ਨਾਲ ਕਣਕ ਜ਼ਿਆਦਾ ਮਰਦੀ ਹੈ ਤੇ ਨਦੀਨ ਘਟ ਮਰਦਾ ਹੈ। ਜੇ ਜ਼ਮੀਨ ਸੁੱਕੀ ਹੈ ਤਾਂ ਵੀ ਨਦੀਨ ਨਹੀਂ ਮਰਦਾ। ਇਸ ਪ੍ਰਕਾਰ ਉਦੋਂ ਨਦੀਨ ਮਰੇਗਾ ਜਦੋਂ ਜ਼ਮੀਨ ਤਾਂ ਗਿੱਲੀ ਹੋਵੇ ਪਰ ਉਸ ਤੇ ਪੈਰ ਨਾ ਛਪੇ। ਉਸ ਸਮੇਂ ਸਪ੍ਰੇਅ ਕਰਨ ਨਾਲ ਨਦੀਨ ਮਰ ਸਕਦਾ ਹੈ। ਸਪ੍ਰੇਅ ਕਰਨ ਤੋਂ 2 ਜਾਂ 3 ਦਿਨਾਂ ਬਾਅਦ ਸਪ੍ਰੇਅ ਕਰਨੀ ਚਾਹੀਦੀ ਹੈ। ਪਹਿਲਾ ਪਾਣੀ ਸਭ ਤੋਂ ਉਤਮ ਮੰਨਿਆ ਗਿਆ ਹੈ ਇਹ ਪਾਣੀ ਬਿਲਕੁਲ ਹਲਕਾ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।