
ਮਸਰਾਂ ਦੇ ਮੁਲ ਵਿਚ 325 ਰੁਪਏ ਦਾ ਵਾਧਾ, ਛੋਲੇ 255 ਰੁਪਏ ਵਧੇ
ਨਵੀਂ ਦਿੱਲੀ : ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁਲ ਯਾਨੀ ਐਮਐਸਪੀ 85 ਰੁਪਏ ਵਧਾ ਕੇ 1925 ਰੁਪਏ ਕੁਇੰਟਲ ਕਰ ਦਿਤਾ ਹੈ। ਇਸੇ ਤਰ੍ਹਾਂ ਮਸਰ ਦੇ ਐਮਐਸਪੀ ਵਿਚ 325 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
Government hikes MSP for wheat by Rs 85/quintal
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਆਰਥਕ ਮਾਮਲਿਆਂ ਦੀ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਐਮਐਸਪੀ ਉਹ ਮੁਲ ਹੈ ਜਿਸ 'ਤੇ ਸਰਕਾਰ ਕਿਸਾਨਾਂ ਕੋਲੋਂ ਅਨਾਜ ਖ਼ਰੀਦਦੀ ਹੈ। ਬੈਠਕ ਮਗਰੋਂ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਕਿਸਾਨਾਂ ਦੀ ਆਮਦਨ ਵਧਾਉਣ ਦੀ ਪਹਿਲ ਤਹਿਤ ਮੰਤਰੀ ਮੰਡਲ ਨੇ ਚਾਲੂ ਵਰ੍ਹੇ ਲਈ ਹਾੜ੍ਹੀ ਦੀਆਂ ਫ਼ਸਲਾਂ ਲਈ ਐਮਐਸਪੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਨੇ 2019-20 ਲਈ ਕਣਕ ਦਾ ਐਮਐਸਪੀ 85 ਰੁਪਏ ਕੁਇੰਟਲ ਵਧਾ ਕੇ 1925 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ।
Government hikes MSP for pulses up to Rs 325/quintal
ਪਿਛਲੇ ਸਾਲ ਇਹ 1840 ਰੁਪਏ ਪ੍ਰਤੀ ਕੁਇੰਟਲ ਸੀ। ਚਾਲੂ ਫ਼ਸਲ ਵਰ੍ਹੇ ਲਈ ਜੌਂ ਦਾ ਐਮਐਸਪੀ 85 ਰੁਪਏ ਵਧਾ ਕੇ 1525 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ ਜੋ ਪਿਛਲੇ ਸਾਲ 1440 ਰੁਪਏ ਪ੍ਰਤੀ ਕੁਇੰਟਲ ਸੀ। ਦਾਲ ਦੀ ਖੇਤੀ ਨੂੰ ਹੱਲਾਸ਼ੇਰੀ ਦੇਣ ਲਈ ਮਸਰ ਦਾ ਐਮਐਸਪੀ 325 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ ਜੋ ਪਿਛਲੇ ਸਾਲ 4,4475 ਰੁਪਏ ਪ੍ਰਤੀ ਕੁਇੰਟਲ ਸੀ। ਇਸੇ ਤਰ੍ਹਾਂ, ਛੋਲਿਆਂ ਦਾ ਘੱਟੋ ਘੱਟ ਸਮਰਥਨ ਮੁਲ 255 ਰੁਪਏ ਵਧਾ ਕੇ 4875 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ। ਇਸ ਤੋਂ ਪਿਛਲੇ ਸਾਲ ਇਹ 4620 ਰੁਪਏ ਪ੍ਰਤੀ ਕੁਇੰਟਲ ਸੀ।
Government hikes MSP for pulses up to Rs 325/quintalਤਿਲਹਨ ਦੇ ਮਾਮਲੇ ਵਿਚ ਸਰ੍ਹੋਂ ਦਾ ਐਮਐਸਮੀ 2019-20 ਲਈ 225 ਰੁਪਏ ਵਧਾ ਕੇ 4425 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਸ ਫ਼ਸਲ ਦਾ ਮੁਲ ਪਿਛਲੇ ਸਾਲ 4200 ਰੁਪਏ ਪ੍ਰਤੀ ਕੁਇੰਟਲ ਸੀ। ਤੇਲ ਬੀਜਾਂ ਦਾ ਘੱਟੋ ਘੱਟ ਸਮਰਥਨ ਮੁਲ 270 ਰੁਪਏ ਵਧਾ ਕੇ 5215 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਹ ਪਿਛਲੇ ਸਾਲ 4945 ਰੁਪਏ ਕੁਇੰਟਲ ਸੀ। ਹਾੜ੍ਹੀ ਦੀਆਂ ਫ਼ਸਲਾਂ ਲਈ ਐਮਐਸਪੀ ਦਾ ਐਲਾਨ ਖੇਤੀ ਲਾਗਤ ਅਤੇ ਮੁਲ ਆਯੋਗ ਦੀਆਂ ਘੱਟੋ ਘੱਟ ਸਮਰਥਨ ਮੁੱਲ ਬਾਰੇ ਕੀਤੀਆਂ ਗਈਆਂ ਸਿਫ਼ਾਰਸ਼ਾਂ ਮੁਤਾਬਕ ਕੀਤਾ ਜਾਂਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਵਿਚ ਕਣਕ, ਸਰ੍ਹੋਂ, ਛੋਲੇ ਆਦਿ ਮੁੱਖ ਹਨ। ਇਨ੍ਹਾਂ ਦੀ ਕਟਾਈ ਆਮ ਤੌਰ 'ਤੋ ਅਪ੍ਰੈਲ ਤੋਂ ਹੁੰਦੀ ਹੈ।