ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗ ਔਰਤਾਂ ਤੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ
Published : Nov 23, 2020, 8:37 am IST
Updated : Nov 23, 2020, 8:37 am IST
SHARE ARTICLE
Flags of Kisan Unions in the hands of old women and children
Flags of Kisan Unions in the hands of old women and children

ਘਰ-ਘਰ 'ਦਿੱਲੀ ਚਲੋ' ਪ੍ਰੋਗਰਾਮ ਦੀ ਹੀ ਚਰਚਾ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਲਗਭਗ ਦੋ ਮਹੀਨਿਆਂ ਦੇ ਸਮੇਂ ਤੋਂ ਚਲ ਰਿਹਾ ਪੰਜਾਬ ਦਾ ਕਿਸਾਨ ਅੰਦੋਲਨ ਇਸ ਸਮੇਂ ਦਿੱਲੀ ਕੂਚ ਤੋਂ ਪਹਿਲਾਂ ਪੂਰੀ ਤਰ੍ਹਾਂ ਸਿਖਰ ਵਲ ਵੱਧ ਰਿਹਾ ਹੈ ਅਤੇ ਪੰਜਾਬ ਦੇ ਪਿੰਡਾਂ ਵਿਚ ਤਾਂ ਇਹ ਅੰਦੋਲਨ ਹਰ ਕਿਸਾਨ ਦੇ ਘਰ ਘਰ ਦਾ ਅੰਦੋਲਨ ਬਣ ਚੁੱਕਾ ਹੈ। ਇਸ ਸਮੇਂ 26-27 ਦੇ ਵੱਡੇ ਐਕਸ਼ਨ ਦੀ ਤਿਆਰੀ ਦੀ ਮੁਹਿੰਮ ਦੌਰਾਨ ਤਾਂ ਪਿੰਡਾਂ ਵਿਚ ਕਿਸਾਨ ਪ੍ਰਵਾਰਾਂ ਦੀਆਂ ਬਜ਼ੁਰਗ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ ਲਹਿਰਾਉਂਦੇ ਦੇਖੇ ਜਾ ਸਕਦੇ ਹਨ।

Flags of Kisan Unions in the hands of old women and childrenFlags of Kisan Unions in the hands of old women and children

ਮਾਲਵਾ ਦੇ ਜ਼ਿਲ੍ਹਿਆਂ ਵਿਚ ਤਾਂ ਸੱਚਮੁੱਚ ਹੀ ਕਿਸਾਨ ਪ੍ਰਵਾਰਾਂ ਵਿਚ ਦਿੱਲੀ ਚਲੋ ਪ੍ਰੋਗਰਾਮ ਲਈ ਉਤਸ਼ਾਹ ਦੇਖਣ ਵਾਲਾ ਹੈ। ਹਰ ਪਿੰਡ ਵਿਚ ਦਿੱਲੀ ਕੂਚ ਤੋਂ ਪਹਿਲਾਂ ਘਰ ਘਰ ਤੋਂ ਰਾਸ਼ਨ ਤੇ ਰਹਿਣ ਆਦਿ ਲਈ ਜ਼ਰੂਰੀ ਸਾਮਾਨ ਟਨਾਂ ਦੇ ਹਿਸਾਬ ਨਾਲ ਇਕੱਠਾ ਹੋ ਰਿਹਾ ਹੈ। ਕਿਸਾਨ ਆਗੂਆਂ ਨੂੰ ਅਪਣੀ ਸਮਰੱਥਾ ਮੁਤਾਬਕ ਵਿੱਤੀ ਸਹਾਇਤਾ ਵੀ ਹਰ ਵਰਗ ਦੇ ਲੋਕ ਦੇ ਰਹੇ ਹਨ।

Flags of Kisan Unions in the hands of old women and childrenFlags of Kisan Unions in the hands of old women and children

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਆਰ ਪਾਰ ਦੀ ਲੜਾਈ ਹੈ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਬਿਨਾਂ ਘਰਾਂ ਨੂੰ ਦਿੱਲੀ ਵਲੋਂ ਨਹੀਂ ਪਰਤਣਗੇ। 4 ਤੋਂ 6 ਮਹੀਨੇ ਤਕ ਦੇ ਰਾਸ਼ਨ ਪਾਣੀ ਤੇ ਰਹਿਣ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਸੂਬੇ ਦੇ 12000 ਤੋਂ ਵੱਧ ਪਿੰਡ ਹਨ ਅਤੇ ਹਰ ਇਕ ਪਿੰਡ ਵਿਚੋਂ ਇਕ ਟਰੈਕਟਰ ਦੇ ਨਾਲ ਰਾਸ਼ਨ ਪਾਣੀ ਤੇ ਸਮਾਨ ਆਦਿ ਦੀਆ ਭਰੀਆਂ ਦੋ ਦੋ ਟਰਾਲੀਆਂ ਜਾਣਗੀਆਂ।

Flags of Kisan Unions in the hands of old women and childrenFlags of Kisan Unions in the hands of old women and children

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਹੁਣ ਤਾਂ ਅੰਤਮ ਪੜਾਅ ਵਿਚ ਦਿੱਲੀ ਕੂਚ ਲਈ ਪ੍ਰਬੰਧਾਂ ਦੀ ਤਿਆਰੀ ਦਾ ਕੰਮ ਔਰਤਾਂ ਨੇ ਹੀ ਸੰਭਾਲ ਲਿਆ ਹੈ। ਦੋ ਦਿਨਾਂ ਦੌਰਾਨ ਔਰਤਾਂ ਵਲੋਂ 300 ਤੋਂ ਵੱਧ ਪਿੰਡਾਂ ਵਿਚ ਅਪਣੇ ਤੌਰ 'ਤੇ ਹੀ ਕੱਢੇ ਗਏ ਨਿਰੋਲ ਔਰਤਾਂ ਦੇ ਮੁਜ਼ਾਹਰਿਆਂ ਨਾਲ ਅੰਦੋਲਨ ਨੂੰ ਹੋਰ ਬਹੁਤ ਵੱਡਾ ਬਲ ਮਿਲਿਆ ਹੈ।

Flags of Kisan Unions in the hands of old women and childrenFlags of Kisan Unions in the hands of old women and children

ਨੌਜਵਾਨ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਹੋਰ ਤਿਆਰੀਆਂ ਦੇ ਨਾਲ ਸ਼ਾਮ ਵੇਲੇ ਮਸ਼ਾਲ ਮਾਚ ਕਰ ਕੇ ਲੋਕਾਂ ਨੂੰ ਘਰ ਘਰ ਸੁਨੇਹਾ ਵੀ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡਾਂ ਅੰਦਰ ਮੋਦੀ ਸਰਕਾਰ ਵਿਰੁਧ ਅੰਤਾਂ ਦਾ ਰੋਹ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ ਹਰ ਇਕ ਪਿੰਡ ਵਿਚ ਲੋੜ ਤੋਂ ਵੱਧ ਰਾਸ਼ਨ ਤੇ ਵਿੱਤੀ ਸਹਾਇਤਾ ਆਪ ਮੁਹਾਰੇ ਦਿੱਲੀ ਚਲੋ ਪ੍ਰੋਗਰਾਮ ਲਈ ਮਿਲ ਰਹੀ ਹੈ।

Flags of Kisan Unions in the hands of old women and childrenFlags of Kisan Unions in the hands of old women and children

ਕਿਸਾਨ ਹੀ ਨਹੀਂ ਮੁਲਾਜ਼ਮ, ਵਿਦਿਆਰਥੀ, ਖੇਤ ਮਜ਼ਦੂਰ ਤੇ ਦੁਕਾਨਦਾਰ ਵੀ ਅੱਗੇ ਹੋ ਕੇ ਸਹਾਇਤਾ ਦੇ ਰਹੇ ਹਨ। ਪੰਜਾਬ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਦਿੱਲੀ ਕੂਚ ਦੇਸ਼ ਦੇ ਕਿਸਾਨ ਅੰਦੋਲਨ ਦੇ ਇਤਿਹਾਸ ਵਿਚ ਨਵਾਂ ਰੀਕਾਰਡ ਕਾਇਮ ਕਰੇਗਾ। ਦਿੱਲੀ ਨੂੰ ਹਰ ਪਾਸਿਉਂ ਘੇਰ ਕੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਨੂੰ ਅਪਣੇ ਕਾਨੂੰਨਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement