Farmers Protest: ਕਿਸਾਨ ਮੋਰਚੇ ਦੇ ਆਗੂਆਂ ਨੇ ਫ਼ਿਲਹਾਲ ਦਿੱਲੀ ਕੂਚ ਲਈ ਅੱਗੇ ਨਾ ਵਧਣ ਦਾ ਲਿਆ ਫ਼ੈਸਲਾ
Published : Feb 24, 2024, 7:17 am IST
Updated : Feb 24, 2024, 9:59 am IST
SHARE ARTICLE
Farmers' march to Delhi postponed till 29 February
Farmers' march to Delhi postponed till 29 February

ਹਾਲੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹੀ ਡਟੇ ਰਹਿਣਗੇ ਕਿਸਾਨ

Farmers Protest: ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਬਾਰਡਰਾਂ ਤੋਂ ਹਾਲੇ ਅੱਗੇ ਨਾ ਵਧਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ੁਭਕਰਨ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਦੋ ਦਿਨ ਲਈ ਦਿੱਲੀ ਕੂਚ ਮੁਲਤਵੀ ਕੀਤਾ ਗਿਆ ਸੀ। ਪਰੰਤੂ ਨਵੀਂਆਂ ਸਥਿਤੀਆਂ ਨੂੰ ਦੇਖਦੇ ਹੋਏ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਹੀ ਡਟੇ ਰਹਿਣ ਦਾ ਫ਼ੈਸਲਾ ਕੀਤਾ ਗਿਆ ਹੈ।

28 ਫ਼ਰਵਰੀ ਨੂੰ ਮੋਮਬੱਤੀ ਮਾਰਚ ਕਰਨ ਦਾ ਸੱਦਾ ਦਿਤਾ ਗਿਆ ਹੈ ਅਤੇ ਅਗਲੀ ਰਣਨੀਤੀ ਦਾ ਐਲਾਨ 29 ਫ਼ਰਵਰੀ ਨੂੰ ਕੀਤਾ ਜਾਵੇਗਾ। ਇਸ ਸਬੰਧ ਵਿਚ ਅੱਜ ਦੇਰ ਸ਼ਾਮ ਕਿਸਾਨ ਆਗੂਆਂ ਦੀ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਾਰੀ ਸਥਿਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਹਾਲੇ ਦਿੱਲੀ ਕੂਚ ਨਾ ਕਰਨ ਉਪਰ ਹੀ ਸਹਿਮਤੀ ਬਣੀ ਹੈ। ਭਾਵੇਂ ਕਿ ਬਾਰਡਰਾਂ ਉਪਰ ਕਿਸਾਨਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਉਹ ਟਕਰਾਅ ਨਹੀਂ ਚਾਹੁੰਦੇ ਅਤੇ ਸ਼ਾਂਤੀ ਬਣਾਏ ਰੱਖਣ ਲਈ ਹੀ ਨੌਜਵਾਨਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ । ਡੱਲੇਵਾਲ ਨੇ ਕਿਹਾ ਕਿ ਦਿੱਲੀ ਕੂਚ ਅਗਲੇ ਫ਼ੈਸਲੇ ਤਕ ਮੁਲਤਵੀ ਰਹੇਗਾ ਅਤੇ ਇਸ ਸਮੇਂ ਸਾਡਾ ਸਾਰਾ ਧਿਆਨ ਸ਼ੁਭਕਰਨ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਜਦ ਤਕ ਹਰਿਆਣਾ ਪੁਲਿਸ ਅਤੇ ਸਰਕਾਰ ਤੋਂ ਇਲਾਵਾ ਗੋਲੀ ਚਲਾਉਣ ਵਾਲੇ ਅਧਿਕਾਰੀਆਂ ਅਤੇ ਹੋਰ ਲੋਕਾਂ ਉਤੇ ਕਤਲ ਦਾ ਮੁਕੱਦਮਾ ਦਰਜ ਨਹੀਂ ਹੁੰਦਾ ਉਦੋਂ ਤਕ ਸਸਕਾਰ ਨਹੀਂ ਕੀਤਾ ਜਾਵੇਗਾ। ਪੰਜਾਬ ਖੇਤਰ ਵਿਚ ਦਾਖ਼ਲ ਹੋ ਕੇ ਕਿਸਾਨਾਂ ਉਪਰ ਢਾਏ ਗਏ ਅਤਿਆਚਾਰਾਂ ਦਾ ਇਨਸਾਫ਼ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਚੁੱਪ ਨਹੀਂ ਬੈਠਾਂਗੇ।

ਪੰਧੇਰ ਨੇ ਕਿਹਾ ਕਿ ਸਿਰਫ਼ ਪੁਲਿਸ ਹੀ ਨਹੀਂ ਬਲਕਿ ਸਿਵਿਲ ਵਰਦੀ ਵਿਚ ਵੀ ਪੰਜਾਬ ’ਚ ਵੜ ਕੇ ਨਾਮਲੂਮ ਲੋਕਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਹਨ। ਹਰਿਆਣਾ ਪੁਲਿਸ ਕਾਰਵਾਈ ਵਿਚ 500 ਤੋਂ ਵੱਧ ਕਿਸਾਨ ਹੁਣ ਤਕ ਜ਼ਖ਼ਮੀ ਹੋ ਚੁਕੇ ਹਨ ਅਤੇ ਪੰਜਾਬ ਖੇਤਰ ਵਿਚ ਵੜ ਕੇ ਹਰਿਆਣਾ ਵਲੋਂ ਫ਼ੋਰਸ ਅਤੇ ਕੁੱਝ ਹੋਰ ਲੋਕਾਂ ਨੇ ਕਿਸਾਨਾਂ ਲਈ ਟਰੈਕਟਰਾਂ ’ਚੋਂ ਕੱਢ ਕੇ ਕੁੱਟਮਾਰ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦੇ ਸਾਜ਼ੋ ਸਮਾਨ ਤੇ ਟਰੈਕਟਰਾਂ ਦਾ ਵੀ ਭਾਰੀ ਨੁਕਸਾਨ ਕੀਤਾ। ਇਥੋਂ ਤਕ ਕਿ ਮੈਡੀਕਲ ਕੈਂਪਾਂ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਪੰਧੇਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਾਲੇ ਤਕ ਕੇਂਦਰ ਸਰਕਾਰ ਵਲੋਂ ਮੁੜ ਗੱਲਬਾਤ ਦਾ ਵੀ ਕੋਈ ਸੱਦਾ ਨਹੀਂ ਆਇਆ ਭਾਵੇਂ ਕਿ ਕੇਂਦਰੀ ਮੰਤਰੀ ਬਿਆਨਬਾਜ਼ੀ ਜ਼ਰੂਰ ਕਰ ਰਹੇ ਹਨ।

ਡੱਲੇਵਾਲ ਨੇ ਅਪਣੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਹਰ ਹਾਲ ਵਿਚ ਬਣਾਈ ਜਾਵੇ ਅਤੇ ਆਗੂਆਂ ਦੀ ਪ੍ਰਵਾਨਗੀ ਬਿਨਾਂ ਅੱਗੇ ਬਿਲਕੁਲ ਨਾ ਵਧਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਮੁੰਡੇ ਨਹੀਂ ਮਰਵਾਉਣੇ ਅਤੇ ਜੇ ਨੌਜਵਾਨ ਹੀ ਨਾ ਰਹੇ ਤਾਂ ਜ਼ਮੀਨਾਂ ਦਾ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸਬਰ ਰੱਖਣ ਦੀ ਲੋੜ ਹੈ ਅਤੇ ਸ਼ਾਂਤੀ ਨਾਲ ਹੀ ਸੰਘਰਸ਼ ਜਿੱਤੇ ਜਾਂਦੇ ਹਨ। ਇਹ ਸੰਘਰਸ਼ ਵੀ ਮੰਗਾਂ ਦੀ ਪ੍ਰਾਪਤੀ ਤਕ ਜਾਰੀ ਰਹੇਗਾ। ਭਾਵੇਂ ਇਸ ਸਮੇਂ ਬਾਰਡਰਾਂ ਉਪਰ ਸ਼ਾਂਤੀ ਦਿਖਾਈ ਦੇ ਰਹੀ ਹੈ ਪਰੰਤੂ ਸ਼ੁਭਕਰਨ ਤੇ ਇਕ ਹੋਰ ਕਿਸਾਨ ਦੀ ਮੌਤ ਬਾਅਦ ਨੌਜਵਾਨਾਂ ਵਿਚ ਗੁੱਸੇ ਕਾਰਨ ਤਣਾਅ ਵੀ ਬਣਿਆ ਹੋਇਆ ਹੈ।

(For more Punjabi news apart from Farmers' march to Delhi postponed till 29 February, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement