ਨੌਕਰੀ ਛੱਡ ਨੌਜਵਾਨ ਨੇ ਕਿਸਾਨਾਂ ਦੀ ਮਦਦ ਲਈ ਲਾਂਚ ਕੀਤੀ ਖ਼ਾਸ App, ਲੱਖਾਂ ਕਿਸਾਨ ਲੈ ਰਹੇ ਲਾਭ
Published : Jun 25, 2021, 3:29 pm IST
Updated : Jun 25, 2021, 3:29 pm IST
SHARE ARTICLE
Man launches special app to help farmers
Man launches special app to help farmers

ਕਿਸਾਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਬਿਹਾਰ ਦੇ ਪਟਨਾ ਜ਼ਿਲ੍ਹੇ ਵਿਚ ਰਹਿਣ ਵਾਲੇ ਰਾਜੇਸ਼ ਰੰਜਨ ਨੇ ਇਕ ਐਪ ਲਾਂਚ ਕੀਤਾ ਹੈ।

ਪਟਨਾ: ਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ (Agriculture) ਸਬੰਧੀ ਸਹੀ ਜਾਣਕਾਰੀ ਦੇਣ ਤੇ ਕਿਸਾਨਾਂ (Farmers) ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਬਿਹਾਰ ਦੇ ਪਟਨਾ ਜ਼ਿਲ੍ਹੇ ਵਿਚ ਰਹਿਣ ਵਾਲੇ ਰਾਜੇਸ਼ ਰੰਜਨ ਨੇ ਇਕ ਐਪ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਕਿਸਾਨ ਖੇਤੀਬਾੜੀ ਨਾਲ ਜੁੜੀ ਹਰ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਐਪ ( App For Farmers) ਜ਼ਰੀਏ ਖੇਤੀ ਮਾਹਰਾਂ ਨਾਲ ਗੱਲਬਾਤ ਅਤੇ ਅਪਣੇ ਉਤਪਾਦ ਨੂੰ ਵੇਚ ਸਕਦੇ ਹਨ।

Man launches special app to help farmersMan launches special app to help farmers

ਹੋਰ ਪੜ੍ਹੋ: ਹੁਣ ਪਤੀ-ਪਤਨੀ ਨੂੰ ਨਹੀਂ ਰਹਿਣਾ ਪਵੇਗਾ ਵੱਖ, ਪਰਿਵਾਰ ਸਮੇਤ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ ਵਿਦੇਸ਼

ਐਪ ਨਾਲ ਦੇਸ਼ ਭਰ ਦੇ 35 ਲੱਖ ਤੋਂ ਜ਼ਿਆਦਾ ਕਿਸਾਨ ਜੁੜੇ ਹੋਏ ਹਨ। ਪਿਛਲੇ ਦੋ ਸਾਲਾਂ ਵਿਚ ਇਸ ਪਹਿਲ ਜ਼ਰੀਏ ਕਿਸਾਨਾਂ ਨੇ 200 ਕਰੋੜ ਤੋਂ ਜ਼ਿਆਦਾ ਦਾ ਵਪਾਰ ਕੀਤਾ ਹੈ। 29 ਸਾਲਾ ਰਾਜੇਸ਼ ਨੇ 2015 ਵਿਚ ਆਈਆਈਟੀ ਖੜਗਪੁਰ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਅਪਣਾ ਸਟਾਰਟਅਪ (Bihar boy’s agritech startup) ਲਾਂਚ ਕੀਤਾ। ਕੁਝ ਸਾਲ ਬਾਅਦ ਇਕ ਵੱਡੀ ਕੰਪਨੀ ਨੇ ਉਹਨਾਂ ਦਾ ਸਟਾਰਟਅਪ ਟੇਕਓਵਰ ਕਰ ਲਿਆ। ਇਸ ਤੋਂ ਬਾਅਦ ਉਹਨਾਂ ਨੇ ਦੋ ਵੱਖ-ਵੱਖ ਕੰਪਨੀਆਂ ਵਿਚ ਕੰਮ ਕੀਤਾ।

Man launches special app to help farmersMan launches special app to help farmersMan launches special app to help farmers

ਹੋਰ ਪੜ੍ਹੋ: Indian Army: ਭਾਰਤੀ ਫੌਜ ਵਿਚ ਨਿਕਲੀਆਂ ਬੰਪਰ ਭਰਤੀਆਂ, ਮਹਿਲਾ ਉਮੀਦਵਾਰਾਂ ਲਈ ਸੁਨਹਿਰੀ ਮੌਕਾ

ਰਾਜੇਸ਼ ਅਪਣੇ ਇਲਾਕੇ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ, ਇਸ ਦੇ ਚਲਦਿਆਂ ਉਹਨਾਂ ਨੇ 2019 ਵਿਚ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਕਈ ਸੂਬਿਆਂ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਕਈ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਭਰਪੂਰ ਜਾਣਕਾਰੀ ਸੀ, ਇਸ ਲਈ ਹੋਰ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਰਾਜੇਸ਼ ਨੇ ਆਨਲਾਈਨ ਪਲੇਟਫਾਰਮ ਲਾਂਚ ਕੀਤਾ। 2019 ਵਿਚ ਉਹਨਾਂ ਨੇ ਕਰੀਬ ਚਾਰ ਤੋਂ ਪੰਜ ਲੱਖ ਰੁਪਏ ਦੇ ਬਜਟ ਨਾਲ krishify (Krishify Kisan App) ਨਾਂਅ ਦਾ ਸਟਾਰਟਅਪ ਲਾਂਚ ਕੀਤਾ।

Krishify (Kisan App)Krishify (Kisan App)

ਹੋਰ ਪੜ੍ਹੋ: ਜ਼ਮੀਨ ਦੇ ਲਾਲਚ ਨੇ ਖ਼ਤਮ ਕੀਤਾ ਨਹੁੰ-ਮਾਸ ਦਾ ਰਿਸ਼ਤਾ, ਪੋਤਰੇ ਵੱਲੋਂ ਕਹੀ ਮਾਰ ਕੇ ਦਾਦੇ ਦਾ ਕਤਲ

ਰਾਜੇਸ਼ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦਾ ਨੈੱਟਵਰਕ ਤਿਆਰ ਕੀਤਾ। ਇਸ ਐਪ ਨੂੰ ਵਰਤਣ ਤੋਂ ਬਾਅਦ ਕਿਸਾਨ ਅਪਣਾ ਤਜ਼ੁਰਬਾ ਵੀ ਸ਼ੇਅਰ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਇਹ ਐਪ ਹਿੰਦੀ ਭਾਸ਼ਾ ਵਿਚ ਹੈ। ਇਸ ਨਾਲ ਦੇਸ਼ ਦੇ 35 ਲੱਖ ਕਿਸਾਨ ਜੁੜੇ ਹੋਏ ਹਨ ਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਜਲਦ ਹੀ ਇਹ ਐਪ ਹੋਰ ਭਾਸ਼ਾਵਾਂ ਵਿਚ ਉਪਲਬਧ ਕਰਵਾਇਆ ਜਾਵੇਗਾ। ਇਸ ਐਪ ਨੂੰ ਗੂਗਲ ਪਲੇਸਟੋਰ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਹੈ।

FarmingFarming

ਹੋਰ ਪੜ੍ਹੋ: 248 ਸੀਟਾਂ ਵਾਲੇ ਜਹਾਜ਼ ਵਿਚ SP Singh Oberoi ਨੇ ਇਕੱਲਿਆਂ ਕੀਤਾ ਅੰਮ੍ਰਿਤਸਰ ਤੋਂ ਦੁਬਈ ਤੱਕ ਦਾ ਸਫ਼ਰ

ਕਿਸਾਨਾਂ ਲਈ ਕੀ ਹੈ ਖ਼ਾਸ?

  • ਬਿਹਤਰ ਖੇਤੀ ਦਾ ਤਰੀਕਾ, ਫਸਲਾਂ ਦੀ ਚੋਣ, ਬੀਜ ਸਬੰਧੀ ਜਾਣਕਾਰੀ
  • ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੇ ਉਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ
  • ਆਨਲਾਈਨ ਫਸਲ ਤੇ ਉਤਪਾਦ ਦੀ ਖਰੀਦ-ਵੇਚ
  • ਖੇਤੀਬਾੜੀ ਸਬੰਧੀ ਜਾਣਕਾਰੀ ਸ਼ੇਅਰ ਕਰਨਾ
  • ਮੱਝਾਂ-ਗਾਵਾਂ ਨੂੰ ਵੇਚਣਾ ਤੇ ਖਰੀਦਣਾ
  • ਖੇਤੀਬਾੜੀ ਸਬੰਧੀ ਸੰਦਾਂ ਦੀ ਖਰੀਦ ਤੇ ਵਿਕਰੀ

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement