
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਨੇ 342 ਸੀਟਾਂ ਵਾਲੇ ਜਹਾਜ਼ ਵਿਚ ਇਕੱਲਿਆਂ ਹੀ ਅੰਮ੍ਰਿਤਸਰ ਤੋਂ ਦੁਬਈ ਤੱਕ ਦਾ ਸਫ਼ਰ ਕੀਤਾ ਹੈ।
ਅੰਮ੍ਰਿਤਸਰ: ਲੋੜਵੰਦਾਂ ਦੇ ਮਸੀਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ (Dr. SP Singh Oberoi) ਨੇ 342 ਸੀਟਾਂ ਵਾਲੇ ਜਹਾਜ਼ ਵਿਚ ਇਕੱਲਿਆਂ ਹੀ ਅੰਮ੍ਰਿਤਸਰ ਤੋਂ ਦੁਬਈ (Flight from Amritsar to Dubai) ਤੱਕ ਦਾ ਸਫ਼ਰ ਕੀਤਾ ਹੈ। ਦੁਬਈ ਵਿਚ ਕਾਰੋਬਾਰ ਕਰਨ ਵਾਲੇ ਡਾ. ਓਬਰਾਏ ਨੇ ਅਪਣੇ ਸਫਰ ਦੀ ਯਾਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਦਰਅਸਲ ਐਸਪੀ ਸਿੰਘ ਓਬਰਾਏ ਕੋਲ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ (Golden visa UAE) ਹੈ।
SP Singh Oberoi
ਹੋਰ ਪੜ੍ਹੋ: ਕੇਂਦਰ ਦੇ 1.2 ਕਰੋੜ ਕਰਮਚਾਰੀਆਂ ਲਈ ਖੁਸ਼ਖ਼ਬਰੀ! ਕੱਲ ਹੋਵੇਗੀ ਅਹਿਮ ਬੈਠਕ, ਜਲਦ ਵਧੇਗੀ ਤਨਖ਼ਾਹ
ਉਹਨਾਂ ਨੇ ਬੁੱਧਵਾਰ ਨੂੰ ਏਅਰ ਇੰਡੀਆ ਦੀ ਫਲਾਈਟ AI 929 (Air India Flight ) ਵਿਚ ਅੰਮ੍ਰਿਤਸਰ ਤੋਂ ਦੁਬਈ ਲਈ ਉਡਾਣ ਭਰੀ ਸੀ। ਫਲਾਈਟ ਕਰੂ ਤੋਂ ਇਲਾਵਾ ਉਹ ਜਹਾਜ਼ ਵਿਚ ਇਕਲੌਤੇ ਯਾਤਰੀ ਸਨ। ਡਾ. ਓਬਰਾਏ ਨੇ 740 ਡੀਰੀਹਮਸ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁਪਏ ਕਰੀਬ 14900 ਦੇ ਕੇ ਇਹ ਯਾਤਰਾ ਕੀਤੀ ਹੈ। ਡਾ. ਓਬਰਾਏ ਨੇ ਇਸ ਯਾਦਗਾਰ ਯਾਤਰਾ ਲਈ ਸੰਯੁਕਤ ਅਰਬ ਅਮੀਰਾਤ ਤੇ ਭਾਰਤ ਸਰਤਾਰ ਦਾ ਧੰਨਵਾਦ ਕੀਤਾ।
Air India
ਹੋਰ ਪੜ੍ਹੋ: ਵੱਡੀ ਲਾਪਰਵਾਹੀ: ਨੌਜਵਾਨ ਨੇ ਅਦਾਕਾਰਾ ਦੀ ਤਸਵੀਰ ਲਗਾ ਕੇ ਪਾਸ ਕੀਤੀ STET ਪ੍ਰੀਖਿਆ, ਨਤੀਜਾ ਵਾਇਰਲ
ਉਹਨਾਂ ਨੇ ਪੋਸਟ ਵਿਚ ਲਿਖਿਆ, ‘ਕਦੀ-ਕਦੀ ਜ਼ਰੂਰੀ ਹਾਲਾਤ ਸਾਨੂੰ ਜ਼ਿੰਦਗੀ ਨੂੰ ਪਿਆਰ ਕਰ ਦੇ ਮੌਕੇ ਦਿੰਦੇ ਹਨ। ਇਸ ਯਾਦਗਾਰੀ ਯਾਤਰਾ ਲਈ ਯੂਏਈ ਅਤੇ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਵਿਸ਼ੇਸ਼ ਸੇਵਾਵਾਂ ਲਈ ਏਅਰ ਇੰਡੀਆ ਦਾ ਧੰਨਵਾਦ, ਤੁਸੀਂ ਇਸ ਨੂੰ ਇਕ ਬਹੁਤ ਹੀ ਸ਼ਾਨਦਾਰ ਯਾਤਰਾ ਬਣਾਇਆ’।
Tweet
ਹੋਰ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਕੀਤਾ ਸੀ ਦੇਸ਼ 'ਚ ਐਂਮਰਜੈਂਸੀ ਦਾ ਐਲਾਨ
ਡਾ. ਓਬਰਾਏ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪੰਜਾਬ ਆਏ ਸਨ। ਉਹਨਾਂ ਨੇ ਬੀਤੇ ਦਿਨੀਂ ਸਵੇਰੇ 4 ਵਜੇ ਅੰਮ੍ਰਿਤਸਰ ਤੋਂ ਦੁਬਈ ਜਾਣ ਲਈ ਏਅਰ ਇੰਡੀਆ ਦੀ ਟਿਕਟ ਲਈ ਸੀ ਪਰ ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਏਅਰ ਇੰਡੀਆ ਕਰਮਚਾਰੀਆਂ ਨੇ ਉਹਨਾਂ ਨੂੰ ਲਿਜਾਉਣ ਤੋਂ ਮਨ੍ਹਾਂ ਕਰ ਦਿੱਤਾ। ਉਹਨਾਂ ਨੇ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਤੇ ਕੋਰੋਨਾ ਨੈਗੇਟਿਵ ਰਿਪੋਰਟ ਸਬੰਧੀ ਦਸਤਾਵੇਜ਼ ਵੀ ਦਿਖਾਏ।
FLIGHT
ਹੋਰ ਪੜ੍ਹੋ: ਚੀਨ 'ਚ ‘ਮਾਰਸ਼ਲ ਆਰਟ’ਸਕੂਲ 'ਚ ਲੱਗੀ ਅੱਗ, 18 ਦੀ ਮੌਤ, 16 ਜਖ਼ਮੀ
ਇਸ ਦੌਰਾਨ ਉਹਨਾਂ ਨੇ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਬਾਅਦ ਉਹਨਾਂ ਨੇ ਜਹਾਜ਼ ਵਿਚ ਇਕੱਲਿਆਂ ਸਫਰ ਕੀਤਾ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ 24 ਅਪ੍ਰੈਲ ਤੋਂ ਯੂਏਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਉਡਾਣਾਂ ਬੰਦ ਕੀਤੀਆਂ ਗਈਆਂ ਹਨ ਪਰ ਡਿਪਲੋਮੈਟਿਕ ਅਧਿਕਾਰੀ, ਗੋਲਡਨ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿਚ ਛੋਟ ਹੈ। ਇਸ ਤੋਂ ਪਹਿਲਾਂ ਭਾਵੇਸ਼ ਜਾਵੇਰੀ ਨੇ ਮੁੰਬਈ ਤੋਂ ਦੁਬਈ ਤੱਕ ਫਲਾਈਟ ਵਿਚ ਇਕੱਲਿਆਂ ਸਫਰ ਕੀਤਾ ਸੀ।