
ਸਰਕਾਰੀ ਏਜੰਸੀਆਂ ਵਲੋਂ ਖ਼ਰੀਦ 30 ਨਵੰਬਰ ਤਕ ਚਲੇਗੀ
Punjab News: ਪੰਜਾਬ ਦੀ 20 ਮਹੀਨੇ ਪੁਰਾਣੀ ‘ਆਪ’ ਸਰਕਾਰ ਨੇ ਕਣਕ-ਝੋਨੇ ਦੇ ਦੋ-ਦੋ ਸੀਜ਼ਨਾਂ ’ਚ ਬਿਨਾਂ ਕਿਸੇ ਰੋਕ ਟੋਕ ਦੇ ਰਿਕਾਰਡ ਖ਼ਰੀਦ ਕਰ ਕੇ ਕੇਂਦਰੀ ਭੰਡਾਰ ਨੂੰ ਪਰਨ ਦੀ ਸਫ਼ਲ ਜ਼ਿੰਮੇਵਾਰੀ ਨਿਭਾਈ ਹੈ। ਕੇਂਦਰ ਸਰਕਾਰ ਵਲੋਂ ਝੋਨਾ ਖ਼ਰੀਦ ਦਾ ਮਿੱਥ ਕੀਤਾ 182 ਲੱਖ ਟਨ ਦਾ ਟੀਚਾ ਸਕ ਕਰਨ ਉਪਰੰਤ ਅੱਜ ਸ਼ਾਮ ਤਕ 183.5 ਲੱਖ ਟਨ ਦੀ ਖ਼ਰੀਦ ਸਰਕਾਰੀ ਏਜੰਸੀਆਂ ਪਨਗੇ੍ਰਨ, ਪਨਸਪ, ਮਾਰਕਫ਼ੈਡ ਤੇ ਵਅਰਹਾਊਸਿੰਗ ਕਾਰਪੋਰੇਸ਼ਨ ਨੇ ਕਰ ਲਈ ਸੀ।
ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੇਂਦਰ ਸਰਕਾਰ ਦੇ ਰਿਜ਼ਰਵ ਬੈਂਕ ਨੇ ਪੰਜਾਬ ’ਚੋਂ ਝੋਨਾ ਖ਼ਰੀਦ ਲਈ ਕੁੱਲ 44265 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਦੀ ਮਨਜ਼ੂਰੀ ਦਿਤੀ ਸੀ ਜਿਸ ਵਿਚੋਂ 39587 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪਾ ਦਿਤੀ ਗਈ ਹੈ। ਉਨ੍ਹਾਂ ਕਿਹਾ ਮੰਡੀਆਂ ’ਚ ਝੋਨੇ ਦੀ ਆਮਦ ਰੋਜ਼ਾਨਾ 5 ਲੱਖ ਟਨ ਤੋਂ ਘੱਟ ਕੇ ਹੁਣ ਮਸਾਂ 70-75000 ਟਨ ਰਹਿ ਗਈ ਹੈ, ਖ਼ਰੀਦ ਰੋਜ਼ਾਨਾ ਹੋ ਰਹੀ ਹੈ ਅਤੇ 30 ਨਵੰਬਰ ਤਕ ਲਗਾਤਾਰ ਖ਼ਰੀਦ ਜਾਰੀ ਰਹੇਗੀ ਹੈ।
ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੜ੍ਹਾਂ ਤੇ ਬੇ-ਮੌਸਮੀ ਬਾਰਸ਼ਾਂ ਦੇ ਬਾਵਜੂਦ ਝੋਨੇ ਦੀ ਫ਼ਸਲ ਦਾ ਝਾੜ ਪਿਛਲੇ ਸਾਲ ਦੇ ਝਾੜ ਨਾਲੋਂ 10-15 ਪ੍ਰਤੀਸ਼ਤ ਵੱਧ ਹੋਇਆ ਜਿਸ ਕਾਰਨ, ਫ਼ਸਲ ਦੀ ਆਮਦ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੀਆਂ ਪੱਕੀਆਂ 2150 ਮੰਡੀਆਂ ਤੋਂ ਇਲਾਵਾ ਆਰਜ਼ੀ ਖ਼ਰੀਦ ਕੇਂਦਰ 350 ਵੀ ਸਥਾਪਤ ਕੀਤੇ ਸਨ ਜੋ ਲੋੜ ਮੁਤਾਬਕ ਇਕ ਹਫ਼ਤਾ ਹੋਰ ਚੱਲਦੇ ਰਹਿਣਗੇ।
(For more news apart from target of 182 lakh tonnes of paddy procurement was met, stay tuned to Rozana Spokesman)