ਕਿਸਾਨਾਂ ਦੇ ਸੁੱਕੇ ਸਾਹ, ਪੰਜਾਬ 'ਚ ਹੋਇਆ 'ਟਿੱਡੀ ਦਲ' ਦਾਖਲ
Published : Jan 27, 2020, 10:00 am IST
Updated : Jan 27, 2020, 10:24 am IST
SHARE ARTICLE
File Photo
File Photo

ਖੇਤੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ ਪਰ ਉਨ੍ਹਾਂ ਕੋਲ ਵਿਭਾਗ ਦੇ ਕੰਮਕਾਰ ਦੇਖਣ ਦੀ ਵਿਹਲ ਹੀ ਨਹੀਂ ਤੇ ਸਾਰਾ ਕੰਮਕਾਰ ....

ਚੰਡੀਗੜ੍ਹ : ਆਖਰ ਗੁਜਰਾਤ ਤੋਂ ਹੁੰਦਾ ਹੋਇਆ ਰਾਜਸਥਾਨ ਤੋਂ ਬਾਅਦ ਹੁਣ ਹਰਿਆਲੀ ਦਾ ਦੁਸ਼ਮਣ ਖਤਰਨਾਕ ਟਿੱਡੀ ਦਲ ਪੰਜਾਬ 'ਚ ਵੀ ਦਾਖਲ ਹੋ ਚੁੱਕਿਆ ਹੈ। ਮਾਲਵੇ ਦੇ ਕਈ ਜ਼ਿਲਿਆਂ 'ਚ ਟਿੱਡੀ ਦਲ ਦੇ ਭਾਵੇਂ ਹਾਲੇ ਛੋਟੇ-ਛੋਟੇ ਗਰੁੱਪਾਂ 'ਚ ਦਾਖਲ ਹੋਣ ਕਾਰਣ ਫਿਲਹਾਲ ਵੱਡਾ ਹਮਲਾ ਨਹੀਂ ਹੋਇਆ ਪਰ ਟਿੱਡੀਆਂ ਦੇ ਪੰਜਾਬ 'ਚ ਕਈ ਥਾਵਾਂ 'ਤੇ ਖੇਤਾਂ 'ਚ ਪਹੁੰਚਣ ਨਾਲ ਕਿਸਾਨਾਂ 'ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਹੈ।

Captain amarinder singh congress partap singh bajwaCaptain Amarinder Singh

ਖੇਤੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ ਪਰ ਉਨ੍ਹਾਂ ਕੋਲ ਵਿਭਾਗ ਦੇ ਕੰਮਕਾਰ ਦੇਖਣ ਦੀ ਵਿਹਲ ਹੀ ਨਹੀਂ ਤੇ ਸਾਰਾ ਕੰਮਕਾਰ ਅਧਿਕਾਰੀਆਂ ਦੇ ਸਿਰ 'ਤੇ ਛੱਡਿਆ ਹੋਇਆ ਹੈ। ਭਾਵੇਂ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਪਿਛਲੇ ਦਿਨੀਂ ਟਿੱਡੀ ਦਲ ਦੇ ਖਤਰੇ ਤੋਂ ਇਨਕਾਰ ਕਰਦਿਆਂ ਕਿਹਾ ਸੀ

farmers latest news with new maharashtra offer farm loanFile Photo

ਕਿ ਹਾਲੇ ਪੰਜਾਬ 'ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਦੀ ਰੋਕਥਾਮ ਲਈ ਵਿਭਾਗ ਦੇ ਅਧਿਕਾਰੀਆਂ ਦੀ ਨਜ਼ਰ ਹੋਣ ਅਤੇ ਬਲਾਕ ਪੱਧਰ 'ਤੇ ਟੀਮਾਂ ਗਠਿਤ ਕਰ ਕੇ ਕਿਸਾਨਾਂ 'ਚੋਂ ਡਰ ਦੂਰ ਕਰਨ ਲਈ ਮੁਹਿੰਮ ਦੀ ਗੱਲ ਆਖੀ ਸੀ ਪਰ ਇਸ ਦੇ ਉਲਟ ਹਾਲੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ 'ਚ ਖੇਤੀ ਵਿਭਾਗ ਦੀ ਕੋਈ ਖਾਸ ਸਰਗਰਮੀ ਦਿਖਾਈ ਨਹੀਂ ਦਿੱਤੀ।

File PhotoFile Photo

ਵਿਭਾਗ ਵਲੋਂ ਮਾਲਵੇ ਦੇ 5 ਜ਼ਿਲਿਆਂ ਅਬੋਹਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਬਠਿੰਡਾ 'ਚ ਟਿੱਡੀ ਦਲ ਦੇ ਖਤਰੇ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਸੀ। ਰਾਜਸਥਾਨ ਨਾਲ ਲੱਗਦੇ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ ਤੋਂ ਇਲਾਵਾ ਫਿਰੋਜ਼ਪੁਰ ਖੇਤਰ ਦੇ ਜਲਾਲਾਬਾਦ ਦੇ ਕਈ ਪਿੰਡਾਂ 'ਚ ਟਿੱਡੀ ਦਲ ਕਿਸਾਨਾਂ ਵਲੋਂ ਦੇਖਿਆ ਗਿਆ ਹੈ।

FarmerFarmer

ਘੁਬਾਇਆ, ਜੈਮਲ ਸਿੰਘ ਤੇ ਸੰਤੋਖ ਸਿੰਘ ਵਾਲਾ ਆਦਿ ਦੇ ਪਿੰਡਾਂ 'ਚ ਤਾਂ ਕਈ ਕਿਸਾਨਾਂ ਨੇ ਟਿੱਡੀਆਂ ਨੂੰ ਬੋਤਲਾਂ 'ਚ ਬੰਦ ਕਰ ਕੇ ਵੀ ਮੀਡੀਆ ਨੂੰ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਤੇ ਅਨੂਪਗੜ੍ਹ ਖੇਤਰ 'ਚ ਟਿੱਡੀ ਦਲ ਦੇ ਹਮਲੇ ਕਾਰਣ ਭਾਰੀ ਨੁਕਸਾਨ ਹੋਇਆ ਹੈ।

File PhotoFile Photo

ਖੇਤੀ ਵਿਭਾਗ ਵਲੋਂ ਟਿੱਡੀ ਦਲ ਦੇ ਹਮਲੇ ਨੂੰ ਮੰਨਣ ਤੋਂ ਇਨਕਾਰ
ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨਾਲ ਜਦੋਂ ਪੰਜਾਬ 'ਚ ਟਿੱਡੀ ਦਲ ਦੇ ਦਾਖਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਤਾਂ ਕੁੱਝ ਟਿੱਡੀਆਂ ਹੀ ਆਈਆਂ ਹਨ, ਨਾ ਕਿ ਟਿੱਡੀ ਦਲ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਖੇਤਰ 'ਚ ਉਥੇ ਟਿੱਡੀ ਦਲ ਨੂੰ ਕੰਟਰੋਲ ਕੀਤੇ ਜਾਣ ਸਮੇਂ ਡਰੋਨ ਸਰਵੇ ਤੋਂ ਬਾਅਦ ਕੁੱਝ ਕੁ ਟਿੱਡੀਆਂ ਜ਼ਰੂਰ ਪੰਜਾਬ ਵੱਲ ਆਈਆਂ ਹਨ ਪਰ ਕੋਈ ਖਤਰੇ ਵਾਲੀ ਗੱਲ ਨਹੀਂ।

file photoFile photo

ਉਨ੍ਹਾਂ ਕਿਹਾ ਕਿ ਪੰਜਾਬ 'ਚ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਤੇ ਕਿਸਾਨਾਂ ਨੂੰ ਡਰਨ ਦੀ ਵੀ ਲੋੜ ਨਹੀਂ। ਵਿਭਾਗ ਵਲੋਂ ਰਾਜਸਥਾਨ ਸਰਹੱਦ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਐਮਰਜੈਂਸੀ ਦੀ ਹਾਲਤ 'ਚ ਟਿੱਡੀ ਦਲ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਇਹ ਗੱਲ ਮੰਨੀ ਕਿ ਵਿਭਾਗ ਕੋਲ ਡਰੋਨ ਸਰਵੇ ਦਾ ਪ੍ਰਬੰਧ ਨਹੀਂ ਪਰ ਡਰੋਨਾਂ ਦੇ ਇਸਤੇਮਾਲ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮਨਜ਼ੂਰੀ ਮੰਗੀ ਹੋਈ ਹੈ।

Rice FarmingFile Photo

ਟਿੱਡੀ ਦਲ ਕਾਰਨ ਕਿਸਾਨਾਂ 'ਚ ਪੈਦਾ ਹੋ ਰਹੇ ਡਰ ਨੂੰ ਖਤਮ ਕਰਨ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੀ ਮੁਹਿੰਮ ਬਾਰੇ ਪੁੱਛੇ ਜਾਣ 'ਤੇ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਬਲਾਕ ਪੱਧਰ 'ਤੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਗੁਜਰਾਤ ਤੋਂ ਬਾਅਦ ਰਾਜਸਥਾਨ 'ਚ ਟਿੱਡੀ ਦਲ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਇਆ ਹੈ।

FarmerFarmer

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਖੇਤੀ ਵਿਭਾਗ ਵਲੋਂ ਕਿਸਾਨਾਂ ਨੂੰ ਟਿੱਡੀ ਦਲ ਦੇ ਖਤਰੇ ਤੋਂ ਜਾਗਰੂਕ ਕਰਵਾਉਣ ਸਬੰਧੀ ਮੁਹਿੰਮ ਚਲਾਉਣ ਦੇ ਦਾਅਵੇ ਪੂਰੀ ਤਰ੍ਹਾਂ ਕਾਗਜ਼ੀ ਹਨ। ਪਿੰਡਾਂ 'ਚ ਖੇਤੀ ਵਿਭਾਗ ਦਾ ਕੋਈ ਅਧਿਕਾਰੀ ਇਨ੍ਹਾਂ ਦਿਨਾਂ 'ਚ ਨਹੀਂ ਦੇਖਿਆ ਤੇ ਸਿਰਫ਼ ਦਫ਼ਤਰਾਂ 'ਚ ਬੈਠ ਕੇ ਹੀ ਅਧਿਕਾਰੀ ਮੁਹਿੰਮ ਦੀ ਖਾਨਾਪੂਰਤੀ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement