ਕਿਸਾਨ ਨੇ ਰਵਾਇਤੀ ਖੇਤੀ ਛੱਡ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾਉਂਦਾ ਹੈ ਲੱਖਾਂ ਰੁਪਏ  
Published : Apr 27, 2023, 5:42 pm IST
Updated : Apr 27, 2023, 5:42 pm IST
SHARE ARTICLE
Cultivation of pumpkins
Cultivation of pumpkins

ਰਾਮ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਪਹਿਲਾਂ ਕੋਈ ਵੀ ਕੱਦੂ ਦੀ ਖੇਤੀ ਨਹੀਂ ਕਰਦਾ ਸੀ,

 

ਬਿਹਾਰ - ਬਿਹਾਰ ਦੇ ਪੂਰਬੀ ਚੰਪਾਰਨ ਦੇ ਰਹਿਣ ਵਾਲੇ ਰਾਮ ਅਯੋਧਿਆ ਪ੍ਰਸਾਦ ਅਤੇ ਉਨ੍ਹਾਂ ਦੇ ਭਰਾਵਾਂ ਨੇ ਮਿਲ ਕੇ ਰਵਾਇਤੀ ਖੇਤੀ ਛੱਡ ਕੇ ਬਾਗਬਾਨੀ ਸ਼ੁਰੂ ਕੀਤੀ ਅਤੇ ਅੱਜ ਉਹ ਚੰਗੀ ਕਮਾਈ ਕਰ ਰਹੇ ਹਨ। ਅਯੁੱਧਿਆ ਪ੍ਰਸਾਦ ਕੋਲ ਸਿਰਫ਼ 2 ਵਿੱਘੇ ਜ਼ਮੀਨ ਹੈ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਖੇਤ ਵਿਚ ਕੱਦੂ ਦੀ ਖੇਤੀ ਸ਼ੁਰੂ ਕੀਤੀ ਸੀ, ਜਿਸ ਨਾਲ ਅੱਜ ਉਸ ਦੀ ਕਿਸਮਤ ਬਦਲ ਗਈ ਹੈ। 

ਰਾਮ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਪਹਿਲਾਂ ਕੋਈ ਵੀ ਕੱਦੂ ਦੀ ਖੇਤੀ ਨਹੀਂ ਕਰਦਾ ਸੀ, ਇਸ ਦੇ ਲਈ ਉਨ੍ਹਾਂ ਨੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਉਥੋਂ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਅਯੁੱਧਿਆ ਪ੍ਰਸਾਦ ਦੱਸਦੇ ਹਨ ਕਿ ਬਦਲਦੇ ਸਮੇਂ ਨਾਲ ਆਪਣੇ ਆਪ ਨੂੰ ਵੀ ਬਦਲਣਾ ਚਾਹੀਦਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਅਸੀਂ ਰਵਾਇਤੀ ਖੇਤੀ ਛੱਡ ਕੇ ਨਵੀਂ ਤਕਨੀਕ ਰਾਹੀਂ ਖੇਤੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਅੱਜ ਅਸੀਂ ਚੰਗੀ ਕਮਾਈ ਕਰ ਰਹੇ ਹਾਂ।

Cultivation of pumpkins

Cultivation of pumpkins

ਕੱਦੂ ਦੀ ਕਾਸ਼ਤ ਲਈ ਕੁੱਲ 12 ਹਜ਼ਾਰ ਰੁਪਏ ਖਰਚ ਹੁੰਦੇ ਹਨ, ਜਿਸ ਵਿਚ ਟਰੈਕਟਰ, ਮਜ਼ਦੂਰੀ ਅਤੇ ਬੀਜਾਂ ਦੀ ਖਰੀਦ ਆਦਿ ਸ਼ਾਮਲ ਹਨ। ਅਯੁੱਧਿਆ ਦਾ ਕਹਿਣਾ ਹੈ ਕਿ ਇੱਕ ਵਾਰ ਫ਼ਸਲ ਤਿਆਰ ਹੋਣ ਤੋਂ ਬਾਅਦ ਖੇਤ ਵਿੱਚੋਂ ਕਰੀਬ 50 ਕਿਲੋ ਪੇਠਾ ਕੱਢਿਆ ਜਾਂਦਾ ਹੈ। ਇਸ ਨੂੰ ਬਾਜ਼ਾਰ ਵਿਚ ਵੇਚ ਕੇ ਉਹ ਆਸਾਨੀ ਨਾਲ 30 ਤੋਂ 40 ਹਜ਼ਾਰ ਰੁਪਏ ਕਮਾ ਲੈਂਦੇ ਹਨ। 

ਰਾਮ ਅਯੁੱਧਿਆ ਪ੍ਰਸਾਦ ਕੱਦੂ ਦੀ ਕਾਸ਼ਤ ਲਈ ਸਭ ਤੋਂ ਪਹਿਲਾਂ ਪੇਠੇ ਦੇ ਬੀਜਾਂ ਨੂੰ 48 ਤੋਂ 72 ਘੰਟਿਆਂ ਲਈ ਪਾਣੀ ਵਿਚ ਭਿਓ ਦਿੰਦਾ ਹੈ। ਇਸ ਤੋਂ ਬਾਅਦ ਖੇਤ ਦੀ ਤਿਆਰੀ ਲਈ ਬੀਜਾਂ ਨੂੰ ਮਿੱਟੀ ਵਿਚ ਬੀਜਿਆ ਜਾਂਦਾ ਹੈ। ਇਸ ਦੌਰਾਨ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਉਹ ਪੇਠੇ ਦੀ ਖੇਤੀ ਮੁੱਖ ਤੌਰ 'ਤੇ ਦਸੰਬਰ ਦੇ ਮਹੀਨੇ ਸ਼ੁਰੂ ਕਰਦੇ ਹਨ ਅਤੇ ਇਸ ਫਸਲ ਨੂੰ ਤਿਆਰ ਹੋਣ ਲਈ ਫਰਵਰੀ ਤੱਕ ਇੱਕ ਮਹੀਨਾ ਲੱਗ ਜਾਂਦਾ ਹੈ।

Tags: farmer

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement