ਦਵਾਈ ਨੇ ਨਹੀਂ ਦਿਖਾਇਆ ਅਸਰ, ਕਿਸਾਨ ਨੂੰ ਵਾਹੁਣਾ ਪਿਆ ਸਿੱਧਾ ਬੀਜਿਆ ਝੋਨਾ
Published : Jun 27, 2020, 4:51 pm IST
Updated : Jun 27, 2020, 4:51 pm IST
SHARE ARTICLE
Paddy Crops Cultivation Pesticides Farmer Captain Amarinder Singh
Paddy Crops Cultivation Pesticides Farmer Captain Amarinder Singh

ਪਰ ਜਿਹੜੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਉਹ ਸਰਕਾਰਾਂ ਦੇ...

ਚੰਡੀਗੜ੍ਹ: ਦਫੇਦਾਰ ਹਰਜਿੰਦਰ ਸਿੰਘ ਨੇ ਕਿਸਾਨ ਦਾ ਦਰਦ ਇਕ ਵੀਡੀਓ ਰਾਹੀਂ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਜ਼ਮੀਨ ਤੇ ਟਰੈਕਟਰ ਚਲਦੇ ਤਾਂ ਬਥੇਰੇ ਦੇਖੇ ਹਨ ਪਰ ਅੱਜ ਕਿਸਾਨ ਦੀ ਹਿੱਕ ਤੇ ਟਰੈਕਟਰ ਚਲਿਆ ਹੈ। ਜਿਵੇਂ ਕਿ ਸਰਕਾਰਾਂ ਅਤੇ ਵਿਦਵਾਨਾਂ ਦਾ ਕਹਿਣਾ ਹੈ ਪਾਣੀ ਬਚਾਓ, ਖਰਚੇ ਬਚਾਓ ਤੇ ਸਿੱਧੀ ਬਿਜਾਈ ਕਰੋ।

PaddyPaddy

ਇਸ ਵਾਰ ਕੋਰੋਨਾ ਦੇ ਚਲਦੇ ਲੇਬਰ ਦੀ ਬਹੁਤ ਵੱਡੀ ਮੁਸ਼ਕਿਲ ਆਈ ਹੈ। ਉਹਨਾਂ ਨੇ ਇਹ ਬਿਜਾਈ ਕੀਤੀ ਵੀ ਸੀ ਪਰ ਉਹਨਾਂ ਨੂੰ ਹੁਣ ਇਹ ਵਾਹੁਣੀ ਪੈ ਗਈ। ਇਸ ਵਿਚ ਉੱਗੇ ਘਾਹ ਲਈ ਦਵਾਈ ਦਾ ਝਿੜਕਾਅ ਕੀਤਾ ਸੀ ਤਾਂ ਕਿ ਘਾਹ ਮਰ ਜਾਵੇ ਪਰ ਅਜਿਹਾ ਨਹੀਂ ਹੋਇਆ। ਕਿਸਾਨਾਂ ਤੇ ਬਹੁਤ ਸਾਰੀਆਂ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ ਜਿਹਨਾਂ ਅੱਗੇ ਉਹ ਲਾਚਾਰ ਹੈ, ਇਹਨਾਂ ਆਫ਼ਤਾਂ ਅੱਗੇ ਉਸ ਦਾ ਵੱਸ ਵੀ ਨਹੀਂ ਚਲਦਾ।

Paddy Paddy

ਪਰ ਜਿਹੜੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਉਹ ਸਰਕਾਰਾਂ ਦੇ ਹੱਥ ਵਿਚ ਹਨ। ਸਰਕਾਰ ਜੇ ਚਾਹੁੰਣ ਤਾਂ ਕਿਸਾਨ ਜੋ ਕਿ ਦੇਸ਼ ਦੀ ਰੀੜ ਦੀ ਹੱਡੀ ਹੈ ਉਸ ਦੇ ਲਈ ਨਵੀਆਂ ਤੇ ਕਿਸਾਨਾਂ ਦੇ ਹੱਕ ਵਿਚ ਨੀਤੀਆਂ ਬਣਾਈਆਂ ਜਾਣ ਤਾਂ ਜੋ ਕਿਸਾਨ ਖੁਦਕੁਸ਼ੀ ਨਾ ਕਰੇ, ਉਸ ਨੂੰ ਹੋਰਨਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਕਿਸਾਨ ਵਾਸਤੇ ਨੀਤੀਆਂ ਨਾ ਬਣਾ ਕੇ ਬਦਨੀਤੀਆਂ ਹੀ ਬਣਾਉਂਦੀ ਹੈ।

FarmerFarmer

ਵਪਾਰੀ ਵਰਗ ਨੂੰ ਖੁਸ਼ ਕਰਨ ਲਈ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਮਤਲਬ ਹਰ ਪਾਸੇ ਮਾਰ ਹੀ ਮਾਰ ਹੈ। ਕਿਸਾਨਾਂ ਨੇ ਦਸਿਆ ਕਿ ਉਹਨਾਂ ਨੇ ਘਾਹ ਨੂੰ ਨਸ਼ਟ ਕਰਨ ਲਈ ਮਹਿੰਗੀ ਕੀਮਤ ਤੇ ਦਵਾਈ ਲਿਆਂਦੀ ਸੀ ਪਰ ਉਸ ਨੇ ਇਕ ਪ੍ਰਤੀਸ਼ਤ ਵੀ ਅਸਰ ਨਹੀਂ ਦਿਖਾਇ ਤੇ ਇਸ ਵਿਚ ਘਾਹ ਉਸੇ ਤਰ੍ਹਾਂ ਹੀ ਖੜਾ ਹੈ।

Paddy Paddy

ਇਸ ਲਈ ਮਜ਼ਬੂਰਨ ਉਹਨਾਂ ਨੂੰ ਝੋਨਾ ਵਾਹੁਣਾ ਪਿਆ ਹੈ। ਕੰਪਨੀਆਂ ਆਪਣੀ ਮਰਜ਼ੀ ਨਾਲ ਨਕਲੀ ਦਵਾਈਆਂ ਭਾਰੀ ਕੀਮਤ ਤੇ ਵੇਚ ਰਹੀਆਂ ਹਨ ਤੇ ਇਹਨਾਂ ਤੇ ਲਗਾਮ ਲਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਹ ਵੀ ਕਿਸਾਨਾਂ ਨੂੰ ਘਟੀਆ ਬੀਜ਼ ਦੇ ਕੇ ਉਹਨਾਂ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੇ।

FarmerFarmer

ਸਰਕਾਰਾਂ ਦੇ ਇਹਨਾਂ ਲੁੱਟਣਖੋਰਾਂ ਨਾਲ ਮਿਲੇ ਹੋਣ ਕਰ ਕੇ ਅਜਿਹੇ ਘਟੀਆ ਉਤਪਾਦ ਮਾਰਕਿਟ ਵਿਚ ਆਉਂਦੇ ਹਨ। ਉਹਨਾਂ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਹੈ ਕਿਉਹ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਵੇ ਤਾਂ ਜੋ ਉਹ ਸਮੇਂ ਸਿਰ ਖੇਤੀ ਦਾ ਕੰਮ ਨੇਪਰੇ ਚਾੜ੍ਹ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement