Women farmers Protest: ਐਮ.ਐਸ.ਪੀ. ਲਈ ਚੰਡੀਗੜ੍ਹ ਦੀ ਹਿੱਕ ’ਤੇ ਬੈਠੀਆਂ ਹਰਿਆਣੇ ਦੀਆਂ ਬੀਬੀਆਂ ਨੇ ਕੇਂਦਰ ਨੂੰ ਸੁਣਾਈਆਂ ਖਰੀਆਂ-ਖਰੀਆਂ
Published : Nov 27, 2023, 9:45 pm IST
Updated : Nov 27, 2023, 9:45 pm IST
SHARE ARTICLE
Women farmers Protest
Women farmers Protest

ਕਿਹਾ, ਮੋਦੀ ਸਰਕਾਰ ਦੇ ‘ਅੱਛੇ ਦਿਨਾਂ’ ਤੇ ਵਿਕਾਸ ਨਾਲੋਂ ਤਾਂ ਕਾਂਗਰਸ ਦੇ 70 ਸਾਲ ਹੀ ਚੰਗੇ ਸਨ

Women farmers Protest: ਕਿਸਾਨਾਂ ਵਲੋਂ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲਗਾਏ ਜਾਂਦੇ ਧਰਨਿਆਂ ਵਿਚ ਔਰਤਾਂ ਦੀ ਭੂਮਿਕਾ ਅਤੇ ਉਨ੍ਹਾਂ ਦੀ ਅਹਿਮੀਅਤ ਬਹੁਤ ਵੱਧ ਗਈ ਹੈ। ਇਸ ਦੌਰਾਨ ਹਰਿਆਣਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਕਾਨੂੰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ 5 ਵਿਚ ਲਗਾਏ ਗਏ ਮੋਰਚੇ ਵਿਚ ਵੀ ਬੀਬੀਆਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਹਰਿਆਣਾ ਦੀਆਂ ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਔਰਤਾਂ, ਮਰਦਾਂ ਦੇ ਮੁਕਾਬਲੇ ਜ਼ਿਆਦਾ ਅੱਗੇ ਹਨ, ਇਸ ਲਈ ਉਹ ਅਪਣੀ ਹੋਂਦ ਦੀ ਲੜਾਈ ਵਿਚ ਆਖਰੀ ਸਾਹ ਤਕ ਡਟੇ ਰਹਿਣਗੀਆਂ।

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲ ਕਰਦਿਆਂ ਪ੍ਰਦਰਸ਼ਨਕਾਰੀ ਬੀਬੀਆਂ ਨੇ ਕਿਹਾ, ‘‘ਜੇਕਰ ਅਸੀਂ ਦਿੱਲੀ ਦੀਆਂ ਬਰੂਹਾਂ ’ਤੇ ਇਕ ਸਾਲ ਤੋਂ ਵੱਧ ਸਮਾਂ ਰਹਿ ਸਕਦੇ ਹਾਂ ਤਾਂ ਇਥੇ ਬੈਠਣਾ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਜਵਾਨ ਦੋਵੇਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਸਰਕਾਰ ਨੇ ਦੋਹਾਂ ਨੂੰ ਵੇਚ ਕੇ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜ ਦਿਤੀ, ਹੁਣ ਅਸੀਂ 2024 ਵਿਚ ਮੋਦੀ ਸਰਕਾਰ ਦੀ ਰੀੜ ਦੀ ਹੱਡੀ ਤੋੜਾਂਗੇ।’’

ਸੂਬਾ ਅਤੇ ਕੇਂਦਰ ਸਰਕਾਰ ਵਿਰੁਧ ਰੋਸ ਜ਼ਾਹਰ ਕਰਦੀਆਂ ਬੀਬੀਆਂ ਦਾ ਕਹਿਣਾ ਹੈ ਕਿ ਭਾਜਪਾ ਨੇ ਦੇਸ਼ ਦਾ ‘ਸੱਤਿਆਨਾਸ਼’ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਮਨੋਹਰ ਲਾਲ ਖੱਟਰ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨੂੰ ਕਾਨੂੰਨ ਬਣਾਉਣ ਸਬੰਧੀ ਕੋਈ ਸਮਝ ਨਹੀਂ ਹੈ।
56 ਸਾਲ ਦੀ ਇਕ ਕਿਸਾਨ ਬੀਬੀ ਨੇ ਦਸਿਆ, ‘‘ਉਨ੍ਹਾਂ ਦਾ ਜਨਮ ਕਿਸਾਨ ਪਰਿਵਾਰ ਵਿਚ ਹੋਇਆ ਹੈ। ਏਨੇ ਸਾਲਾਂ ਦੌਰਾਨ ਕਿਸਾਨ ਦੀ ਹਾਲਤ ਵਿਚ ਬਹੁਤ ਬਦਲਾਅ ਆਇਆ ਹੈ, ਪਹਿਲਾਂ ਕਿਸਾਨ ਘੱਟ ਜ਼ਮੀਨ ਉਤੇ ਖੇਤੀ ਕਰਦੇ ਸੀ ਅਤੇ ਕੋਈ ਕਰਜ਼ਾ ਵੀ ਨਹੀਂ ਸੀ ਤੇ ਕਮਾਈ ਵੀ ਚੰਗੀ ਹੁੰਦੀ ਸੀ। ਪਰ ਹੁਣ ਜ਼ਿਆਦਾ ਜ਼ਮੀਨ ਉਤੇ ਖੇਤੀ ਕਰਨ ਦੇ ਬਾਵਜੂਦ ਕਿਸਾਨ ਕਰਜ਼ੇ ਹੇਠ ਦਬਿਆ ਹੋਇਆ ਹੈ।’’

ਸਰਕਾਰ ਦੇ ਦਾਅਵਿਆਂ ’ਤੇ ਇਨ੍ਹਾਂ ਕਿਸਾਨ ਬੀਬੀਆਂ ਨੇ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਟਰੈਕਟਰ ਆਦਿ ਖਰੀਦਦਾ ਹੈ, ਇਸ ਲਈ ਉਸ ਉਤੇ ਕਰਜ਼ਾ ਹੈ ਪਰ ਖੇਤੀਬਾੜੀ ਤਾਂ ਹੀ ਹੋਵੇਗੀ ਜੇਕਰ ਕਿਸਾਨ ਕੋਲ ਲੋੜੀਂਦੇ ਸੰਦ ਉਪਲਬਧ ਹੋਣਗੇ। ਕਿਸਾਨ ਗਰਮੀ ਵਿਚ ਧੁੱਪ ’ਚ ਖੇਤੀ ਕਰਦਾ ਹੈ ਅਤੇ ਫਿਰ ਜਾ ਕੇ ਫਸਲ ਤਿਆਰ ਹੁੰਦੀ ਹੈ ਪਰ ਜਦੋਂ ਉਸ ਨੂੰ ਵੇਚਣ ਜਾਂਦਾ ਹੈ ਤਾਂ ਸਹੀ ਮੁੱਲ ਨਹੀਂ ਦਿੰਦਾ। ਕਿਸਾਨ ਨੂੰ ਅਪਣੀ ਫਸਲ ਅਪਣੇ ਵਲੋਂ ਤੈਅ ਕੀਤੇ ਰੇਟ ਉਤੇ ਵੇਚਣ ਦਾ ਵੀ ਹੱਕ ਨਹੀਂ ਹੈ, ਇਸੇ ਹੱਕ ਲਈ ਅਸੀਂ ਸੰਘਰਸ਼ ਕਰ ਰਹੇ ਹਾਂ।

ਇਕ ਹੋਰ ਬੀਬੀ ਨੇ ਕਿਹਾ ਕਿ ਸੂਈ ਤੋਂ ਲੈ ਕੇ ਜਹਾਜ਼ ਤਕ ਹਰ ਚੀਜ਼ ਤੈਅ ਕੀਮਤ ਉਤੇ ਵਿਕਦੀ ਹੈ ਤਾਂ ਫਸਲਾਂ ਦਾ ਮੁੱਲ ਤੈਅ ਕਿਉਂ ਨਹੀਂ ਹੈ? ਫਸਲ ਦਾ ਬੀਜ ਬੀਜਣ ਤੋਂ ਲੈ ਕੇ ਉਸ ਦੇ ਪੱਕ ਜਾਣ ਤਕ ਕਿਸਾਨ ਖੂਨ-ਪਸੀਨੇ ਨਾਲ ਲੱਥਪੱਥ ਰਹਿੰਦਾ ਹੈ ਪਰ ਜਦੋਂ ਫਸਲ ਮੰਡੀਆਂ ਵਿਚ ਜਾਂਦੀ ਹੈ ਤਾਂ ਉਸ ਵਿਚ ਨੁਕਸ ਕੱਢ ਦਿਤੇ ਜਾਂਦੇ ਹਨ ਅਤੇ ਨਾ ਹੀ ਸਹੀ ਭਾਅ ਦਿਤਾ ਜਾਂਦਾ ਹੈ। ਕਿਸਾਨ ਅਪਣੇ ਪਰਿਵਾਰ ਨੂੰ ਕਿੱਥੋਂ ਪਾਲੇਗਾ?

ਕੇਂਦਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਸਾਨ ਬੀਬੀਆਂ ਨੇ ਕਿਹਾ ਕਿ ਸਰਕਾਰ ਨੇ ਸੱਭ ਕੁੱਝ ਵੇਚ ਦਿਤਾ। ਇਸ ਦੌਰਾਨ ਕਿਸਾਨ ਵੇਚਣ ਦੀ ਵੀ ਤਿਆਰੀ ਸੀ ਪਰ ਉਹ ਡਟ ਗਏ ਅਤੇ ਵਿਕੇ ਨਹੀਂ। ਕਿਸਾਨ ਬੀਬੀਆਂ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਸੱਭ ਤੋਂ ਵਧੀਆ ਤਨਖ਼ਾਹ ਦਿੰਦੀ ਸੀ ਪਰ ਹੁਣ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਕੇਂਦਰ ਸਰਕਾਰ ਵਲੋਂ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਆਤਮਨਿਰਭਰ ਬਣੋ। ਉਹ ਖੁਦ ਦੇਸ਼ ਨੂੰ ਬਚਾਉਣ ਤੋਂ ਅਸਮਰੱਥ ਹਨ, 9 ਸਾਲਾਂ ਵਿਚ ਹਰ ਵਰਗ ਸੜਕਾਂ ਉਤੇ ਆ ਗਿਆ ਹੈ। ਹਰ ਕਿਸੇ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਰਕਾਰ ਝੂਠੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅੱਛੇ ਦਿਨਾਂ ਅਤੇ ਵਿਕਾਸ ਨਾਲੋਂ ਤਾਂ ਕਾਂਗਰਸ ਦੇ 70 ਸਾਲ ਹੀ ਚੰਗੇ ਸਨ।

(For more news apart from Women farmers Protest at panchkula, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement