ਖੇਤੀ ਆਰਡੀਨੈਂਸ ਨੂੰ ਲੈ ਕੇ ਕਲਾਕਾਰਾਂ ਦੀ ਅਵਾਜ਼ ਬੁਲੰਦ, ਜੰਗੀ ਪੱਧਰ 'ਤੇ ਹੋ ਰਹੀਆਂ ਤਿਆਰੀਆਂ 
Published : Sep 28, 2020, 12:10 pm IST
Updated : Sep 28, 2020, 12:10 pm IST
SHARE ARTICLE
Singers Protest For Farmers
Singers Protest For Farmers

ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਕਲਾਕਾਰ ਸਰਕਾਰ ਦੇ ਕੰਨਾਂ 'ਚ ਪਹੁੰਚਾ ਰਹੀ ਏ ਅਵਾਜ਼

ਜਲੰਧਰ - ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ।  25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ਼ ਇਕੱਲੇ ਨਹੀਂ ਹਨ

Farmer ProtestFarmer Protest

ਸਗੋਂ ਕਿਸਾਨਾਂ ਨਾਲ ਪੂਰਾ ਕਲਾਕਾਰ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਬਟਾਲਾ ਵਿਖੇ ਅੱਜ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਹੈ ਤੇ ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਅੱਜ ਕਲਾਕਾਰ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾ ਰਹੇ ਹਨ। 

View this post on Instagram

ਕੱਲ ਨੂੰ 28 ਸਤੰਬਰ ਪਹੁੰਚੋਂ ਬਟਾਲਾ ਸਾਹਮਣੇ VMS college 11 bje ਮੇਨ ਹਾਈਵੇਅ ਅਮ੍ਰਿਤਸਰ ਪਠਾਨਕੋਟ ਰੋਡ ਤੇ ???????? ਆਉ ਪੰਜਾਬ ਦੀ ਕਿਸਾਨੀ ਨੂੰ ਬਚਾਈਏ ਤੇ ਸੈਂਟਰ ਸਰਕਾਰ ਦੇ ਕੰਨਾਂ ਚ ਅਵਾਜ ਪਾਈਏ ???????? ਪਹੁੰਚ ਰਹੇ ਕਿਸਾਨ ਕਲਾਕਾਰ ਪੁੱਤ @harbhajanmannofficial @avkash.mann @ammyvirk @tarsemjassar @ravindergrewalofficial @harjitharman @kanwar_grewal_official @harfcheema @rajvirjawandaofficial @yograjofficial @deepsidhu.official @lakhasidhanaoffical @officialjassbajwa @sippygillofficial @jordansandhu @buntybains @reshamsinghanmol @shivjot.official @sandeepbrarmusic @jobansandhu @honeysarkarofficial @galavwaraich @ravneetsinghofficial @jayyrandhawa @kabal_saroopwali

A post shared by Ranjit Bawa( ਰਣਜੀਤ ਬਾਵਾ ) (@ranjitbawa) on

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ - ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੇ ਹੋਣਾ, ਇਸ ਤੋਂ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ। ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣਕੇ ਇਸ ਸਮੇਂ ਕਿਸਾਨ ਨਾਲ ਪੂਰਾ ਪੰਜਾਬ ਖੜ੍ਹਾ ਹੈ। ਸਾਰੇ ਇਸ ਧਰਨੇ ਉੱਤੇ ਆ ਰਹੇ, ਮੈ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋਂ ਅਤੇ ਨਫ਼ਰਤ ਛੱਡ ਕੇ ਇਸ ਵਿਚ ਸ਼ਾਮਿਲ ਹੋਵੋ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ। ਸਾਰੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਸਾਰੇ ਵੀਰ ਜ਼ਰੂਰ ਪਹੁੰਚਣ। ਸਾਰਿਆਂ ਦੇ ਹੱਕਾਂ ਦਾ ਮਸਲਾ ਹੈ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement