ਟਮਾਟਰ ਜੂਸ ਪੀਣ ਨਾਲ ਨਹੀਂ ਹੋਵੇਗਾ ਕਦੇ ਹਾਰਟ ਅਟੈਕ
Published : Jun 28, 2019, 12:42 pm IST
Updated : Jun 28, 2019, 1:55 pm IST
SHARE ARTICLE
Tomoto Juice
Tomoto Juice

ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਹਾਰਟ ਅਟੈਕ ਦਾ ਖ਼ਤਰਾ ਦੂਰ ਕਰ ਸਕਦੇ ਹੋ...

ਚੰਡੀਗੜ੍ਹ: ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਹਾਰਟ ਅਟੈਕ ਦਾ ਖ਼ਤਰਾ ਦੂਰ ਕਰ ਸਕਦੇ ਹੋ। ਇਸ ਤੋਂ ਇਲਾਵਾ ਟਮਾਟਰ ਜੂਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਟਾਮਟਰ ਭਾਰਤ ਹੀ ਨਹੀਂ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਖਾਧਾ ਜਾਂਦਾ ਹੈ। ਭਾਰਤ ਵਿਚ ਆਮ ਤੌਰ 'ਤੇ ਇਸ ਦੀ ਸਬਜ਼ੀਆਂ 'ਚ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਟਮਾਟਰਾਂ ਦਾ ਜੂਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਹਾਲ ਹੀ 'ਚ ਹੋਈ ਇਕ ਖੋਜ 'ਚ ਪਤਾ ਲੱਗਾ ਹੈ ਕਿ ਟਮਾਟਰ ਦਾ ਜੂਸ ਪੀਣ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਖੋਜ 'ਜਰਨਲ ਆਫ ਫੂਡ ਸਾਇੰਸ ਐਂਡ ਨਿਊਟ੍ਰੀਸ਼ਨ' 'ਚ ਛਾਪੀ ਗਈ ਹੈ।

Tommoto Tommoto

ਬਿਨਾਂ ਨਮਕ ਤੋਂ ਪੀਓ ਟਮਾਟਰ ਜੂਸ

ਜੇ ਤੁਸੀਂ ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਬਿਨਾਂ ਨਮਕ ਤੋਂ ਪੀਂਦੇ ਹੋ ਤਾਂ ਤੁਸੀਂ ਹਾਰਟ ਅਟੈਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹੋ। ਦਰਅਸਲ ਟਮਾਟਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਤੇ ਵਧੇ ਹੋਏ ਕੋਲੈਸਟਰੋਲ ਦੀ ਸਮੱਸਿਆ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਦੋਵੇਂ ਸਮੱਸਿਆਵਾਂ ਹਾਰਟ ਅਟੈਕ ਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣਦੀਆਂ ਹਨ।

Heart AttackHeart Attack

ਕਿਵੇਂ ਹੋਈ ਖੋਜ?

ਜਾਪਾਨ ਸਥਿਤ ਟੋਕੀਓ ਮੈਡੀਕਲ ਐਂਡ ਡੈਂਟਲ ਯੂਨੀਵਰਸਿਟੀ 'ਚ ਹੋਈ ਖੋਜ 'ਚ ਲਗਪਗ 500 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ 'ਚ 184 ਮਰਦ ਤੇ 297 ਔਰਤਾਂ ਸਨ। ਖੋਜਕਰਤਾਵਾਂ ਨੇ ਦੱਸਿਆ ਕਿ ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ 94 ਲੋਕਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਇਆ। ਇਸ ਤੋਂ ਇਲਾਵਾ 125 ਲੋਕਾਂ ਦੇ ਵਧੇ ਹੋਏ ਕੋਲੈਸਟਰੋਲ ਦਾ ਪੱਧਰ ਵੀ ਘਟ ਕੇ 155 ਤੋਂ 149.9 ਐੱਮਜੀ/ਡੀਐੱਲ ਹੋ ਗਿਆ।

ਔਰਤਾਂ-ਮਰਦਾਂ ਦੋਵਾਂ ਲਈ ਫ਼ਾਇਦੇਮੰਦ

ਟਮਾਟਰ ਦਾ ਜੂਸ ਔਰਤ ਤੇ ਮਰਦ ਦੋਵਾਂ ਲਈ ਫ਼ਾਇਦੇਮੰਦ ਹੈ। ਇਸ ਲਈ ਕੋਈ ਵੀ ਇਸ ਦਾ ਸੇਵਨ ਕਰ ਸਕਦਾ ਹੈ। ਜੇ ਤੁਸੀਂ ਇਸ ਦਾ ਜੂਸ ਨਹੀਂ ਵੀ ਪੀਂਦੇ ਤਾਂ ਤੁਸੀਂ ਆਪਣੀ ਰੋਜ਼ਾਨਾ ਖ਼ੁਰਾਕ 'ਚ ਟਮਾਟਰ ਨੂੰ ਜ਼ਰੂਰ ਸ਼ਾਮਿਲ ਕਰੋ। ਸਲਾਦ 'ਚ ਕੱਚੇ ਟਮਾਟਰ ਖਾਓ। ਇਸ ਦੀ ਸਬਜ਼ੀ, ਗ੍ਰੇਵੀ ਆਦਿ 'ਚ ਵਰਤੋਂ ਕਰੋ। ਧਿਆਨ ਰੱਖੋ ਕਿ ਟੋਮਾਟੋ ਕੇਚਅੱਪ ਤੇ ਸੌਸ ਵਿਚ ਬਹੁਤ ਜ਼ਿਆਦਾ ਮਾਤਰਾ 'ਚ ਚੀਨੀ ਤੇ ਪ੍ਰੀਜ਼ਰਵੇਟਿਵਜ਼ ਮਿਲਾਏ ਜਾਂਦੇ ਹਨ। ਇਸ ਲਈ ਇਸ ਦਾ ਸੇਵਨ ਫ਼ਾਇਦੇਮੰਦ ਨਹੀਂ ਹੋਵੇਗਾ।

ਹੋਰ ਬਿਮਾਰੀਆਂ 'ਚ ਫ਼ਾਇਦੇ

ਟਮਾਟਰ ਦਾ ਜੂਸ ਹਾਰਟ ਅਟੈਕ ਤੋਂ ਇਲਾਵਾ ਹੋਰ ਕਈ ਬਿਮਾਰੀਆਂ 'ਚ ਵੀ ਫ਼ਾਇਦੇਮੰਦ ਹੈ। ਟਮਾਟਰ ਵਿਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ ਖ਼ਾਸ ਤੱਤ 'ਨਿਆਸਿਨ' ਹੁੰਦਾ ਹੈ। ਨਿਆਸਿਨ ਤੱਤ ਵਾਲੀਆਂ ਚੀਜ਼ਾਂ ਦਾ ਸੇਵਨ ਦਿਲ ਲਈ ਬਹੁਤ ਫ਼ਾਇਦੇਮੰਦ ਹੈ, ਕਿਉਂਕਿ ਇਹ ਖ਼ੂਨ ਵਿਚ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਟਮਾਟਰ 'ਚ ਕਈ ਐਂਟੀਐਕਸੀਡੈਂਟ ਵੀ ਹੁੰਦੇ ਹਨ, ਜਿਨ੍ਹਾਂ 'ਚ ਬੀਟਾ ਕੈਰੋਟੀਨ, ਲਾਈਕੋਪੀਨ ਤੇ ਸਾਇੰਟੋਨਿਊਟ੍ਰੀਐਂਟ ਮੁੱਖ ਹਨ। ਇਹ ਐਂਟੀਆਕਸੀਡੈਂਟਸ ਕੈਂਸਰ ਤੇ ਹਾਰਟ ਅਟੈਕ ਤੋਂ ਬਚਾਉਣ 'ਚ ਮਦਦ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement