
ਕੀ ਹੈ ਬਲੱਡ ਪ੍ਰੈਸ਼ਰ, ਕੀ ਖਾਈਏ ਅਤੇ ਕੀ ਨਾ?
ਨਵੀਂ ਦਿੱਲੀ: ਖ਼ਰਾਬ ਭੋਜਨ ਦੀ ਆਦਤ, ਕੰਮ ਕਰਨ ਦੇ ਲੰਬੇ ਘੰਟੇ ਅਤੇ ਤਨਾਅ ਕੁੱਝ ਅਜਿਹੇ ਕਾਰਨ ਹਨ ਜਿਸ ਨਾਲ ਜੀਵਨ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਹਨਾਂ ਵਿਚੋਂ ਇਕ ਹੈ ਹਾਈ ਬਲੱਡ ਪ੍ਰੈਸ਼ਰ। ਇਹ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਖ਼ੂਨ ਧਮਣੀਆਂ ਦੀਆਂ ਦੀਵਾਰਾਂ 'ਤੇ ਵਧ ਬੋਝ ਪੈਂਦਾ ਹੈ ਜਿਸ ਨਾਲ ਖ਼ੂਨ ਦਾ ਪੱਧਰ ਵਧ ਜਾਂਦਾ ਹੈ। ਇਹ 140/90 mmHg ਤੋਂ ਵੀ ਉੱਪਰ ਹੋ ਜਾਂਦਾ ਹੈ। ਇਸ ਨਾਲ ਖ਼ੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ।
Pomegranate
ਜੇਕਰ ਇਸ ਦਾ ਸਮਾਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਦਿਲ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਇਸ ਪ੍ਰਕਾਰ ਮਰੀਜ਼ ਨੂੰ ਸਿਹਤਮੰਦ ਖ਼ੁਰਾਕ ਲੈਣੀ ਚਾਹੀਦੀ ਹੈ। ਸਿਹਤਮੰਦ ਭੋਜਨ, ਸਲਾਦ ਅਤੇ ਫ਼ਲਾਂ ਤੋਂ ਇਲਾਵਾ ਕੁਝ ਫ਼ਲਾਂ ਤੋਂ ਬਣਿਆ ਜੂਸ ਹਾਈ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ। ਅਨਾਰ ਦਾ ਜੂਸ ਵਿਟਾਮਿਨ ਅਤੇ ਪੋਟੈਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਕਿ ਖ਼ੂਨ ਦੇ ਵਹਾਅ ਨੂੰ ਨਿਯੰਤਰਣ ਰੱਖਣ ਵਿਚ ਮਦਦ ਕਰਦਾ ਹੈ।
Cranberry
ਅਨਾਰ ਦੇ ਰਸ ਨੂੰ ਏਂਜੀਓਟੈਂਸਿਨ ਪਰਿਵਰਤਿਤ ਐਨਜ਼ਾਈਮ ਨਾਲ ਲੜਨ ਅਤੇ ਖ਼ਤਮ ਕਰਨ ਲਈ ਵੀ ਜਾਣਿਆ ਜਾਂਦਾ ਹੈ। ਇਹ ਇਕ ਅਜਿਹਾ ਐਨਜ਼ਾਈਮ ਹੈ ਜੋ ਕਿ ਖ਼ੂਨ ਵਹਾਅ ਨੂੰ ਸਖ਼ਤ ਕਰਦਾ ਹੈ। ਕ੍ਰੈਨਬੇਰੀ ਇਕ ਪੌਸ਼ਟਿਕ ਅਤੇ ਸੰਘਣਾ ਫ਼ਲ ਹੈ ਪਰ ਵਿਟਾਮਿਨ ਸੀ ਦੀ ਇਸ ਦੀ ਉਚ ਸਮੱਗਰੀ ਹੈ ਜੋ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਇਕ ਬਿਹਤਰੀਨ ਭੋਜਨ ਬਣਾਉਂਦੀ ਹੈ।
Orange
ਘਟ ਕੈਲੋਰੀ ਵਾਲੀ ਕ੍ਰੈਨਬੇਰੀ ਦਾ ਰਸ ਖ਼ੂਨ ਵਹਾਅ ਨੂੰ ਪਤਲਾ ਕਰਨ ਅਤੇ ਖ਼ੂਨ ਦੇ ਸਹੀ ਲਹੂ ਗੇੜ ਵਿਚ ਮਦਦ ਕਰਦੀ ਹੈ। ਵਿਟਾਮਿਨ ਸੀ ਨਾਲ ਭਰਪੂਰ ਫ਼ਲ ਸੰਤਰੇ ਦਾ ਤਾਜ਼ਾ ਰਸ ਪੋਟੈਸ਼ੀਅਮ, ਫੋਲੇਟ ਅਤੇ ਕੁਦਰਤੀ ਸ੍ਰੋਤਾਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਖ਼ੂਨ ਦੇ ਪੱਧਰ ਨੂੰ ਸਹੀ ਰੱਖਦਾ ਹੈ। ਇਸ ਨਾਲ ਦਿਲ ਵੀ ਤੰਦਰੁਸਤ ਰਹਿੰਦਾ ਹੈ।