ਖੀਰੇ ਦੀ ਖੇਤੀ ਨੇ ਕਿਸਾਨ ਦੇ ਕੀਤੇ ਵਾਰੇ-ਨਿਆਰੇ,ਬੇਮੌਸਮੀ ਕਾਸ਼ਤ ਜ਼ਰੀਏ ਕਮਾ ਲਏ ਲੱਖਾਂ ਰੁਪਏ
Published : Jun 29, 2020, 11:43 am IST
Updated : Jun 29, 2020, 11:43 am IST
SHARE ARTICLE
Cucumber Cultivation
Cucumber Cultivation

ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਸਾਲ ਵਿਚ ਉਸਨੇ 300 ਕੁਇੰਟਲ ਖੀਰੇ ਉਗਾਏ ਅਤੇ ਉਸ ਨੂੰ ਬਾਜ਼ਾਰ ਵਿੱਚ 24 ਰੁਪਏ ਪ੍ਰਤੀ ਕਿੱਲੋ ਇਸ ਦੀ ਕੀਮਤ ਮਿਲੀ।

ਕਰਨਾਲ- ਜਿੱਥੇ ਇਕ ਪਾਸੇ ਨੌਜਵਾਨ ਖੇਤੀਬਾੜੀ ਨੂੰ ਛੱਡ ਕੇ ਵਾਈਟ ਕੌਲਰ ਵਾਲੀ ਨੌਕਰੀ ਦੇ ਪਿੱਛੇ ਭੱਜ ਰਹੇ ਹਨ। ਨੌਜਾਵਾਨ ਸੋਚ ਰਹੇ ਹਨ ਕਿ ਖੇਤੀਬਾੜੀ ਵਿੱਚ ਜ਼ਿਆਦਾ ਕਮਾਈ ਨਹੀਂ ਹੈ। ਉੱਥੇ ਹੀ ਇਕ ਕਿਸਾਨ ਨੇ ਖੇਤੀ ਰਾਹੀਂ ਹੀ ਲੱਖਾਂ ਦੀ ਕਮਾਈ ਕੀਤੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਰਨਾਲ ਦੇ ਕਿਸਾਨ ਸੁਰਜੀਤ ਸਿੰਘ ਦੀ, ਜਿਸ ਨੇ ਖੀਰੇ ਦੀ ਖੇਤੀ ਰਾਹੀਂ ਲੱਖਾਂ ਰੁਪਏ ਕਮਾ ਲਏ। ਸੁਰਜੀਤ ਸਿੰਘ ਨੇ ਆਧੁਨਿਕ ਟੈਕਨਾਲੋਜੀ ਦੇ ਨਾਲ, ਸ਼ੈਡਨੇਟ ਹਾਉਸ ਵਿਚ ਖੀਰੇ ਅਤੇ ਕੈਪਸਿਕਮ ਦੀ ਖੇਤੀ ਕੀਤੀ। 

FileFile

ਉਸਨੇ ਦੱਸਿਆ ਕਿ ਸ਼ੈੱਡਨੇਟ ਹਾਉਸ ਵਿਚ ਖੇਤੀ ਦੇ ਬਹੁਤ ਸਾਰੇ ਫਾਇਦੇ ਹਨ। ਜਿਸ ਵਿਚ ਇਕ ਤਾਂ ਤੁਸੀਂ ਬੇ-ਮੌਸਮੀ ਸਬਜ਼ੀਆਂ ਦੀ ਖੇਤੀ ਕਰ ਸਕਦੇ ਹੋ। ਨਾਲ ਹੀ ਇਹ ਕੀਟ-ਰੋਗਾਂ ਦੇ ਘੱਟ ਫੈਲਣ ਦਾ ਕਾਰਨ ਬਣਦਾ ਹੈ। ਅਤੇ ਅਜਿਹੀਆਂ ਫਸਲਾਂ ਤੋਂ, ਤੁਸੀਂ ਘੱਟ ਰਕਬੇ ਤੋਂ ਉੱਚ ਗੁਣਵੱਤਾ ਵਾਲੀਆਂ ਉਤਪਾਦਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਸਾਲ ਵਿਚ ਉਸਨੇ 300 ਕੁਇੰਟਲ ਖੀਰੇ ਉਗਾਏ ਅਤੇ ਉਸ ਨੂੰ ਬਾਜ਼ਾਰ ਵਿੱਚ 24 ਰੁਪਏ ਪ੍ਰਤੀ ਕਿੱਲੋ ਇਸ ਦੀ ਕੀਮਤ ਮਿਲੀ।

FileFile

ਇਸ ਤਰ੍ਹਾਂ ਉਸ ਦੀ ਕੁਲ ਆਮਦਨੀ 7 ਲੱਖ 20 ਹਜ਼ਾਰ ਰੁਪਏ ਸੀ। ਜਦੋਂ ਕਿ ਇਸ ਫਸਲ ਦੇ ਉਤਪਾਦਨ ਵਿਚ ਉਸ ਦੇ ਤਕਰੀਬਨ 2.5 ਲੱਖ ਰੁਪਏ ਖਰਚਾ ਹੋਏ ਹਨ ਅਤੇ ਉਨ੍ਹਾਂ ਨੂੰ 4.70 ਲੱਖ ਰੁਪਏ ਦਾ ਲਾਭ ਹੋਇਆ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਫਾਇਦੇ ਦੇਖਦੇ ਹੋਏ, ਉਸਨੇ ਸਾਲ 2013 ਵਿਚ 2 ਏਕੜ ਵਿਚ ਨੈੱਟ ਹਾਉਸ ਫਾਰਮਿੰਗ ਸ਼ੁਰੂ ਕੀਤੀ ਅਤੇ ਹੁਣ 10 ਏਕੜ ‘ਤੇ ਨੈੱਟ ਹਾਊਸ ਫਾਰਮਿੰਗ ਕਰ ਰਹੇ ਹਨ। ਉਸਨੇ ਸ਼ੈਡਨੇਟ ਹਾਉਸ ਵਿਚ 25 ਸਤੰਬਰ 2019 ਨੂੰ ਖੀਰੇ ਲਗਾਏ ਸਨ।

FileFile

ਜਿਸ ਵਿਚ ਕਤਾਰ ਤੋਂ ਕਤਾਰ 30 ਸੈਂਟੀਮੀਟਰ ਰੱਖੀ ਗਈ ਸੀ ਅਤੇ ਪੌਦੇ ਤੋਂ ਪੌਦੇ ਦੀ ਦੂਰੀ 45 ਸੈਂਟੀਮੀਟਰ ਰੱਖੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੀ ਬਚਤ ਅਤੇ ਪੌਸ਼ਟਿਕ ਤੱਤਾਂ ਦੀ ਸਹੀ ਵਰਤੋਂ ਲਈ ਡਰਿੱਪ ਪ੍ਰਣਾਲੀ ਨੂੰ ਅਪਣਾਇਆ ਹੈ। ਫ਼ਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸੰਤੁਲਿਤ ਪੌਸ਼ਟਿਕ ਤੱਤਾਂ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ।

FileFile

ਇਸ ਲਈ ਸੁਰਜੀਤ ਸਿੰਘ ਫਸਲ ਵਿੱਚ 19:19:19 ਖਾਦ 3 ਕਿਲੋ, 12:61:00 ਖਾਦ 3 ਕਿਲੋ, 13:00:45 ਖਾਦ 2 ਕਿਲੋ, ਕੈਲਸੀਅਮ ਨਾਈਟ੍ਰੇਟ. 4 ਕਿਲੋ, ਮੈਗਨੀਸ਼ੀਅਮ ਸਲਫੇਟ 3 ਕਿਲੋ, 00:00:50 ਖਾਦ 3 ਕਿਲੋ, ਹਫ਼ਤੇ ਵਿਚ 1 ਵਾਰ ਪਾਉਣਦੇ ਹਨ। ਫਸਲ ਵਿਚ ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਪਾਣੀ ਦਿੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement