
ਝਾਰਖੰਡ ਵਿਚ ਸਿੰਚਾਈ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਇਥੇ ਖੇਤੀ ਉਤਪਾਦਨ ਵੀ ਵਧ ਸਕਦਾ ਹੈ।
ਰਾਂਚੀ, ( ਭਾਸ਼ਾ ) : ਦੋ ਵਾਰ ਖੇਤੀਬਾੜੀ ਲਈ ਸਨਮਾਨ ਹਾਸਲ ਕਰ ਚੁੱਕੇ ਝਾਰਖੰਡ ਨੇ ਪਸ਼ੂਪਾਲਨ, ਡੇਅਰੀ, ਮੱਛੀ-ਪਾਲਨ, ਫਲਾਂ ਅਤੇ ਸਬਜ਼ੀਆਂ ਉਤਪਾਦਨ ਸਮੇਤ ਹੋਰਨਾਂ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਇਥੇ ਦੇ ਕਿਸਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਮੰਚਾਂ ਤੇ ਵੀ ਸਨਮਾਨ ਦਿਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਜਿਸ ਨਾਲ ਖੇਤੀ ਦੇ ਹਾਲਾਤ ਤੇਜੀ ਨਾਲ ਬਦਲ ਰਹੇ ਹਨ। ਝੋਨਾ, ਮੱਛੀ, ਦਾਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿਚ ਝਾਰਖੰਡ ਅਗਾਂਗਵਧੂ ਰਾਜਾਂ ਦੀ ਜਮਾਤ ਵਿਚ ਦਾਖਲ ਹੋ ਰਿਹਾ ਹੈ।
High Quality Pulses in Ranchi
ਝਾਰਖੰਡ ਦੀ ਜ਼ਮੀਨ ਦਾਲਾਂ ਲਈ ਬੁਹਤ ਲਾਹੇਵੰਦ ਹੈ। ਇਥੇ ਦਾਲਾਂ ਦੀ ਪੈਦਾਵਾਰ ਰਾਸ਼ਟਰੀ ਔਸਤ ਨਾਲੋਂ ਕਿਤੇ ਵਧ ਹੈ। ਰਬੀ ਦੇ ਮੌਸਮ ਵਿਚ ਸਿੰਚਾਈ ਦੇ ਉਚਿਤ ਪ੍ਰਬੰਧਾਂ ਨਾਲ ਇਥੇ ਦਾਲਾਂ ਅਤੇ ਤੇਲ ਦੇ ਬੀਜ਼ਾਂ ਦੀ ਬਹੁਤ ਸੰਭਾਵਨਾ ਹੈ। ਝਾਰਖੰਡ ਵਿਚ ਦੁੱਧ ਅਤੇ ਮੀਟ ਉਤਪਾਦਨ ਦੀ ਵੀ ਸੰਭਾਵਨਾ ਵਧ ਹੈ। ਹਾਲਾਂਕਿ ਝਾਰਖੰਡ ਖੇਤੀ ਅਤੇ ਉਸ ਨਾਲ ਜੁੜੇ ਹੋਏ ਉਤਪਾਦਾਂ ਦੇ ਮਾਮਲੇ ਵਿਚ ਕੌਮੀ ਸੂਚੀ-ਪੱਤਰ ਵਿਚ ਹੋਰਾਂ ਦੇ ਮੁਕਾਬਲੇ ਪਿੱਛੇ ਹੈ। ਇਸ ਕਾਰਨ ਇਥੇ ਇਸ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਵਧ ਹਨ।
Types of Irrigation
ਝਾਰਖੰਡ ਵਿਚ ਸਿੰਚਾਈ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਇਥੇ ਖੇਤੀ ਉਤਪਾਦਨ ਵੀ ਵਧ ਸਕਦਾ ਹੈ। ਰਾਸ਼ਟਰੀ ਸੈਂਪਲ ਸਰਵੇ 2013 ਦੀ ਰੀਪੋਰਟ ਮੁਤਾਬਕ ਝਾਰਖੰਡ ਵਿਖੇ ਸਭ ਤੋਂ ਘੱਟ ਆਮਦਨੀ ਖੇਤੀ ਅਤੇ ਪਸ਼ੂਪਾਲਨ ਨਾਲ ਜੁੜੇ ਲੋਕਾਂ ਦੀ ਹੈ। ਇਥੇ ਕਿਸਾਨਾਂ ਦੀ ਮਹੀਨਾਵਾਰੀ ਆਮਦਨ 1451 ਰੁਪਏ ਹੈ ਜਦਕਿ ਪਸ਼ੂਪਾਲਨ ਨਾਲ ਜੁੜੇ ਲੋਕਾਂ ਦੀ 1193 ਰੁਪਏ।
Global Food Summit
ਜਦਕਿ ਮਜ਼ਦੂਰੀ ਕਰਨ ਵਾਲਿਆਂ ਨੂੰ ਮਹੀਨੇ ਵਿਚ 1839 ਰੁਪਏ ਤੱਕ ਦੀ ਆਮਦਨੀ ਹੁੰਦੀ ਹੈ। ਗਲੋਬਲ ਫੂਡ ਸਮਿਟ ਨਾਲ ਜਿਥੇ ਕਿਸਾਨਾਂ ਨੂੰ ਹੋਰਨਾਂ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦਾ ਮੌਕਾ ਮਿਲੇਗਾ ਉਥੇ ਹੀ ਖੇਤੀਬਾੜੀ ਵਿਚ ਨਵੀਆਂ ਰਾਂਹਾ ਮਿਲਣਗਆਂ। ਝਾਰਖੰਡ ਵਿਚ ਆਉਣ ਵਾਲੇ ਕੁਝ ਸਾਲਾਂ ਚ ਇਸ ਆਯੋਜਨ ਦਾ ਅਸਰ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦਾ ਹੈ।