ਇਸ ਕਿਸਾਨ ਨੇ ਬੁਲੇਟ ਮੋਟਰਸਾਇਕਲ ਤੋਂ ਬਣਾ ਦਿੱਤਾ ਟਰੈਕਟਰ, ਦੇਖੋ ਨਵਾਂ ਜੁਗਾੜ
Published : Jan 31, 2020, 4:07 pm IST
Updated : Jan 31, 2020, 4:13 pm IST
SHARE ARTICLE
Kissan
Kissan

ਹੁਣ ਤੱਕ ਤੁਸੀਂ ਬੁਲੇਟ ਨੂੰ ਸਿਰਫ ਸੜਕਾਂ ਉੱਪਰ ਦੁੱਗ-ਦੁੱਗ ਕਰਦੇ ਹੋਏ ਦੇਖਿਆ...

ਨਵੀਂ ਦਿੱਲੀ: ਹੁਣ ਤੱਕ ਤੁਸੀਂ ਬੁਲੇਟ ਨੂੰ ਸਿਰਫ ਸੜਕਾਂ ਉੱਪਰ ਦੁੱਗ-ਦੁੱਗ ਕਰਦੇ ਹੋਏ ਦੇਖਿਆ ਹੋਵੇਗਾ ਪਰ ਇੱਕ ਬੁਲੇਟ ਅਜਿਹਾ ਹੈ ਜੋ ਖੇਤਾਂ ਵਿਚ ਕਮਾਲ ਕਰ ਰਿਹਾ ਹੈ। ਗੁਜਰਾਤ ਦੇ ਇੱਕ ਛੋਟੇ ਜਿਹੇ ਕਿਸਾਨ ਨੇ ਬੁਲੇਟ ਨੂੰ ਹੁਣ ਖੇਤਾਂ ਦਾ ਰਾਜਾ ਬਣਾ ਦਿੱਤਾ ਹੈ, ਜੋ ਖੇਤਾਂ ਦਾ ਲਗਪਗ ਹਰ ਕੰਮ ਕਰ ਰਿਹਾ ਹੈ। ਬਹੁਤ ਘੱਟ ਪੜ੍ਹੇ-ਲਿਖੇ ਇਸ ਕਿਸਾਨ ਮਨਸੁਖਭਾਈ ਜਗਾਨੀ ਦੇ ਇਸ ਕਾਰਨਾਮੇ ਦੀਆਂ ਅਮਰੀਕਾ ਤੱਕ ਗੱਲਾਂ ਹੁੰਦੀਆਂ ਹਨ ਅਤੇ ਉਹਨਾਂ ਨੇ ਬੁਲੇਟ ਸਾਂਟੀ ਦੇ ਨਾਮ ਉਨ੍ਹਾਂ ਉਸਨੂੰ ਪੇਟੈਂਟ ਦਿੱਤਾ ਹੈ।

MotercycleMotercycle

ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਮੋਟਾ ਦੇਵਾਲਿਆ ਪਿੰਡ ਵਿਚ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਮਨਸੁਖਭਾਈ ਜਗਾਨੀ ਬਹੁਤੇ ਪੜ੍ਹੇ-ਲਿਖੇ ਨਹੀਂ ਹਨ। ਉਸਦੇ ਪਿੰਡ ਵਿਚ ਕਿਸਾਨ ਬਹੁਤ ਪ੍ਰੇਸ਼ਾਨੀ ਤੋਂ ਗੁਜਰ ਰਹੇ ਸੀ। ਸਾਰਾ ਪਿੰਡ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ। ਪਾਣੀ ਦੀ ਪ੍ਰੇਸ਼ਾਨੀ ਅਤੇ ਬਲਦਾਂ ਦੀ ਮੌਤ ਨਾਲ ਕਿਸਾਨ ਖੇਤੀ ਛੱਡਣ ਨੂੰ ਮਜਬੂਰ ਸੀ। ਪ੍ਰੇਸ਼ਾਨੀ ਦੀ ਘੜੀ ਵਿਚ ਬਲਦਾਂ ਦੀ ਜਗ੍ਹਾ ‘ਤੇ ਟਰੈਕਟਰ ਖਰੀਦਣ ਦਾ ਤਾਂ ਸਵਾਲ ਹੀ ਨਹੀਂ ਉਠਦਾ ਸੀ।

MotercycleMotercycle

ਇਨ੍ਹਾਂ ਪ੍ਰੇਸ਼ਾਨੀਆਂ ਵਿਚ ਮਨਸੁਖਭਾਈ ਨੇ ਇਲਾਕੇ ਵਿਚ ਅਨੇਕਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੁੱਝ ਅਜਿਹਾ ਬਣਾਉਣ ਬਾਰੇ ਸੋਚਿਆ ਜੋ ਉਨ੍ਹਾਂ ਕਿਸਾਨਾਂ ਦਾ ਸਹਾਰਾ ਬਣ ਸਕੇ। ਤਕਰੀਬਨ 4-5 ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਸਾਲ 1994 ਵਿਚ ਮਨਸੁਖਭਾਈ ਨੇ ਮੋਟਰਸਾਇਕਲ ਨਾਲ ਲੱਗਣ ਵਾਲਾ ਖੇਤੀ ਕਿਸਾਨਾਂ ਦੇ ਲਈ ਉਪਯੋਗੀ ਸੰਦ ਤਿਆਰ ਕੀਤਾ।

MotercycleMotercycle

ਇਹਨਾਂ ਉਪਕਰਨਾਂ ਨੂੰ 325 ਸੀਸੀ ਹਾੱਰਸ ਪਾਵਰ ਵਾਲੇ ਕਿਸੇ ਵੀ ਮੋਟਰਸਾਇਕਲ ਦੇ ਪਿੱਛਲੇ ਹਿੱਸੇ ਵਿਚ ਪਿੱਛਲੇ ਛੱਕੇ ਦੀ ਥਾਂ ‘ਤੇ ਲਗਾਇਆ ਜਾ ਸਕਦਾ ਹੈ। ਮਨਸੁਖਭਾਈ ਦੇ ਇਸ “ਸੁਪਰ ਹਲ” ਨੂੰ ਉਸ ਇਲਾਕੇ ਵਿਚ ਬੁਲੇਟ ਸਾਂਟੀਕੇ ਨਾਮ ਨਾਲ ਲੋਕ ਜਾਣਦੇ ਹਨ। ਇਸ ਹਲ ਦੇ ਜਰੀਏ ਖੇਤਾਂ ਨਾਲ ਜੁੜੀਆਂ ਅਨੇਕਾਂ ਗਤੀਵਿਧੀਆ ਬਿਜਾਈ, ਅੰਤਰ ਸੰਸਕ੍ਰਿਤੀ, ਕੀਟਨਾਸ਼ਕਾਂ ਜਾਂ ਅਨੇਕਾਂ ਚੀਜ਼ਾਂ ਦੇ ਛਿੜਕਾਅ ਦੇ ਲਈ ਕੀਤਾ ਜਾ ਸਕਦਾ ਹੈ।

MotercycleMotercycle

ਆਪਣੇ ਇਸ ਬੁਲੇਟ ਸਾਂਟੀ ਦੇ ਬਾਰੇ ਦੱਸਦੇ ਹੋਏ ਮਨਸੁਖਭਾਈ ਕਹਿੰਦੇ ਹਨ ਕਿ ਬੁਲੇਟ ਸਾਂਟੀ ਨਾਲ ਕਿਸਾਨਾਂ ਨੂੰ ਜਬਰਸਤ ਫਾਇਦਾ ਹੋਇਆ। ਇਸ ਖੋਜ ਨਾਲ ਕਿਸਾਨਾਂ ਨੂੰ ਉਤਪਾਦਨ ਵਧਾਉਣ ਵਿਚ ਮੱਦਦ ਮਿਲੀ ਕਿਉਂਕਿ ਇਸਦੇ ਬਾਅਦ ਖੇਤ ਵਹਾਉਣ ਦੇ ਲਈ ਮਜਦੂਰਾਂ ਜਾਂ ਬਲਦਾਂ ਦੀ ਚਿੰਤਾ ਤੋਂ ਮੁਕਤ ਹੋ ਗਏ। ਬੁਲੇਟ ਸ਼ਾਂਟੀ ਨੇ ਭਾਰਤ ਅਤੇ ਅਮਰੀਕਾ ਦੋਨਾਂ ਜਗ੍ਹਾ ਉੱਪਰ ਆਪਣੀ ਟੈਕਨੋਲੋਜੀ ਦੇ ਲਈ ਇਨਾਮ ਹਾਸਲ ਕੀਤਾ ਬਾਵਜੂਦ ਉਸਦੇ ਇਸਨੂੰ ਵੱਡੇ ਪੱਧਰ ‘ਤੇ ਵਿਕਸਿਤ ਕਰਨ ਵਿਚ ਕਿਸੇ ਕੰਪਨੀ ਨੇ ਦਿਲਚਸਪੀ ਹੁਣ ਤੱਕ ਨਹੀਂ ਦਿਖਾਈ ਹੈ।

MotercycleMotercycle

ਘੱਟ ਲਾਗਤ ਵਾਲੀ ਸਾਂਟੀ ਖੇਤੀਬਾੜੀ ਕੰਮਾਂ ਦੇ ਲਈ ਬਹੁਤ ਉਪਯੋਗੀ ਉਪਕਰਣ ਹੈ। ਇੱਕ ਏਕੜ ਖੇਤ ਦੀ ਬਿਜਾਈ ਦੋ ਲੀਟਰ ਤੇਲ ਦੇ ਇਸਤੇਮਾਲ ਨਾਲ ਇਸ ਉਪਕਰਣ ਦੇ ਜਰੀਏ ਕੇਵਲ ਅੱਧੇ ਘੰਟੇ ਵਿਚ ਹੋ ਜਾਂਦੀ ਹੈ। ਅਜਿਹੇ ਕਿਸਾਨ ਜੋ ਖੇਤੀਬਾੜੀ ਕੰਮਾਂ ਦੇ ਲਈ ਟਰੈਕਟਰ ਨਹੀਂ ਖਰੀਦ ਸਕਦੇ ਉਹਨਾਂ ਦੇ ਲਈ ਇਸਦੀ ਘੱਟ ਲਾਗਤ ਨੂੰ ਦੇਖਦੇ ਹੋਏ ਬਹੁਤ ਹੀ ਉਪਯੋਗੀ ਸਾਧਨ ਹੈ।

KissanKissan

ਇਸ ਸਾਧਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇੱਕ ਵਾਰ ਇਸਦਾ ਖੇਤੀਬਾੜੀ ਉਪਯੋਗ ਸਮਾਪਤ ਹੋ ਜਾਣ ਤੋਂ ਬਾਅਦ ਇਸਨੂੰ ਆਮ ਮੋਟਰਸਾਇਕਲ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਉਪਯੋਗੀ ਸਾਧਨ ਦੀ ਕੀਮਤ ਹੈ ਕੇਵਲ 38,000 ਰੁਪਏ। ਮਨਸੁਖਭਾਈ ਨੇ ਸਸਤਾ ਛਿੜਕਾਅ ਉਪਕਰਣ ਵੀ ਬਣਾਇਆ ਹੈ। ਜਿਸਨੂੰ ਸਾਇਕਲ ਤੇ ਲਗਾ ਕੇ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਛਿੜਕਾਅ ਉਪਕਰਣ ਇਸਤੇਮਾਲ ਕਰਨ ਵਿਚ ਆਸਾਨ ਹੈ ਕਿਉਂਕਿ ਇਸਦੀ ਉਚਾਈ ਉੱਪਰ ਨੀਚੇ ਕੀਤੀ ਜਾ ਸਕਦੀ ਹੈ। ਹੋਰ ਛਿੜਕਾਅ ਉਪਕਰਨਾਂ ਦੀ ਤੁਲਣਾ ਵਿਚ ਅਨੇਕਾਂ ਫਸਲਾਂ ਵਿਚ ਉਪਯੋਗ ਦੇ ਦੌਰਾਨ ਕਿਸਾਨਾਂ ਨੂੰ ਇਹ ਜ਼ਿਆਦਾ ਲਾਭ ਦਿੰਦਾ ਹੈ। ਟਰੈਕਟਰ ਤੇ ਲੱਗਣ ਵਾਲੇ ਸਪਰੇਅ ਪੰਪ ਦੀ ਤੁਲਣਾ ਵਿਚ ਇਹ ਸਪ੍ਰੇਅਰ ਇਸਤੇਮਾਲ ਹੋਣ ਵਿਚ ਬਹੁਤ ਘੱਟ ਜਗ੍ਹਾ ਘੇਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement