PAU ਨੇ ਖੇਤੀ ਸੰਬੰਧੀ ਦਿੱਤੀ ਆਨਲਾਈਨ ਸਿਖਲਾਈ, ਨਵਾਂ ਖੇਤੀਬਾੜੀ ਕਿੱਤਾ ਸ਼ੁਰੂ ਕਰਨ ਦੇ ਗੁਰ ਦੱਸੇ
Published : Jul 31, 2020, 9:29 am IST
Updated : Jul 31, 2020, 9:34 am IST
SHARE ARTICLE
PAU
PAU

ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਐਗਰੀ-ਬਿਜ਼ਨਸ ਸਟਾਰਟਅਪ“ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ।

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਐਗਰੀ-ਬਿਜ਼ਨਸ ਸਟਾਰਟਅਪ“ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਲਗਭਗ ੨੫ ਸਿਖਿਆਰਥੀਆਂ ਨੇ ਭਾਗ ਲਿਆ।

PAU Ludhiana PAU Ludhiana

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ ਡਾ. ਤੇਜਿੰਦਰ ਸਿੰਘ ਰਿਆੜ ਨੇ ਸਿਖਿਆਰਥੀਆਂ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਿਖਿਆਰਥੀ ਆਪਣੇ ਕਿੱਤੇ ਨੂੰ ਕਿਵੇਂ ਉਚਾਈਆਂ ਤੇ ਲੈ ਜਾ ਸਕਦੇ ਹਨ । ਉਹਨਾਂ ਨੇ ਨਵਾਂ ਖੇਤੀਬਾੜੀ ਕਿੱਤਾ ਸ਼ੁਰੂ ਕਰਕੇ ਆਪਣੀ ਆਮਦਨੀ ਵਿਚ ਵਾਧਾ ਕਰਨ ਦੇ ਗੁਰ ਵੀ ਦੱਸੇ ।

PAUPAU

ਇਸ ਮੌਕੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਐਗਰੀ-ਬਿਜ਼ਨਸ ਸਟਾਰਟਅਪ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਇੰਜ. ਕਰਨਵੀਰ ਗਿੱਲ, ਬਿਜ਼ਨਸ ਮੈਨੇਜਰ (ਪਾਬੀ ਪ੍ਰੋਜੈਕਟ) ਨੇ ਐਗਰੀ ਸਟਾਰਟਅਪ ਲਈ ਪੰਜਾਬ ਐਗਰੀ-ਬਿਜ਼ਨਸ ਇੰਕੂਬੇਸ਼ਨ ਸੈਂਟਰ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

PAU Ludhiana PAU Ludhiana

ਸ਼੍ਰੀ ਰਾਹੁਲ ਗੁਪਤਾ, ਅਸਿਸਟੈਂਟ ਮੈਨੇਜਰ (ਪਾਬੀ ਪ੍ਰੋਜੈਕਟ) ਅਤੇ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ, ਬਿਜ਼ਨਸ ਐਗਜੀਕੀਊਟਿਵ (ਪਾਬੀ ਪ੍ਰੋਜੈਕਟ) ਨੇ ਐਗਰੀ-ਬਿਜ਼ਨਸ ਸਟਾਰਟਅਪ ਕੀ ਹੈ ਇਸ ਵਿਸ਼ੇ ਤੇ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ‘ਤੇ ਪਾਬੀ ਪ੍ਰੋਗਰਾਮ ਦੇ ਸਫ਼ਲ ਉੱਦਮੀਆਂ ਨੇ ਜਿਵੇਂ ਸ਼੍ਰੀ ਜਗਤਾਰ ਸਿੰਘ ਬੀ-ਟ੍ਰੀਟ ਨੈਚੁਰਲ ਪ੍ਰਾਈਵੇਟ ਲਿਮੀਟਡ, ਸ਼੍ਰੀ ਗੁਰਸੇਵਕ ਸਿੰਘ ਮਾਸਟਰਬ੍ਰੇਨ ਐਗਰੋ ਇੰਡਸਟਰੀ ਪ੍ਰਾਈਵੇਟ ਲਿਮੀਟਡ, ਸ਼੍ਰੀ ਪੰਕਜ ਕੁਮਾਰ ਨੇਸੈਂਟ ਐਗਰੀਮੈਕ ਅਤੇ ਸ਼੍ਰੀ ਨਰਪਿੰਦਰ ਸਿੰਘ ਧਾਲੀਵਾਲ, ਧਾਲੀਵਾਲ ਮਧੂ-ਮੱਖੀ ਫਾਰਮ ਪ੍ਰਾਈਵੇਟ ਲਿਮੀਟਡ ਨੇ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ਆਪਣੇ ਸਫ਼ਲ ਉੱਦਮੀ ਬਨਣ ਦੇ ਸਫਰ, ਔਕੜਾਂ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਸਿਖਿਆਰਥੀਆਂ ਨੂੰ ਐਗਰੀ-ਬਿਜ਼ਨਸ ਸਟਾਰਟਅਪ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕੀਤਾ।

FARMERFarmer

ਅੰਤ ਵਿਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿਚ ਅਪਨਾਉਣ ਦੀ ਸਲਾਹ ਦਿੱਤੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement