ਮਨੁੱਖੀ ਹੌਸਲੇ ਦੀ ਦਾਸਤਾਨ ਸਰਦਾਰ ਕਰਨੈਲ ਸਿੰਘ
Published : Feb 1, 2020, 3:24 pm IST
Updated : Feb 1, 2020, 4:29 pm IST
SHARE ARTICLE
photo
photo

ਇਨਸਾਨ ਰੱਬ ਦੀ ਬਣਾਈ ਇਕ ਅਜਿਹੀ ਅਦੁੱਤੀ ਰੂਹ ਹੈ ਜੋ ਆਪਣੀ ਸਰੀਰਕ ਕਮਜ਼ੋਰੀ ਦੀ ਪ੍ਰਵਾਹ ਕੀਤੇ ਬਿਨਾਂ ਵੀ ਆਪਣੇ ਆਪ ਨੂੰ ਕਾਇਮ ਰੱਖਣ ਦੇ ਯੋਗ ਬਣਾ ਲੈਂਦੀ ਹੈ।

ਜੰਲਧਰ/ ਹੁਸ਼ਿਅਰਪੁਰ: ਇਨਸਾਨ ਰੱਬ ਦੀ ਬਣਾਈ ਇਕ ਅਜਿਹੀ ਅਦੁੱਤੀ ਰੂਹ ਹੈ ਜੋ ਆਪਣੀ ਸਰੀਰਕ ਕਮਜ਼ੋਰੀ ਦੀ ਪ੍ਰਵਾਹ ਕੀਤੇ ਬਿਨਾਂ ਵੀ ਆਪਣੇ ਆਪ ਨੂੰ ਕਾਇਮ ਰੱਖਣ ਦੇ ਯੋਗ ਬਣਾ ਲੈਂਦੀ ਹੈ।ਪਰ ਰੱਬ ਅਜਿਹੇ ਹੌਸਲੇ ਹਰ ਇਕ ਨੂੰ ਨਹੀਂ ਬਖ਼ਸ਼ਦਾ ਜਿਨ੍ਹਾਂ ਨੂੰ ਅਜਿਹਾ ਹੌਸਲਾਂ ਮਿਲਿਆ ਹੁੰਦਾ ਹੈ ਉਹ ਅਜਿਹੇ ਕਾਰਨਾਮੇਂ ਵੀ ਕਰ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸਧਾਰਨ ਮਨੁੱਖ ਵੀ ਉਨ੍ਹਾਂ ਦੀ ਰਾਹ ਤੇ ਚਲ ਕੇ ਖੁਸ਼ੀ ਮਹਿਸੂਸ ਕਰਦਾ ਹੈ।

PhotoPhoto

ਅਜਿਹਾ ਹੀ ਵੇਖਣ ਨੂੰ ਮਿਲਿਆ ਹੈ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਕਿਸਾਨ ਕਰਨੈਲ ਸਿੰਘ (੪੧) ਦੇ ਜੀਵਨ ਨਾਲ ਜਿਸ ਨਾਲ ਇਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਨੇ ਉਸ ਨੂੰ ਸਰੀਰਕ ਰੂਪ 'ਚ ਕਮਜ਼ੋਰ ਕਰ ਦਿੱਤਾ।ਮੰਦਭਾਗੇ ਕਾਰਣ aੋਹ ਵਿਅਕਤੀ ਲਕਵੇ ਦਾ ਸ਼ਿਕਾਰ ਹੋ ਗਿਆ।

PhotoPhoto

ਤਕਰੀਬਨ ਇਕ ਸਾਲ ਉਹ ਆਪਣੇਂ ਖੇਤਾਂ ਤੋਂ ਦੂਰ ਰਿਹਾ ਪਰ ਆਪਣੀ ਕਿਰਤ ਦਾ ਮੋਹ ਜਾਇਦਾ ਸਮਾਂ ਉਸ ਨੂੰ ਮੰਜੇ ਤੇ ਨਾ ਪਾ  ਸਕਿਆ ਤੇ ਉਸ ਨੇ ਮੁੜ ਦੁਬਾਰਾ ਆਪਣੇ ਆਪ ਨੂੰ ਤਿਆਰ ਕੀਤਾ ਤੇ ਇਸ ਤੋਂ ਇਲਾਵਾ ਜੈਵਿਕ ਖੇਤੀ ਦੇ ਪਿਆਰ ਨੇ ਉਸ ਨੂੰ ਮੁੜ ਖੇਤ ਆਉਣ ਤੇ ਮਜ਼ਬੂਰ ਕਰ ਦਿੱਤਾ। ਅਜਿਹੇ ਹੌਸਲੇ ਦੇ ਲਈ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਵਿਧਾਨ ਸਭਾ ਸਪਿਕਰ ਰਾਣਾ ਕੇ.ਪੀ. ਸਿੰਘ ਵੱਲੋ ਇਸ ਹੌਸਲੇ ਨੂੰਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

PhotoPhoto

ਸਰੀਰਕ ਬਿਮਾਰੀ ਦੇ ਬਾਵਜੂਦ ਵੀ ਕਰਨੈਲ ਸਿੰਘ ਦੁਆਰਾ ਖੇਤੀ ਕਰਨ ਦਾ ਢੰਗ
ਕਰਨੈਲ ਸਿੰਘ ੩ ਏਕੜ ਦੀ ਜ਼ਮੀਨ ਵਿਚ ਆਰਗੇਨਿਕ ਖੇਤੀ ਕਰਦਾ ਹੈ ।ਜਿਸ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆ ਦੀ ਪੈਦਾਵਾਰ ਕੀਤੀ ਜਾਂਦੀ ਹੈ।ਕਰਨੈਲ ਸਿੰਘ ਆਪਣੇ ਸਰੀਰ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਉਹ ਸਮੇਂ ਸਿਰ ਫਿਜ਼ੀਓਥੈਰੇਪੀ ਲੈ ਕੇ ਉਸ ਤੋਂ ਬਾਅਦ ਆਪਣੇ ਟ੍ਰਾਈਸਾਈਕਲ 'ਤੇ ਅਪਣੇ ਖੇਤਾਂ 'ਚ ਜਾਂਦੇ ਹਨ।

PhotoPhoto

ਬੇਸ਼ਕ ਜ਼ਿੰਦਗੀ ਨੂੰ ਮੁੜ ਪਹਿਲੇ ਰਾਹ ਤੇ ਲੈ ਕੇ ਜਾਣਾ ਔਖਾਂ ਹੈ ਤੇ ਇਸ ਤੋਂ ਵੀ ਔਖਾ ਹੈ ਆਰਗੇਨਿਕ ਖੇਤੀ ਕਰਨੀ। ਪਰ ਕਰਨੈਲ ਸਿੰਘ ਨੇ ਇਸ ਔਖੇ ਸ਼ਬਦ ਨੂੰ ਹੀ ਆਪਣੀ ਜ਼ਿੰਦਗੀ ਵਿਚ ਸੌਖਾ ਕਰ ਕੇ ਲਿਆ ਹੈ ਤੇ ਸਰੀਰਕ ਤੌਰ ਤੇ ਤੰਦਰਸਤੁ ਮਨੁੱਖ ਨੂੰ ਇਕ ਸਬਕ ਵੀ ਦਿੱਤਾ ਹੈ।

PhotoPhoto

ਜੈਵਿਕ ਖੇਤੀ ਕਰਨ ਦੀ ਰੁਚੀ ਦਾ ਪੈਦਾ ਹੋਣਾ
ਜ਼ਿੰਦਗੀ ਦਾ ਇਕ ਅਸਲ ਸੱਚ ਇਹ ਹੈ ਕਿ ਜਦੋਂ ਵੀ ਮਨੁੱਖੀ ਜੀਵਨ ਵਿਚ ਕੋਈ ਅਜਿਹੀ ਮੰਦਭਾਗੀ ਘਟਨਾਂ ਵਾਪਰਦੀ ਹੈ  ਜਿਸ ਨਾਲ ਆਉਣ ਵਾਲੌ ਜ਼ਿੰਦਗੀ ਨੂੰ ਸਬਕ ਦੇ ਦਿੰਦੀ ਹੈ ਜਾ ਫਿਰ ਉਸ ਸਬਕ ਨਾਲ ਉਹ ਜ਼ਿੰਦਗੀ ਨੂੰ ਬਦਲ ਲੈਂਦਾ ਹੈ।ਕਰਨੈਲ ਸਿੰਘ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ ਉਹ ਘਰੋਂ ੧੧ ਵਜੇ ਜਾ ਕੇ ਸ਼ਾਮ ਨੂੰ ੬ ਵਜੇ ਘਰ ਆਉਂਦਾ ਸੀ

PhotoPhoto

ਉਸ ਸਮੇਂ ਖੇਤੀ ਵਿਚ ਰਸਾਇਣ ਖਾਦ ਦੀ ਵਰਤੋਂ ਕਰਦਾ ਸੀ। ਪਰ ਜਿਸ ਸਮੇਂ ਕਰਨੈਲ ਸਿੰਘ ਦੀ ਭਾਬੀ ਨੂੰ ਕੈਂਸਰ ਦੀ ਬਿਮਾਰੀ ਹੋਈ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਜੈਵਿਕ ਖੇਤੀ ਵੱਲ ਰੁੱਖ ਕੀਤਾ। ਅੱਖੀ ਦਰਦ ਭਰੀ ਮੌਤ ਵੇਖਣ ਤੋ ਬਾਅਦ ਉਨ੍ਹਾਂ ਨੇ ਜੈਵੀਕ ਖੇਤੀ ਵੱਲ ਰੁਚੀ ਵਧਾਈ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਹੈ ਕਿ ਇਕ ਦਿਨ ਉਹ ਬਿਲਕੁਲ ਠੀਕ ਹੋ ਜਾਵੇਗਾ ਤੇ ਆਪਣੇ ਪਰਿਵਾਰ ਦਾ ਹੋਰ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement