
ਖੱਬੇ ਪੈਰ ਦੇ ਅੰਗੂਠੇ 'ਤੇ ਚੋਣ ਨਿਸ਼ਾਨ ਲਗਵਾ ਕੇ ਈਵੀਐਮ 'ਤੇ ਵੋਟ ਪਾਈ
ਤੇਲੰਗਾਨਾ : ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚੋਣਾਂ 'ਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਲਈ ਹਰ ਵਾਰ ਕੁਝ ਅਜਿਹੇ ਲੋਕ ਸਾਹਮਣੇ ਆਉਂਦੇ ਹਨ, ਜੋ ਨਾ ਸਿਰਫ਼ ਸਾਨੂੰ ਪ੍ਰੇਰਣਾ ਦਿੰਦੇ ਹਨ, ਸਗੋਂ ਉਨ੍ਹਾਂ 'ਤੇ ਸਾਨੂੰ ਮਾਣ ਵੀ ਹੁੰਦਾ ਹੈ। ਇਸ ਵਾਰ ਪਹਿਲੇ ਗੇੜ ਦੀਆਂ ਚੋਣਾਂ 'ਚ ਵੀ ਅਜਿਹੇ ਕੁਝ ਲੋਕਾਂ ਨੇ ਵੋਟਾਂ 'ਚ ਹਿੱਸਾ ਲੈ ਕੇ ਸਾਨੂੰ ਲੋਕਤੰਤਰ 'ਚ ਵੋਟ ਦੀ ਮਹੱਤਤਾ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ 25 ਸਾਲਾ ਜਾਕਿਰ ਪਾਸ਼ਾ ਦੀ।
Zakir Pasha vote using his foot
ਜਾਕਿਰ ਪਾਸ਼ਾ ਦੇ ਦੋਵੇਂ ਹੱਥ ਨਹੀਂ ਹਨ। 11 ਅਪ੍ਰੈਲ ਨੂੰ ਤੇਲੰਗਾਨਾ ਦੇ ਆਦਿਲਾਬਾਦ 'ਚ ਵੋਟਿੰਗ ਕੇਂਦਰ ਅੰਦਰ ਪੁੱਜਾ ਜਾਕਿਰ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ। ਵੋਟਿੰਗ ਕੇਂਦਰ ਅੰਦਰ ਪੁੱਜੇ ਜਾਕਿਰ ਪਾਸ਼ਾ ਨੂੰ ਜਿਸ ਨੇ ਵੀ ਪੈਰ ਨਾਲ ਵੋਟ ਦਿੰਦਿਆਂ ਵੇਖਿਆ, ਉਹ ਉਸ ਦੀ ਸ਼ਲਾਘਾ ਕੀਤੇ ਬਗੈਰ ਨਾ ਰਿਹਾ। ਇੰਨਾ ਹੀ ਨਹੀਂ ਉਸ ਦੀ ਇਹ ਤਸਵੀਰ ਜਦੋਂ ਵਾਇਰਲ ਹੋਏ ਤਾਂ ਵੇਖਦੇ ਹੀ ਵੇਖਦੇ ਜਾਕਿਰ ਹੀਰੋ ਬਣ ਗਿਆ। ਸੋਸ਼ਲ ਮੀਡੀਆ 'ਤੇ ਲੋਕ ਉਸ ਦੇ ਜੋਸ਼ ਨੂੰ ਸਲਾਮ ਕਰ ਰਹੇ ਹਨ।
Zakir Pasha vote using his foot
ਪਾਸ਼ਾ ਜਦੋਂ ਵੋਟਿੰਗ ਕੇਂਦਰ ਅੰਦਰ ਪੁੱਜਾ ਤਾਂ ਵੋਟਿੰਗ ਅਧਿਕਾਰੀ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। ਬਗੈਰ ਕਿਸੇ ਦੀ ਮਦਦ ਉਸ ਦੇ ਸੱਜੇ ਪੈਰ ਨਾਲ ਪੈਨ ਫੜ ਕੇ ਦਸਤਖ਼ਤ ਆਦਿ ਕੀਤੇ। ਫਿਰ ਖੱਬੇ ਪੈਰ ਦੇ ਅੰਗੂਠੇ 'ਤੇ ਚੋਣ ਨਿਸ਼ਾਨ ਲਗਵਾ ਕੇ ਈਵੀਐਮ 'ਤੇ ਵੋਟ ਵੀ ਪਾਈ।
@TNelectionsCEO @Tanjoreelection @ElectionTvmalai@VelloreElection proud of such people ,who wants their country to be ruled by Democratic manner.
— VETRI MARAN (@Ruffian62901958) 12 April 2019
Someone still complaints all politicians are bad _so I'm not voting. They are the real sick people pic.twitter.com/8khb0Qxno3