ਗਾਂ ਦੇ ਦੁੱਧ ਨਾਲੋਂ ਸਿਹਤ ਲਈ ਜ਼ਿਆਦਾ ਵਧੀਆ ਹੈ ਮੱਝ ਦਾ ਦੁੱਧ, ਜਾਣੋ ਕਿਵੇਂ
Published : Apr 2, 2019, 2:12 pm IST
Updated : Apr 2, 2019, 2:12 pm IST
SHARE ARTICLE
Buffalo and Cow Milk
Buffalo and Cow Milk

ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ...

ਚੰਡੀਗੜ੍ਹ : ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਸਿਹਤ ਲਈ ਕਿਹੜਾ ਦੁੱਧ ਜ਼ਿਆਦਾ ਫ਼ਾਇਦੇਮੰਦ ਹੈ ਅਤੇ ਬੱਚਿਆਂ ਨੂੰ ਕਿਹੜਾ ਦੁੱਧ ਪਿਆਈਏ। ਮੱਝ ਦਾ ਦੁੱਧ ਮੋਟਾ ਅਤੇ ਮਲਾਈਦਾਰ ਹੋਣ ਦੇ ਕਾਰਨ ਇਸ ਦਾ ਪ੍ਰਯੋਗ ਦਹੀ, ਪਨੀਰ, ਖੋਆ ਅਤੇ ਦੇਸੀ ਘਿਓ ਵਰਗੀਆਂ ਚੀਜ਼ਾਂ ਨੂੰ ਬਣਾਉਣ ਵਿਚ ਕੀਤਾ ਜਾਂਦਾ ਹੈ। ਇਸ ਲਈ ਇਸ ਵਿਚ ਕਿਹੜਾ ਦੁੱਧ ਤੁਹਾਨੂੰ ਚਾਹੀਦਾ ਹੈ ਇਹ ਤੁਹਾਡੀ ਸਿਹਤ ਦੀਆਂ ਨਿੱਜੀ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ। ਪੋਸ਼ਕ ਤੱਤਾਂ ਦੇ ਮਾਮਲਿਆਂ ਵਿਚ ਮੱਝ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਚੰਗਾ ਹੈ।

MilkingMilking

ਇਸ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜਿਹੜਾ ਹੱਡੀਆਂ ਅਤੇ ਦੰਦਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੱਝ ਦਾ ਦੁੱਧ ਆਸਟਿਯੋਪੇਰੋਸਿਸ ਤੋਂ ਬਚਾਉਂਦਾ ਹੈ। ਇਹ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਮਿਨਰਲ ਦਾ ਚੰਗਾ ਸ੍ਰੋਤ ਹੈ। ਪੋਟਾਸ਼ੀਅਮ ਕੋਲੇਸਟ੍ਰਾਲ ਦਾ ਕੰਮ ਕਰਦਾ ਹੈ। ਅਤੇ ਪਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਹ ਆਇਰਨ ਦਾ ਵੀ ਚੰਗਾ ਸ਼੍ਰੋਤ ਹੈ। ਕੋਲੇਸਟ੍ਰਾਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਨਾ ਪੀਓ। ਇਸ ਵਿਚ ਸੈਚੁਰੇਟੇਡ ਫੈਟ ਕੋਲੇਸਟ੍ਰਾਲ ਲੈਵਲ ਨੂੰ ਵਧਾ ਸਕਦਾ ਹੈ। ਜ਼ਿਆਦਾ ਕੋਲੇਸਟ੍ਰਾਲ ਨਾਲ ਹਾਰਟ ਅਟੈਕ, ਹਾਈਪਰਟੇਂਸ਼ਨ ਅਤੇ ਸਟ੍ਰੋਕ ਵੀ ਹੋ ਸਕਦਾ ਹੈ।

CowBuffalo Milk

ਉੱਥੇ ਹੀ ਮੱਝ ਦੇ ਦੁੱਧ ਵਿਚ ਕੋਲੇਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਦਿਲ ਦੀ ਬਿਮਾਰੀ ਅਤੇ ਡਾਇਬਟੀਜ਼ ਦੇ ਸ਼ਿਕਾਰ ਲੋਕਾਂ ਦੇ ਲਈ ਮੱਝ ਦਾ ਦੁੱਧ ਬਿਹਤਰ ਹੈ। ਉਂਝ ਗਾਂ ਦੇ ਦੁੱਧ ਵਿਚ ਪ੍ਰੋਟੀਨ ਜ਼ਿਆਦਾ ਹੇਣ ਦੀ ਵਜ੍ਹਾ ਤੋਂ ਇਹ ਬੁੱਢੇ ਲੋਕਾਂ ਲਈ ਫ਼ਾਇਦੇਮੰਦ ਹੁੰਦਾ ਹੈ ਜਿਹੜਾ ਉਨ੍ਹਾਂ ਨੂੰ ਹੱਡੀਆਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਦੂਜੀ ਤਰ੍ਹਾਂ ਗਾਂ ਦੇ ਇਕ ਕੱਪ ਦੁੱਧ ਤੋਂ ਤੁਹਾਨੂੰ 8 ਗ੍ਰਾਮ ਪ੍ਰੋਟੀਨ ਮਿਲਦਾ ਹੈ। ਜੇਕਰ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਠੀਕ ਨਹੀਂ ਹੈ। ਮੱਝ ਦੇ ਇਕ ਕੱਪ ਵਿਚ ਦੁੱਧ ਵਿਚ 2.85.5 ਕੇਲੋਰੀ ਹੁੰਦੀ ਹੈ।

CowCow

ਉਥੇ ਗਾਂ ਦੇ ਇਕ ਕੱਪ ਦੁੱਧ ਵਿਚ ਸਿਰਫ਼ 160 ਕੈਲੋਰੀ। ਮੱਝ ਦੇ ਦੱਥ ਵਿਚ ਗਾਂ ਦੇ ਦੁੱਧ ਦੀ ਤੁਲਨਾ ਦੁੱਗਣਾ ਫ਼ੈਟ ਹੁੰਦਾ ਹੈ। ਇਸ ਲਈ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਪੀਣਾ ਘੱਟ ਕਰ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement