ਜੀਵਾਣੂ ਖਾਦ-ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਕ ਵਰਦਾਨ
Published : Aug 2, 2020, 12:42 pm IST
Updated : Aug 2, 2020, 12:42 pm IST
SHARE ARTICLE
Bacterial fertilizers
Bacterial fertilizers

ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੁਖਮ ਜੀਵ ਹੁੰਦੇ ਹਨ ਜਿੰਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ।

ਚੰਡੀਗੜ੍ਹ: ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੁਖਮ ਜੀਵ ਹੁੰਦੇ ਹਨ ਜਿੰਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ। ਇਹ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਉਪਲੱਬਧ ਕਰਵਾਉਣ ਜਾਂ ਮਿੱਟੀ ਵਿੱਚੋਂ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸੁਖਮ ਜੀਵਾਂ ਦੀ ਕਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ।

Organic FertilizersFertilizers

ਸ਼ਿਫਾਰਸ਼ ਕੀਤੀਆਂ ਜੀਵਾਣੂ ਖਾਦਾਂ:

1.ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਮਟਰ, ਮੂੰਗੀ, ਮਾਂਹ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ ਲਈ ਵਰਤੀ ਜਾਂਦੀ ਹੈ।

2.ਪੀ.ਜੀ.ਪੀ.ਆਰ ਅਤੇ ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਗਰਮ ਰੁੱਤ ਮੂੰਗੀ,ਛੋਲੇ ਅਤੇ ਮਸਰ ਲਈ ਵਰਤੀ ਜਾਂਦੀ ਹੈ।

3.ਕੰਮਸ਼ੋਰਸ਼ੀਅਮ ਜੀਵਾਣੂ ਖਾਦ- ਇਹ ਖਾਦ ਮੱਕੀ,ਕਮਾਦ,ਹਲਦੀ,ਆਲੂ ਅਤੇ ਪਿਆਜ਼ ਲਈ ਵਰਤੀ ਜਾਂਦੀ ਹੈ।

4.ਐਜ਼ੋਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਝੋਨੇ ਲਈ ਵਰਤੀ ਜਾਂਦੀ ਹੈ।

5.ਅਜ਼ੋ-ਐਸ ਜੀਵਾਣੂ ਖਾਦ- ਇਹ ਖਾਦ ਕਣਕ ਲਈ ਵਰਤੀ ਜਾਂਦੀ ਹੈ।

Bacterial fertilizersBacterial fertilizers

ਜੀਵਾਣੂ ਖਾਦ ਵਰਤਣ ਦੇ ਢੰਗ:

ਬੀਜ ਨੂੰ ਲਗਾਉਣਾ(ਮੱਕੀ, ਕਣਕ , ਗਰਮ ਰੁੱਤ ਮੂੰਗੀ, ਮਾਂਹ, ਛੋਲੇ, ਮਸਰ, ਮਟਰ, ਮੂੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ): ਇੱਕ ਏਕੜ ਲਈ ਸਿਫਾਰਸ਼ ਜੀਵਾਣੂ ਖਾਦ ਦੇ ਪੈਕਟ ਨੂੰ ਅੱਧਾ ਲੀਟਰ ਪਾਣੀ ਵਿੱਚ ਘੋਲ ਲਵੋ, ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ ਫਰਸ਼ ਉੱਤੇ ਜਾਂ ਤਰਪਾਲ ਉੱਤੇ ਚੰਗੀ ਤਰ੍ਹਾਂ ਮਿਲਾ ਲਵੋ। ਬੀਜ ਨੂੰ ਛਾਵੇਂ ਸੁੱਕਾ ਕੇ ਜਲਦੀ ਬੀਜ ਦੇਵੋ।

Bacterial fertilizersBacterial fertilizers

ਮਿੱਟੀ ਵਿੱਚ ਲਗਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ): ਫ਼ਸਲ ਬੀਜਣ ਤੋਂ ਪਹਿਲਾਂ ਜੀਵਾਣੂ ਖਾਦ ਨੂੰ ਮਿੱਟੀ ਵਿੱਚ ਮਿਲਾ ਕੇ ਸਿਆੜਾਂ ਵਿੱਚ ਪਾਓ।
ਪਨੀਰੀ ਨੂੰ ਲਗਾਉਣਾ (ਝੋਨਾ): ਇੱਕ ਏਕੜ ਲਈ ਸਿਫਾਰਸ਼ ਜੀਵਾਣੂ ਖਾਦ ਦੇ ਪੈਕਟ ਨੂੰ ਦਸ ਲੀਟਰ ਪਾਣੀ ਵਿੱਚ ਘੋਲ ਲਓ ਅਤੇ ਇੱਕ ਏਕੜ ਦੀ ਪਨੀਰੀ ਨੂੰ 45 ਮਿੰਟ ਲਈ ਘੋਲ ਵਿੱਚ ਰੱਖਣ ਤੋ ਬਾਅਦ ਬੀਜ ਦਿਉ।

Bacterial fertilizersBacterial fertilizers

ਜੀਵਾਣੂ ਖਾਦ ਵਰਤਨ ਸਮੇਂ ਸਾਵਧਾਨੀਆਂ:

• ਫ਼ਸਲ ਅਨੁਸਾਰ ਸਿਫਾਰਸ਼ ਕੀਤੀ ਜੀਵਾਣੂ ਖਾਦ ਹੀ ਵਰਤੋ।

• ਜੀਵਾਣੂ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ‘ਤੇ ਹੀ ਰੱਖੋ ਅਤੇ ਲਗਾਉਣ ਸਮੇਂ ਹੀ ਖੋਲੋ।

• ਜੀਵਾਣੂ ਖਾਦ ਨੁੰ ਮਿਆਦ ਪੁੱਗਣ ਤੋਂ ਪਹਿਲਾਂ ਹੀ ਵਰਤੋਂ।

• ਬੀਜਾਂ ਨੂੰ ਜੀਵਾਣੂ ਖਾਦ ਲਾਉਣ ਤੋਂ ਬਾਅਦ ਧੁੱਪ ਵਿੱਚ ਨਾ ਰੱਖੋ ਅਤੇ ਬਿਜਾਈ ਜਲਦੀ ਕਰ ਦਿਉ।

ਸਿਫਾਰਸ਼ ਕੀਤੀਆਂ ਗਈਆਂ ਜੀਵਾਣੂ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement