PAU ਵਿਚ ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਪ੍ਰਬੰਧਨ ਬਾਰੇ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਜਾਰੀ
Published : Jun 24, 2020, 2:34 pm IST
Updated : Jun 24, 2020, 2:34 pm IST
SHARE ARTICLE
Drip irrigation
Drip irrigation

23 ਜੂਨ ਨੂੰ ਸਮਾਪਤ ਹੋਵੇਗਾ ਸਿਖਲਾਈ ਪ੍ਰੋਗਰਾਮ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਤੇ ਭੂਮੀ ਵਿਗਿਆਨ ਵਿਭਾਗ ਵੱਲੋਂ 'ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਪ੍ਰਬੰਧਨ' ਬਾਰੇ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਆਈ ਸੀ ਏ ਆਰ ਐਨ ਏ ਐੱਚ ਈ ਪੀ ਪ੍ਰੋਗਰਾਮ ਅਧੀਨ ਵਿਕਸਿਤ ਖੇਤੀ ਵਿਗਿਆਨ ਅਤੇ ਤਕਨਾਲੋਜੀ ਕੇਂਦਰ (ਕਾਸਟ) ਵੱਲੋਂ ਕੁਦਰਤੀ ਸਰੋਤ ਪ੍ਰਬੰਧਨ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ ।

Drip irrigationDrip irrigation

ਉਹਨਾਂ ਇਹ ਵੀ ਦੱਸਿਆ ਕਿ ਕਾਸਟ-ਕੁਦਰਤੀ ਸਰੋਤ ਪ੍ਰਬੰਧਨ ਸਕੂਲ ਦਾ ਉਦੇਸ਼ ਪੀ.ਏ.ਯੂ. ਦੇ ਵਿਦਿਆਰਥੀਆਂ ਅਤੇ ਅਮਲੇ ਵਿਚ ਨਵੀਆਂ ਸਿੰਚਾਈ ਤਕਨਾਲੋਜੀਆਂ ਬਾਰੇ ਗਿਆਨ ਅਤੇ ਸਮਰੱਥਾ ਦਾ ਵਿਕਾਸ ਕਰਨਾ ਹੈ । ਇਸ ਸੰਬੰਧ ਵਿਚ ਤੁਪਕਾ ਸਿੰਚਾਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਾਲੀ ਤਕਨਾਲੋਜੀ ਹੈ ਅਤੇ ਇਸ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਵਿਚ ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ । ਇਹ ਸਿਖਲਾਈ ਪ੍ਰੋਗਰਾਮ 23 ਜੂਨ ਨੂੰ ਸਮਾਪਤ ਹੋਵੇਗਾ ।

Drip Irrigation Drip Irrigation

ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਡਾ. ਚੌਧਰੀ ਨੇ ਇਹ ਵੀ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਪੂਰੇ ਦੇਸ਼ ਵਿੱਚੋਂ 850 ਬਿਨੈਕਾਰਾਂ ਨੇ ਅਰਜ਼ੀਆਂ ਭੇਜੀਆਂ ਸਨ ਜਿਨ੍ਹਆਂ ਵਿਚੋਂ 300 ਬਿਨੈਕਾਰਾਂ ਦੀ ਚੋਣ ਕੀਤੀ ਗਈ ਹੈ । ਇਹਨਾਂ ਵਿਚ ਵੱਖ-ਵੱਖ ਸੰਸਥਾਵਾਂ ਦੇ ਅਧਿਆਪਕ, ਖੋਜ ਵਿਗਿਆਨੀ, ਕੇ.ਵੀ.ਕੇ. ਵਿਗਿਆਨੀ, ਉਦਯੋਗ ਅਤੇ ਸਰਕਾਰੀ ਸੰਸਥਾਵਾਂ ਦੇ ਮਾਹਿਰ, ਅਗਾਂਹਵਧੂ ਕਿਸਾਨ ਅਤੇ ਵਿਦਿਆਰਥੀ ਸ਼ਾਮਿਲ ਹਨ ।

Punjab Agricultural UniversityPunjab Agricultural University

ਇਸ ਸਿਖਲਾਈ ਪ੍ਰੋਗਰਾਮ ਵਿਚ ਮਾਹਿਰ ਭਾਸ਼ਣ ਕਰਤਾਵਾਂ ਵਿਚ ਬੀਸਾ ਲੁਧਿਆਣਾ, ਜੈਨ ਇਰੀਗੇਸ਼ਨ ਸਿਸਟਮ ਲਿਮਿਟਡ ਜਲਗਾਓ ਅਤੇ ਪੀ.ਏ.ਯੂ. ਦੇ ਮਾਹਿਰ ਸ਼ਾਮਿਲ ਹਨ । ਸਿਖਿਆਰਥੀਆਂ ਨੂੰ ਜ਼ੂਮ ਐਪ ਉੱਪਰ ਹਰ ਰੋਜ਼ ਸਵੇਰੇ 11 ਤੋਂ 12 ਅਤੇ ਸ਼ਾਮ 4 ਤੋਂ 5 ਵਜੇ ਤੱਕ ਦੋ ਲੈਕਚਰ ਦਿੱਤੇ ਹਨ । ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਤੁਪਕਾ ਸਿੰਚਾਈ, ਖਾਦ ਸਿੰਚਾਈ ਵਿਸ਼ੇਸ਼ ਫ਼ਸਲਾਂ ਲਈ ਵਿਸ਼ੇਸ਼ ਤੁਪਕਾ ਸਿੰਚਾਈ ਤਕਨਾਲੋਜੀ ਅਤੇ ਸੂਖਮ ਸਿੰਚਾਈ ਪ੍ਰਬੰਧਾਂ ਬਾਰੇ ਨਵੀਨ ਅਤੇ ਵਿਕਸਿਤ ਤਕਨੀਕਾਂ ਤੋਂ ਸਿਖਿਆਰਥੀਆਂ ਨੂੰ ਜਾਣੂੰ ਕਰਵਾਉਣਾ ਹੈ ।

Drip IrrigationDrip Irrigation

ਮੁੱਢਲੇ ਸੈਸ਼ਨ ਵਿਚ ਆਈ ਸੀ ਏ ਆਰ-ਕਾਸਟ ਦੇ ਰਾਸ਼ਟਰੀ ਸੰਯੋਜਕ ਡਾ. ਪ੍ਰਭਾਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਤੁਪਕਾ ਸਿੰਚਾਈ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਾਲੀ ਬਿਹਤਰੀਨ ਤਕਨੀਕ ਕਿਹਾ । ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਪ੍ਰੋਜੈਕਟ ਦੇ ਕੰਮਾਂ ਉੱਪਰ ਚਾਨਣਾ ਪਾਇਆ । ਸਹਿ ਮੁੱਖ ਨਿਗਰਾਨ ਡਾ. ਕੇ ਜੀ ਸਿੰਘ ਨੇ ਪੀ.ਏ.ਯੂ. ਵੱਲੋਂ ਸੂਖਮ ਸਿੰਚਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ । ਸਿਖਲਾਈ ਦੇ ਕੁਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਨਵੀਆਂ ਸਿੰਚਾਈ ਤਕਨੀਕਾਂ ਦੀ ਲੋੜ ਉੱਪਰ ਜ਼ੋਰ ਦਿੱਤਾ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement