200 ਫੀਸਦੀ ਤਕ ਝੋਨੇ ਦਾ ਝਾੜ ਵਧਾ ਸਕਦੀ ਹੈ ਇਹ ਪੁਰਾਣੀ ਤਕਨੀਕ 
Published : Feb 4, 2019, 10:25 am IST
Updated : Feb 4, 2019, 10:25 am IST
SHARE ARTICLE
Produce Bumper Rice with old Technology
Produce Bumper Rice with old Technology

ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਵਧੇਰੇ ਝਾੜ ਲਈ ਇਸ ਪਨੀਰੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਪਰ ਹੁਣ ਤੁਸੀਂ ਇਸ ਤਕਨੀਕ ਨਾਲ ਝੋਨੇ ਦਾ ਵੱਧ ਝਾੜ ਪਾ ਸਕਦੇ ਹੋ। ਕਰੀਬ ...

ਚੰਡੀਗੜ੍ਹ: ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਵਧੇਰੇ ਝਾੜ ਲਈ ਇਸ ਪਨੀਰੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਪਰ ਹੁਣ ਤੁਸੀਂ ਇਸ ਤਕਨੀਕ ਨਾਲ ਝੋਨੇ ਦਾ ਵੱਧ ਝਾੜ ਪਾ ਸਕਦੇ ਹੋ। ਕਰੀਬ ਚਾਰ ਦਹਾਕੇ ਪਹਿਲਾਂ ਵਿਕਸਤ ਕੀਤੀ ਤਕਨੀਕ ਨਾਲ ਜਰਮਨੀ ਅਤੇ ਥਾਈਲੈਂਡ ਦੇ ਕਿਸਾਨ ਚੌਲਾਂ ਦੀ ਬੰਪਰ ਪੈਦਾਵਾਰ ਕਰ ਰਹੇ ਹਨ। ਇਸ ਤਕਨੀਕ ਨੂੰ ਕਦੀ ਵਿਗਿਆਨੀਆਂ ਨੇ ਬੇਕਾਰ ਦੱਸ ਕੇ ਖਾਰਜ ਕਰ ਦਿਤਾ ਸੀ ਪਰ ਇਸ ਦੀ ਮਦਦ ਨਾਲ ਚੌਲਾਂ ਦੇ ਉਤਪਾਦਨ ਵਿਚ 200 ਫੀ ਸਦੀ ਤਕ ਵਾਧਾ ਕੀਤਾ ਗਿਆ ਹੈ।

Rice YieldRice Yield

ਇਸ ਤੋਂ ਇਲਾਵਾ ਤਕਨੀਕ ਦੀ ਮਦਦ ਨਾਲ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿਚ ਵੀ ਕਮੀ ਆਈ ਹੈ। ਜਰਮਨ ਅਤੇ ਥਾਈਲੈਂਡ ਸਰਕਾਰ ਤੇ ਕੁਝ ਕਾਰੋਬਾਰੀ ਪਾਇਲਟ ਪ੍ਰੋਜੈਕਟ 'ਬੌਨ ਰੈਟਚਥਾਨੀ' ਵਜੋਂ ਇਸ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਇਸ ਤਕਨੀਕ ਦੀ ਖੋਜ ਫਰਾਂਸ ਦੇ ਜੇਸੁਈਟ ਪ੍ਰੀਸਟ ਹੈਨਰੀ ਨੇ ਕੀਤੀ ਸੀ। 1961 'ਚ ਉਹ ਮੇਡਾਗਾਸਕਰ ਚਲੇ ਗਏ ਤੇ ਉੱਥੋਂ ਦੇ ਕਿਸਾਨਾਂ ਨਾਲ ਮਿਲ ਕੇ ਖੇਤੀ ਦੀ ਉਪਜ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਵੇਖਿਆ ਕਿ ਆਮ ਨਾਲੋਂ ਘੱਟ ਬੀਜ ਤੇ ਜੈਵਿਕ ਖਾਦ ਦਾ ਇਸਤੇਮਾਲ ਕਰਕੇ ਝੋਨੇ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ।

ਇਸ ਤਕਨੀਕ ਤਹਿਤ ਝੋਨੇ ਦੇ ਖੇਤ ਨੂੰ ਹਰ ਵੇਲੇ ਭਰਿਆ ਨਹੀਂ ਰੱਖਿਆ ਜਾਂਦਾ। ਇਸ ਨੂੰ ਸੁੱਕਣ ਲਈ ਵੀ ਰਖਿਆ ਜਾਂਦਾ ਹੈ ਅਤੇ ਪਾਣੀ ਦੀ ਕੁੱਲ ਵਰਤੋਂ ਅੱਧੀ ਕਰ ਦਿਤੀ ਜਾਂਦੀ ਹੈ। ਹੈਨਰੀ ਨੇ ਵੇਖਿਆ ਕਿ ਇੰਨਾ ਕਰਨ ਨਾਲ ਝੋਨੇ ਦੀ ਫਸਲ ਵਿਚ 20 ਤੋਂ 200 ਫੀਸਦੀ ਤਕ ਵਾਧਾ ਹੋਇਆ। ਖੇਤੀ ਦੌਰਾਨ ਬੂਟਿਆਂ ਨੂੰ ਜ਼ਿਆਦਾ ਆਕਸੀਜਨ ਮਿਲੀ।

ਇਸ ਤਕਨੀਕ ਨੂੰ 'ਦ ਸਿਸਟਮ ਆਫ ਰਾਈਸ ਇਨਟੈਂਸੀਫਿਕੇਸ਼ਨ' ਦਾ ਨਾਂ ਦਿਤਾ ਗਿਆ। ਸਾਲ 2000 ਵਿਚ ਇਸ ਤਕਨੀਕ ਨੂੰ ਜਨਤਕ ਕੀਤਾ ਗਿਆ ਸੀ ਪਰ ਕੁਝ ਖੇਤੀ ਮਾਹਰਾਂ ਨੇ ਇਸ ਨੂੰ ਬੇਕਾਰ ਦੱਸਿਆ ਸੀ। ਇਸ ਤੋਂ ਬਾਅਦ ਇਸ ਤਕਨੀਕ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਜਲਵਾਯੂ ਵਿਚ ਵਿਕਸਤ ਕੀਤਾ ਗਿਆ। ਇਸ ਤੋਂ ਬਾਅਦ ਹੁਣ ਤਕ 61 ਦੇਸ਼ਾਂ ਦੇ ਦੋ ਕਰੋੜ ਤੋਂ ਵੱਧ ਕਿਸਾਨ ਇਸ ਤਕਨੀਕ ਤੋਂ ਫਾਇਦਾ ਚੁੱਕ ਰਹੇ ਹਨ। ਬਿਹਾਰ ਦੇ ਰਹਿਣ ਵਾਲੇ ਸੁਮੰਤ ਕੁਮਾਰ ਨੇ ਇਕ ਹੈਕਟੇਅਰ ਖੇਤ ਵਿਚ 22.4 ਟਨ ਝੋਨੇ ਦਾ ਉਤਪਾਦਨ ਕਰਕੇ ਵਿਸ਼ਵ ਰਿਕਾਰਡ ਬਣਾ ਦਿਤਾ ਸੀ। ਇਸ ਤਕਨੀਕ ਨਾਲ ਕਿਸਾਨਾਂ ਦੀ ਲਾਗਤ ਕਾਫੀ ਹੱਦ ਤਕ ਘਟ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement