
ਪੰਜਾਬ ਨੂੰ ਰਾਸ਼ਟਰੀ ਗੋਕੁਲ ਮਿਸ਼ਨ, ਬੈਸਟ ਪਰਫਾਰਮੈਂਸ ਸਟੇਟ ਐਵਾਰਡ ਮਿਲਣ 'ਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ....
ਐਸ.ਏ.ਐਸ.ਨਗਰ, 5 ਜੂਨ (ਕੇਵਲ ਸ਼ਰਮਾ), ਪੰਜਾਬ ਨੂੰ ਰਾਸ਼ਟਰੀ ਗੋਕੁਲ ਮਿਸ਼ਨ, ਬੈਸਟ ਪਰਫਾਰਮੈਂਸ ਸਟੇਟ ਐਵਾਰਡ ਮਿਲਣ 'ਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ। ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਹਾਇਕ ਧੰਦਿਆਂ ਬਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਸ਼ੂ ਪਾਲਕਾਂ ਲਈ ਸੂਬੇ ਵਿਚ ਸਿਖਲਾਈ ਸੈਸ਼ਨ ਚਲਾਏ ਜਾ ਰਹੇ ਹਨ।
Balbir Singh Sidhu ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਅਹਿਮ ਪ੍ਰੋਜੈਕਟਾਂ ਦਾ ਪ੍ਰਸਤਾਵ ਪ੍ਰਵਾਨਗੀ ਲਈ ਸੌਂਪਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਸ਼ੂਆਂ ਲਈ ਇੱਕ ਵੱਖਰੇ ਕੁਆਰਨਟਾਈਨ ਸਟੇਸ਼ਨ ਦੀ ਸਥਾਪਨਾ, ਸੀਮਨ ਬੈਂਕ ਨਾਭਾ ਦਾ ਨਵੀਨੀਕਰਨ, ਖੇਤਰੀ ਡਜ਼ੀਜ਼ ਡਾਇਗਨੌਸਟਿਕ ਲੈਬ, ਜਲੰਧਰ ਵਿਖੇ ਅਤਿ ਆਧੁਨਿਕ ਲੈਬ ਭੋਪਾਲ ਦੀ ਤਰਜ 'ਤੇ ਬਨਾਉਣ ਲਈ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।
Fish Farmingਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤੇ ਪਸ਼ੂ ਪਾਲਕਾਂ ਵਿੱਚੋਂ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਕਿਸਾਨ ਬੀਬੀ ਸੁਰਜੀਤ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ। ਰਾਸ਼ਟਰੀ ਗੋਕੁਲ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਰਾਜ ਵਿਚ 6 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ।
Dairy Farm ਪਸ਼ੂ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਰਾਜ ਵਿੱਚ ਹੁਣ ਤੱਕ 28,839 ਸਾਹੀਵਾਲ ਗਾਵਾਂ ਦੀ ਮੁਫ਼ਤ 'ਏ.ਆਈ.' ਕੀਤੀ ਗਈ ਹੈ ਤੇ ਨਾਲ ਹੀ ਮੁਫ਼ਤ ਏਰੀਆ ਸਪੈਸੀਫ਼ਿਕ ਮਿਨਰਲ ਮਿਕਸਚਰ, ਡੀਵਾਰਮਰ ਅਤੇ ਸਾਹੀਵਾਲ ਗਾਵਾਂ ਦੇ ਪਸ਼ੂ ਪਾਲਕਾਂ ਨੂੰ ਫੀਡ 'ਤੇ ਵੀ 25% ਸਬਸਿਡੀ ਦਿੱਤੀ ਜਾ ਰਹੀ ਜਾ ਰਹੀ ਹੈ। ਇਸ ਮੌਕੇ ਡਾ. ਜੀ ਵਜਰਾਲਿੰਗਮ, (ਆਈ.ਏ.ਐਸ.) ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਅਤੇ ਡਾ. ਅਮਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਵੀ ਸ਼ਾਮਲ ਸਨ।