
ਦੁੱਧ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਦੁੱਧ ਦੇ ਨਾਲ ਗੁੜ ਖਾਧਾ ਜਾਵੇ ਤਾਂ ਇਸ ਨਾਲ ਬਹੁਤ...
ਚੰਡੀਗੜ੍ਹ: ਦੁੱਧ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਦੁੱਧ ਦੇ ਨਾਲ ਗੁੜ ਖਾਧਾ ਜਾਵੇ ਤਾਂ ਇਸ ਨਾਲ ਬਹੁਤ ਹੀ ਫ਼ਾਇਦੇ ਹੋਣਗੇ। ਇਨ੍ਹਾਂ ਦੋਵਾਂ ਦੀ ਇਕੱਲੀ ਵਰਤੋਂ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਨੂੰ ਇਕੱਠੇ ਪੀਣ ਅਤੇ ਖਾਣ ਦੇ ਫ਼ਾਇਦਿਆਂ ਬਾਰੇ...
ਭਾਰ ਕੰਟਰੋਲ ਹੁੰਦਾ ਹੈ
ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਵਜਨ ਕੰਟਰੋਲ ਵਿਚ ਰਹਿੰਦਾ ਹੈ। ਖੰਡ ਦੇ ਕਾਰਨ ਮੋਟਾਪਾ ਵਧਦਾ ਹੈ। ਅਜਿਹੇ ਵਿਚ ਦੁੱਧ ਵਿਚ ਖੰਡ ਨਾ ਪਾਓ।
ਸਰੀਰ ਦੇ ਜ਼ਰਹਿਰੀਲੇ ਪਦਾਰਥ ਬਾਹਰ ਕੱਢੇ
ਗੁੜ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਵਿਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰਦੇ ਹੈ। ਰੋਜ਼ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਸਰੀਰ ਦੀ ਅਸ਼ੁੱਧੀਆਂ ਬਾਹਰ ਨਿਕਲਣ ਦੇ ਕਾਰਨ ਸਰੀਰ ਨਿਰੋਗ ਹੋ ਜਾਂਦਾ ਹੈ।
ਪਾਚਨ ਕਿਰਿਆ ਨੂੰ ਸਿਹਤਮੰਦ ਰੱਖੇ
ਪਾਚਨ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਗਰਮ-ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰੋ। ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਚਮੜੀ ਮੁਲਾਇਮ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ। ਚਮੜੀ ਸੰਬੰਧੀ ਕੋਈ ਵੀ ਬੀਮਾਰੀ ਹੋਵੇ ਤਾਂ ਇਸ ਨਾਲ ਦੂਰ ਹੋ ਜਾਂਦੀ ਹੈ। ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
ਮਾਹਵਾਰੀ ‘ਚ ਫ਼ਾਇਦੇਮੰਦ
ਮਹਾਵਾਰੀ ਦੇ ਸਮੇਂ ਦਰਦ ਹੋ ਰਿਹਾ ਹੋਵੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ ਜਾਂ ਫਿਰ ਮਹਾਵਾਰੀ ਆਉਣ ਦੇ ਇਕ ਹਫ਼ਤੇ ਪਹਿਲਾਂ ਹੀ ਇਕ ਚਮਚ ਗੁੜ ਖਾਓ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਥਕਾਵਟ ਦੂਰ ਕਰੇ
ਜ਼ਿਆਦਾ ਥਕਾਵਟ ਹੋਣ ‘ਤੇ ਗਰਮ ਦੁੱਧ ਨਾਲ ਗੁੜ ਖਾਓ। ਰੋਜ਼ ਇਸ ਨੂੰ ਖਾਣ ਨਾਲ ਥਕਾਵਟ ਨਹੀਂ ਹੁੰਦੀ।