Punjab News: ਕਣਕ ਦਾ ਸੀਜ਼ਨ ਖ਼ਤਮ ਹੋਣ ਵਲ ਪਰ ਪੰਜਾਬ ਸਰਕਾਰ ਚੋਣਾਂ ਦੇ ਰੌਲੇ ਰੱਪੇ ਵਿਚ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰਨਾ ਹੀ ਭੁੱਲੀ

By : GAGANDEEP

Published : May 6, 2024, 7:01 am IST
Updated : May 6, 2024, 7:01 am IST
SHARE ARTICLE
The Punjab government forgot to fix the date of sowing of paddy Punjab News
The Punjab government forgot to fix the date of sowing of paddy Punjab News

Punjab News: ਬੀਜਾਈ ਲੇਟ ਹੋਈ ਤਾਂ ਅੱਗੇ ਖ਼ਰੀਦ ਵਿਚ ਆਉਣਗੀਆਂ ਮੁਸ਼ਕਲਾਂ

The Punjab government forgot to fix the date of sowing of paddy Punjab News: ਪੰਜਾਬ ਸਰਕਾਰ ਚੋਣਾਂ ਦੇ ਰੌਲੇ ਰੱਪੇ ਵਿਚ ਇਸ ਸੀਜ਼ਨ ਲਈ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰਨਾ ਹੀ ਭੁੱਲ ਗਈ ਹੈ। ਮੁੱਖ ਮੰਤਰੀ ਤੇ ਮੰਤਰੀ ਚੋਣ ਮੁਹਿੰਮ ਵਿਚ ਰੁਝੇ ਹੋਏ ਹਨ ਅਤੇ ਇਸ ਸਮੇਂ ਸਰਕਾਰ ਚਲਾਉਣ ਦੀ ਮੁੱਖ ਜ਼ਿੰਮੇਵਾਰੀ ਅਫ਼ਸਰਸ਼ਾਹੀ ਉੁਪਰ ਹੀ ਹੈ ਪਰ ਅਫ਼ਸਰ ਅਪਣੇ ਹਿਸਾਬ ਨਾਲ ਕੰਮ ਕਰਦੇ ਹਨ। 

ਇਹ ਵੀ ਪੜ੍ਹੋ: Health News: ਪੇਟ ਵਿਚੋਂ ਆ ਰਹੀ ਗੁੜਗੁੜ ਦੀ ਆਵਾਜ਼ ਹੋ ਸਕਦੀ ਹੈ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ, ਇਸ ਦੇ ਬਚਾਅ 

ਦਸਣਯੋਗ ਹੈ ਕਿ ਇਸ ਸਮੇਂ ਕਣਕ ਦਾ ਸੀਜ਼ਨ ਖ਼ਤਮ ਹੋਣ ਕਿਨਾਰੇ ਹੈ ਅਤੇ ਕਣਕ ਦੀ ਖ਼ਰੀਦ 90 ਫ਼ੀ ਸਦੀ ਤੋਂ ਉਪਰ ਹੋ ਚੁੱਕੀ ਹੈ ਅਤੇ ਕਣਕ ਤੋਂ ਬਾਅਦ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ। ਕਿਸਾਨ ਕਣਕ ਤੋਂ ਵਿਹਲੇ ਹੋ ਕੇ ਹੁਣ ਝੋਨੇ ਦੀ ਲਵਾਈ ਦੇ ਕੰਮ ਲਈ ਤਿਆਰ ਹਨ ਪਰ ਸਰਕਾਰ ਨੇ ਹਾਲੇ ਤਕ ਤਰੀਕ ਹੀ ਤੈਅ ਨਹੀਂ ਕੀਤੀ। ਇਸ ਕਰ ਕੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਪਹਿਲਾਂ ਇਨ੍ਹਾਂ ਦਿਨਾਂ ਵਿਚ ਝੋਨੇ ਦੀ ਲਵਾਈ ਦੀਆਂ ਤਰੀਕਾਂ ਤੈਅ ਹੋ ਜਾਂਦੀਆਂ ਸਨ ਪਰ ਇਸ ਵਾਰ ਤਰੀਕ ਤੈਅ ਨਾ ਹੋਣ ਕਾਰਨ ਕਿਸਾਨ ਦੁਚਿੱਤੀ ਵਿਚ ਫਸੇ ਹਨ ਕਿ ਝੋਨੇ ਦੀ ਪਨੀਰੀ ਦੀ ਬਿਜਾਈ ਕਦੋਂ ਕੀਤੀ ਜਾਵੇ ਅਤੇ ਉਨ੍ਹਾਂ ਦੀ ਨਜ਼ਰ ਸਰਕਾਰ ਦੇ ਵਲ ਲੱਗੀ ਹੋਈ ਹੈ।

ਇਹ ਵੀ ਪੜ੍ਹੋ: Health News: ਜ਼ਿਆਦਾ ਉਮਰ ਵਾਲੀਆਂ ਔਰਤਾਂ ਜੇਕਰ ਦਿਖਣਾ ਚਾਹੁੰਦੀਆਂ ਹਨ ਖ਼ੂਬਸੂਰਤ ਤਾਂ ਇਹ ਨੁਸਖ਼ੇ ਅਪਣਾਉਣ  

ਕਿਸਾਨਾਂ ਲਈ ਇਸ ਕਰ ਕੇ ਮੁਸ਼ਕਲ ਪੈਦਾ ਹੋ ਸਕਦੀ ਹੈ ਕਿਉਂਕਿ ਝੋਨੇ ਦੀ ਪਨੀਰੀ ਵੀ ਤਿਆਰ ਹੋਣ ਲਈ 35 ਤੋਂ 40 ਦਿਨ ਦਾ ਸਮਾਂ ਲੈਂਦੀ ਹੈ ਅਤੇ ਅੱਗੇ ਝੋਨੇ ਦੀ ਲਵਾਈ ਲਈ ਵੀ ਡੇਢ ਮਹੀਨਾ ਲੱਗ ਜਾਂਦਾ ਹੈ। ਇਸ ਤਰ੍ਹਾਂ ਪਨੀਰੀ ਤਿਆਰ ਕਰਨ ਤੋਂ ਲੈ ਕੇ ਝੋਨੇ ਦੀ  ਬਿਜਾਈ ਤਕ ਢਾਈ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ ਪਰ ਹਾਲੇ ਤਕ ਝੋਨੇ ਦੀ ਲਵਾਈ ਦੀ ਤਰੀਕ ਹੀ ਤੈਅ ਨਾ ਹੋਣ ਕਾਰਨ ਕਿਸਾਨ ਪਨੀਰੀ ਤਿਆਰ ਕਰਨ ਲਈ ਸਰਕਾਰ ਦੇ ਮੂੰਹ ਵਲ ਦੇਖ ਰਹੇ ਹਨ ਕਿਉਂਕਿ ਉਹ ਅਪਣੀ ਮਰਜ਼ੀ ਨਾਲ ਝੋਨੇ ਦੀ ਲਵਾਈ ਦਾ ਸਮਾਂ ਤੈਅ ਨਹੀਂ ਕਰ ਸਕਦੇ ਅਤੇ ਇਹ ਸਰਕਾਰ ਹੀ ਨਿਯਮਾਂ ਮੁਤਾਬਕ ਪਾਣੀ ਤੇ ਬਿਜਲੀ ਦੀ ਸਥਿਤੀ ਨੂੰ ਦੇਖ ਕੇ ਤੈਅ ਕਰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਝੋਨੇ ਦੀ ਲਵਾਈ ਦੀ ਤਰੀਕ ਪਹਿਲੀ ਜੂਨ ਨੂੰ ਸਰਕਾਰ ਤੁਰਤ ਤੈਅ ਕਰੇ: ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਸਰਕਾਰ ਦੇ ਉਚ ਅਧਿਕਾਰੀਆਂ ਨੂੰ ਇਸ ਸਮੇਲ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇ ਤਰੀਕ ਸਮੇਂ ਸਿਰ ਤੈਅ ਨਾ ਹੋਈ ਤਾਂ ਝੋਨੇ ਦੀ ਬਿਜਾਈ ਲੇਟ ਹੋਣ ਨਾਲ ਫ਼ਸਲ ਦੇ ਪੱਕਣ ਵਿਚ ਵੀ ਦੇਰੀ ਹੋਵੇਗੀ ਜਿਸ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਵਧਣ ਨਾਲ ਖ਼ਰੀਦ ਦੇ ਕੰਮ ਵਿਚ ਵੀ ਅੱਗੇ ਮੁਸ਼ਕਲਾਂ ਆਉਣਗੀਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ਦੀ ਤਰੀਕ ਪਹਿਲੀ ਜੂਨ ਤੁਰਤ ਤੈਅ ਕਰ ਕੇ ਐਲਾਨ ਕੀਤਾ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਪਨੀਰੀ Çਆਰ ਕਰ ਕੇ ਝੋਨੇ ਦੀ ਲਵਾਈ ਦਾ ਕੰਮ ਵੀ ਸਮੇਂ ਸਿਰ ਨਿਬੇੜ ਸਕਣ ਕਿਉਂਕਿ ਉਹ ਹੁਣ ਦੋ ਚਾਰ ਦਿਨ ਵਿਚ ਕਣਕ ਦੇ ਕੰਮ ਵਿਚੋਂ ਪੂਰੀ ਤਰ੍ਹਾਂ ਵਿਹਲੇ ਹੋ ਜਾਣਗੇ। 

(For more Punjabi news apart from The Punjab government forgot to fix the date of sowing of paddy Punjab News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement