ਵੇਰਕਾ ਨੇ ਪਸ਼ੂ ਖ਼ੁਰਾਕ ਦੇ ਭਾਅ 100 ਰੁਪਏ ਪ੍ਰਤੀ ਕੁਇੰਟਲ ਤਕ ਘਟਾਏ : ਸੁਖਜਿੰਦਰ ਸਿੰਘ ਰੰਧਾਵਾ
Published : Jul 7, 2020, 7:25 am IST
Updated : Jul 7, 2020, 7:25 am IST
SHARE ARTICLE
Sukhjinder Singh Randhawa
Sukhjinder Singh Randhawa

ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖ਼ੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿਤਾ ਹੈ।

ਚੰਡੀਗੜ੍ਹ : ਕੋਵਿਡ-19 ਮਹਾਂਮਾਰੀ ਅਤੇ ਕਰਫ਼ਿਊ/ ਲਾਕਡਾਊਨ ਦੇ ਚਲਦਿਆਂ ਡੇਅਰੀ ਉਦਯੋਗ ਉਤੇ ਪਏ ਮਾੜੇ ਪ੍ਰਭਾਵਾਂ ਦੇ ਚਲਦਿਆਂ ਵੇਰਕਾ ਨੇ ਇਕ ਵਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਪਿਛਲੇ ਦੋ ਮਹੀਨਿਆਂ ਵਿਚ ਦੂਜੀ ਪਾਰ ਪਸ਼ੂ ਖ਼ੁਰਾਕ ਦੇ ਭਾਅ ਘਟਾਉਣ ਦਾ ਫ਼ੈਸਲਾ ਕੀਤਾ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖ਼ੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿਤਾ ਹੈ।

VerkaVerka

ਇਸ ਕਦਮ ਨਾਲ ਦੁਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫ਼ਾਇਦਾ ਹੋਵੇਗਾ।  ਸ. ਰੰਧਾਵਾ ਨੇ ਦਸਿਆ ਕਿ ਵੇਰਕਾ ਵਲੋਂ ਸਿਧੇ ਤੌਰ 'ਤੇ ਦਾਣਾ ਮੰਡੀਆਂ ਵਿਚੋਂ ਮੱਕੀ ਦੀ ਖ਼ਰੀਦ ਸ਼ੁਰੂ ਕੀਤੀ ਹੈ। ਵੇਰਕਾ ਵਲੋਂ ਮੰਡੀ ਵਿਚ ਜਾ ਕੇ ਸਿੱਧੀ ਖ਼ਰੀਦ ਕਰਨ ਨਾਲ ਜਿਥੇ ਵੇਰਕਾ ਨੂੰ ਵਧੀਆ ਕੁਆਲਟੀ ਦੀ ਮੱਕੀ ਪ੍ਰਾਪਤ ਹੋਈ ਹੈ ਉਥੇ ਕਿਸਾਨਾਂ ਨੂੰ ਵੀ ਪੈਦਾਵਾਰ ਦੇ ਵਾਜਬ ਰੇਟ ਮਿਲਣੇ ਸ਼ੁਰੂ ਹੋ ਗਏ ਹਨ।

Milk PriceMilk 

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖ਼ੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।  ਰੰਧਾਵਾ ਨੇ ਕਿਹਾ ਕਿ ਦੁਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ।

Dairy FarmingDairy Farming

ਉਨ੍ਹਾਂ ਦੁਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦਾ ਪੂਰਾ ਧਿਆਨ ਰੱਖੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement