
ਮੇਰੇ ਕੋਲੋਂ ਜੇਲ੍ਹ ਸੁਪਰਡੈਂਟ ਮੰਗਦਾ 10,000 ਰੁਪਏ: ਪੀੜਤ ਕੈਦੀ...
ਨਾਭਾ: ਨਾਭਾ ਦੀ ਸਭ ਜ਼ਿਆਦਾ ਸਕਿਊਰਟੀ ਵਾਲੀ ਜੇਲ ਵਿਚ ਕੈਦੀ ਸੰਦੀਪ ਸਿੰਘ ਵੱਲੋ ਜੇਲ ਦੇ ਸਹਾਇਕ ਸੁਪਰੀਡੈਟ ਅਤੇ ਸਟੋਰ ਕੀਪਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੱਸ ਦਈਏ ਕਿ ਸੰਦੀਪ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ। ਕੈਦੀ ਨੇ ਦੋਸ ਲਗਾਉਦੇ ਕਿਹਾ ਕਿ ਡਿਪਟੀ ਸੁਪਰਡੈਟ ਮੇਰੇ ਤੋ 10 ਹਜਾਰ ਦੀ ਮੰਗ ਕਰ ਰਿਹਾ ਹੈ।
ਮੇਰੇ ਨਾਲ ਕੁੱਟਮਾਰ ਕਰਵਾਈ ਮੈ ਭੱਜ ਕੇ ਅੰਦਰ ਜਾਣ ਲੱਗਾ ਤਾ ਗੇਟ ਵਿਚ ਮੇਰੀ ਉਗਲੀ ਦੇ ਦਿੱਤੀ ਅਤੇ ਮੇਰੀ ਉੱਗਲੀ ਅਲੱਗ ਹੋ ਗਈ ਨਾਲ ਹੀ ਉਸਨੇ ਕਿਹਾ ਕਿ ਜੇਲ ਵਿਚ ਚਿੱਟਾ ਸ਼ਰੇਆਮ ਵਿਕਦਾ ਹੈ ਅਤੇ 5 ਤੋ 6 ਕੈਦੀ ਚਿੱਟਾ ਪੀਦੇ ਹਨ। ਇਸ ਮੋਕੇ ਤੇ ਜੇਲ ਵਿਚੋ ਕੈਦੀ ਦੀ ਸਕਿਊਟਰਟੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਉਗੱਲੀ ਦਾ ਕੁੱਝ ਹਿੱਸਾ ਅਲੱਗ ਤਾ ਹੋਇਆ ਹੈ ਅੰਦਰ ਲੜਾਈ ਕਿਵੇ ਹੋਈ ਹੈ ਇਸ ਦਾ ਨਹੀ ਪਤਾ।
ਇਸ ਸੰਬਧੀ ਨਾਭਾ ਹਸਪਤਾਲ ਦੀ ਡਾਕਟਰ ਨੇ ਦੱਸਿਆ ਕੀ ਕੈਦੀ ਦੀ ਉੱਗਲ ਦਾ ਉਪਰਲਾ ਹਿੱਸਾ ਅਲੱਗ ਹੋ ਗਿਆ ਹੈ ਐਕਸਰੇ ਤੋਂ ਬਾਅਦ ਹੀ ਇਲਾਜ ਪੰਜਾਬ ਦੀ ਸਭ ਤੋ ਸਰੱਖਿਅਤ ਜੇਲਾ ਵਿਚੋ ਇੱਕ ਜਾਣੀ ਜਾਦੀ ਨਾਭਾ ਦੀ ਮੈਕਸੀਮੰਮ ਸਕਿਊਰਟੀ ਵਾਲੀ ਜੇਲ ਵਿਚ ਆਏ ਦਿਨ ਲੜਾਈ ਝਗੜੇ ਹੋਣਾ ਆਮ ਜਿਹੀ ਗੱਲ ਹੋ ਗਈ, ਪਰ ਹਰ ਵਾਰ ਕਿਸੇ ਨਾ ਕਿਸੇ ਕੈਦੀ ਵਲੋਂ ਜੇਲ੍ਹ ਪ੍ਰਸ਼ਾਸ਼ਨ ਤੇ ਹੀ ਉਂਗਲ ਚੁੱਕੀ ਜਾਂਦੀ ਹੈ ਜੋ ਕਿ ਜੇਲ੍ਹ ਪ੍ਰਸ਼ਾਸ਼ਨ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।