ਲਾਹੇਵੰਦ ਹੋ ਸਕਦੀ ਹੈ ਬੇ-ਮੌਸਮੀ ਸਬਜ਼ੀਆਂ ਦੀ ਕਾਸ਼ਤ
Published : Jul 9, 2025, 7:30 am IST
Updated : Jul 9, 2025, 7:30 am IST
SHARE ARTICLE
Cultivation of out-of-season vegetables can be beneficial
Cultivation of out-of-season vegetables can be beneficial

ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੋਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ।

ਜੇਕਰ ਸਲਾਦ ਵਿਚ ਖੀਰਾ ਜਾਂ ਤਰ ਨਾ ਹੋਣ ਤਾਂ ਸਲਾਦ ਵਧੀਆ ਨਹੀਂ ਲਗਦਾ। ਪਰ ਗਰਮ ਰੁੱਤ ਦੀਆਂ ਫ਼ਸਲਾਂ ਨੂੰ ਠੰਢਾ ਮੌਸਮ ਉਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰ ਕੇ ਸਿਆਲ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਰਦੀਆਂ ਵਿਚ ਪੈਦਾ ਕੀਤੀਆਂ ਜਾ ਸਕਦੀਆ ਹਨ। ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿਚ ਖੀਰਾ, ਤਰਾਂ, ਤਰਬੂਜ਼, ਖਰਬੂਜ਼ਾ ਟਿੰਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ। 

ਆਮ ਤੌਰ ’ਤੇ ਕਿਸਾਨ ਸਰਦੀਆਂ ਵਿਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਅਤੇ ਪਰਾਲੀ ਬਗ਼ੈਰਾ ਦਾ ਪ੍ਰਬੰਧ ਕਰਦੇ ਹਨ ਜਿਹੜਾ ਜ਼ਿਆਦਾ ਖ਼ਰਚ ਅਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜ਼ਿਆਦਾ ਵਧੀਆ ਨਾ ਹੋਣ ਕਰ ਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ ਜਿਸ ਕਰ ਕੇ ਕਿਸਾਨਾਂ ਨੂੰ ਅਗੇਤੀ ਫ਼ਸਲ ਲੈਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਖੇਤੀ ਖੋਜਕਾਰਾਂ ਨੇ ਪਲਾਸਟਿਕ ਸ਼ੀਟ ਦੇ ਅੰਦਰ ਗਰਮ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿਤੀ ਹੈ। ਇਸ ਨੂੰ ਆਮ ਤੌਰ ’ਤੇ ਪੋਲੋਥੀਨ ਹਾਊਸ ਕਿਹਾ ਜਾਂਦਾ ਹੈ।

ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੋਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ। ਗਰਮ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਅਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ 10 ਤੋਂ ਲੈ ਕੇ 20 ਦਸੰਬਰ ਤਕ ਬੀਜ ਬੀਜੇ ਜਾਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿਚ ਲੋੜੀਦੀਂ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੋਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ’ਤੇ ਲਾ ਕੇ 40 ਮਾਈਕਰੋਨ ਦੀ ਪਾਰਦਰਸ਼ੀ ਸ਼ੀਟ ’ਤੇ ਪਾ ਦੇਣੀ ਚਾਹੀਦੀ ਹੈ। ਧਿਆਨ ਰੱਖਣ ਯੋਗ ਗੱਲ ਹੈ ਕਿ ਉਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦਬ ਦੇਣਾ ਚਾਹੀਦਾ ਹੈ ਅਤੇ ਦਖਣ ਵਾਲਾ ਪਾਸਾ ਕੁੱਝ ਦਿਨ ਬਾਅਦ ਦਬ ਦਿਉ।

ਜ਼ਿਆਦਾਤਰ ਠੰਢੀਆਂ ਹਵਾਵਾਂ ਉਤਰ ਵਾਲੇ ਪਾਸਿਉਂ ਆਉਂਦੀਆਂ ਹਨ ਜਿਸ ਕਰ ਕੇ ਪੋਲੀਥੀਨ ਸ਼ੀਟ ਚੰਗੀ ਤਰ੍ਹਾਂ ਦਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ’ਤੇ ਪੈਣ ਨਾਲ ਤਾਪਮਾਨ ਵਧਣ ਕਰ ਕੇ ਵੇਲਾਂ ਵਿਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫ਼ਰਵਰੀ ਮਹੀਨੇ ਵਿਚ ਮੌਸਮ ਤਬਦੀਲ ਹੋਣ ਕਰ ਕੇ ਦਿਨ ਸਮੇਂ ਸੀਟ ਚੁਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫਿਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫ਼ਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆ ਸਬਜ਼ੀਆਂ ਪੈਦਾ ਕਰ ਕੇ ਵੱਧ ਮੁਨਾਫ਼ਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮ ਰੁੱਤ ਦੀਆਂ ਸਬਜ਼ੀਆਂ ਖੀਰਾ, ਤਰਾਂ ਆਦਿ ਆਮ ਫ਼ਸਲ ਨਾਲੋ 45 ਦਿਨ ਪਹਿਲਾਂ ਤਿਆਰ ਹੋ ਜਾਦੀਆਂ ਹਨ। 
ਜਿਹੜੇ ਕਿਸਾਨ ਵੱਡੇ ਸ਼ਹਿਰਾਂ ਦੇ ਨੇੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਨ੍ਹਾਂ ਕਿਸਾਨਾਂ ਨੂੰ ਵੱਧ ਆਮਦਨ ਹੁੰਦੀ ਹੈ ਕਿਉਂਕਿ ਕਈ ਕਿਸਾਨ ਤਾਂ ਵਿਆਹ ਜਾਂ ਹੋਰ ਖ਼ੁਸ਼ੀਆਂ ਮੌਕੇ ਕੇਟਰਿੰਗ ਵਾਲੇ ਨਾਲ ਇਕੱਲੀ ਸਲਾਦ ਦੀ ਸਟਾਲ ਲਗਾਉਣ ਦਾ ਠੇਕਾ ਹੀ ਮਾਰ ਲੈਂਦੇ ਹਨ। ਜਿਨ੍ਹਾਂ ਦੇ ਅਪਣੇ ਖੇਤ ਵਿਚ ਹਰ ਤਰ੍ਹਾਂ ਦਾ ਸਲਾਦ ਅਤੇ ਸਬਜ਼ੀਆਂ ਹੋਣ ਕਾਰਨ ਆਮ ਮੰਡੀ ਨਾਲੋਂ ਦੋ ਗੁਣਾਂ ਵੱਧ ਕਮਾਈ ਕਰ ਜਾਂਦੇ ਹਨ। ਇਸ ਤੋਂ ਬਿਨਾਂ ਕਈ ਜ਼ਿਲ੍ਹਿਆਂ ਅੰਦਰ ਕਿਸਾਨਾਂ ਦੀਆਂ ਅਪਣੀਆਂ ਸਬਜ਼ੀ ਮੰਡੀਆਂ ਵੀ ਚਲ ਰਹੀਆਂ ਹਨ। ਜਿਥੇ ਕਿਸਾਨ ਸਵੇਰੇ ਅਪਣੇ ਸਾਧਨਾਂ ਰਾਹੀਂ ਸਬਜ਼ੀਆਂ ਲਿਆ ਕੇ ਖੜ ਜਾਂਦੇ ਹਨ ਅਤੇ ਬਿਨਾਂ ਕਿਸੇ ਵਿਚੋਲੇ ਤੋਂ ਅਪਣੀ ਪੈਦਾਵਾਰ ਨੂੰ ਸਿੱਧਾ ਖਪਤਕਾਰ ਨੂੰ ਵੇਚਦੇ ਹਨ। ਇਸ ਤਰ੍ਹਾਂ ਹੋਣ ਨਾਲ ਕਿਸਾਨ ਨੂੰ ਵਪਾਰੀ ਵਾਲੀ ਸਬਜ਼ੀ ਮੰਡੀ ਨਾਲੋਂ ਵੱਧ ਕਮਾਈ ਹੁੰਦੀ ਹੈ ਅਤੇ ਖਪਤਕਾਰ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ। ਸਰਕਾਰਾਂ ਸਮੇਂ-ਸਮੇਂ ਸਿਰ ਅਜਿਹੀਆਂ ਯੋਜਨਾਵਾਂ ਤਿਆਰ ਕਰਦੀਆਂ ਰਹਿੰਦੀਆਂ ਹਨ। ਕੇਂਦਰ ਸਰਕਾਰ ਨੇ ਵੀ ਵੱਡੇ ਸ਼ਹਿਰਾਂ ਨੇੜੇ ਸਬਜ਼ੀਆਂ ਦੀ ਪੈਦਾਵਾਰ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਸੀ ਤਾਕਿ ਵੱਡੇ ਸ਼ਹਿਰਾਂ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਨੂੰ ਸਬਸਿਡੀ ਦੇ ਕੇ ਮੌਸਮੀ ਸਬਜ਼ੀਆਂ ਦੀ ਪੈਦਾਵਾਰ ਕਰਵਾਈ ਜਾ ਸਕੇ ਕਿਉਂਕਿ ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿਚ ਆਈਆਂ ਤਬਦੀਲੀਆਂ ਕਾਰਨ ਵੈਸ਼ਨੂੰ ਚੀਜ਼ਾਂ ਦੀ ਮੰਗ ਵਧ ਰਹੀ ਹੈ। ਦੇਸ਼ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। 

ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ ਅਤੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਸਰਵੇਖਣ ਮੁਤਾਬਕ ਭਾਰਤ ਵਿਚ ਸ਼ਾਕਾਹਾਰੀਆਂ ਦੀ ਗਿਣਤੀ 42 ਫ਼ੀ ਸਦੀ ਤਕ ਪਹੁੰਚ ਗਈ ਹੈ। ਇਸ ਦਾ ਕਾਰਨ ਲੋਕਾਂ ’ਚ ਸਿਹਤ ਪ੍ਰਤੀ ਵਧ ਰਹੀ ਜਾਗਰੂਕਤਾ ਅਤੇ ਭਾਰਤ ਦੀ ਸੰਸਕ੍ਰਿਤੀ ਮੰਨਿਆ ਗਿਆ ਹੈ। ਪਹਿਲਾਂ ਲੋਕਾਂ ਨੂੰ ਲਗਦਾ ਸੀ ਕਿ ਸ਼ਾਕਾਹਾਰੀ ਭੋਜਨ ਵਿਚ ਬਣਨ ਵਾਲੇ ਪਦਾਰਥਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਹੁਣ ਇਸ ਕੰਮ ਲਈ ਰੋਜ਼ਾਨਾ ਛਪਣ ਵਾਲੀਆਂ ਅਖ਼ਬਾਰਾਂ ਦੇ ਸਿਹਤ ਪ੍ਰਤੀ ਹਫ਼ਤਾਵਰੀ ਕਾਲਮ, ਕਿਤਾਬਾਂ, ਰਸਾਲੇ ਅਤੇ ਹੋਰ ਜਾਣਕਾਰੀ ਦੇ ਸਾਧਨ ਪੈਦਾ ਹੋ ਗਏ ਹਨ। ਲੋਕ ਹੁਣ ਸ਼ਾਕਾਹਾਰੀ ਭੋਜਨ ਖ਼ਰੀਦਣ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਨ।

ਬਹੁਤ ਗਿਣਤੀ ਲੋਕ ਮਾਸਾਹਾਰੀ ਖਾਣੇ ਨੂੰ ਪਾਪ ਵੀ ਸਮਝਣ ਲੱਗ ਪਏ ਹਨ। ਜੇਕਰ ਦੇਸ਼ ਵਿਚ ਬਰੈਡ, ਚਟਣੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫ਼ੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇਕ ਟੀਮ ਨੇ ਸਰਕਾਰ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਉਦਯੋਗਾਂ ਵਲ ਧਿਆਨ ਨਾ ਦੇਣ ਦਾ ਮਾਮਲਾ ਵੀ ਸਾਹਮਣੇ ਲਿਆਂਦਾ ਸੀ ਅਤੇ ਰੱਖ ਰਖਾਅ ਦੇ ਠੀਕ ਪ੍ਰਬੰਧ ਨਾ ਹੋਣ ਕਰ ਕੇ ਹਰ ਸਾਲ ਪੰਜਾਹ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਫਲ ਅਤੇ ਸਬਜ਼ੀਆਂ ਖ਼ਰਾਬ ਹੋ ਰਹੀਆਂ ਹਨ।

ਫਲਾਂ ਅਤੇ ਸਬਜ਼ੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰ ਕੇ ਹੀ ਇਹ ਨੁਕਸਾਨ ਹੋ ਰਿਹਾ ਹੈ। ਵਿਸ਼ਵ ਭਰ ਦੇ ਬਜ਼ਾਰ ਵਿਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ਼ ਡੇਢ ਪ੍ਰਤੀਸ਼ਤ ਹੈ। ਸੰਮਤੀ ਵਲੋਂ ਜਾਰੀ ਕੀਤੀ ਗਈ ਰੀਪੋਰਟ ਮੁਤਾਬਕ ਹਰ ਸਾਲ ਪੰਜਾਹ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਖਾਧ ਪਦਾਰਥ ਖ਼ਰਾਬ ਹੋਣੇ ਬਹੁਤ ਵੱਡੀ ਗੱਲ ਹੈ। ਦਸਿਆ ਜਾਂਦਾ ਹੈ ਕਿ ਖੇਤਾਂ ਵਿਚੋਂ ਮੰਡੀ ਤਕ ਪਹੁੰਚਣ ਤੋਂ ਪਹਿਲਾਂ ਹੀ 35 ਫ਼ੀ ਸਦੀ ਫਲ ਅਤੇ ਸਬਜ਼ੀਆਂ ਖ਼ਰਾਬ ਹੋ ਜਾਦੀਆਂ ਹਨ। 
-ਬ੍ਰਿਸ਼ ਭਾਨ ਬੁਜਰਕ ਕਾਹੜਗੜ੍ਹ ਰੋੋਡ 
ਪਾਤੜਾਂ ਜ਼ਿਲ੍ਹਾ ਪਟਿਆਲਾ
9876101698

SHARE ARTICLE

ਏਜੰਸੀ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement